ਨਵੀਂ ਦਿੱਲੀ: ਕੋਰੋਨਾਵਾਇਰਸ ਕਰਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਲੌਕਡਾਊਨ ਕਾਰਨ ਕੰਪਨੀਆਂ ਨੂੰ ਕੰਮ 'ਤੇ ਕਟੌਤੀ ਕਰਨ ਤੇ ਕਰਮਚਾਰੀਆਂ ਵਿੱਚ ਕਮੀ ਰੱਖਣ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਸਰਵਿਸ ਸੈਕਟਰ ਵਿੱਚ ਗਿਰਾਵਟ ਆਈ।

ਆਈਐਚਐਸ ਮਾਰਕੀਟ ਇੰਡੀਆ ਸਰਵਿਸਿਜ਼ ਬਿਜ਼ਨੈਸ ਐਕਟੀਵਿਟੀ PMI ਇੰਡੈਕਸ ਜੁਲਾਈ ਵਿੱਚ 34.2 ਅੰਕ 'ਤੇ ਰਿਹਾ। ਹਾਲਾਂਕਿ, ਇਹ ਜੂਨ ਦੇ 33.7 ਅੰਕ ਨਾਲੋਂ ਮਾਮੂਲੀ ਬਿਹਤਰ ਰਹੀ। ਦਰਅਸਲ, ਪੀਐਮਆਈ 50 ਅੰਕਾਂ ਤੋਂ ਉਪਰ ਰਹਿਣਾ ਇੱਕ ਖੇਤਰ ਵਿਚ ਵਾਧਾ ਤੇ 50 ਅੰਕਾਂ ਤੋਂ ਹੇਠਾਂ ਰਹਿਣ 'ਤੇ ਗਿਰਾਵਟ ਨੂੰ ਦਰਸਾਉਂਦਾ ਹੈ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਆਈਐਚਐਸ ਮਾਰਕੀਟ ਦੇ ਅਰਥ ਸ਼ਾਸਤਰੀ ਲੇਵਿਸ ਕੂਪਰ ਨੇ ਕਿਹਾ, "ਇੰਨੇ ਲੰਬੇ ਸਮੇਂ ਲਈ ਇਸ ਤਰ੍ਹਾਂ ਦੀ ਵੱਡੀ ਗਿਰਾਵਟ ਵਿੱਚ ਕੋਈ ਵਿਆਪਕ ਸੁਧਾਰ ਲਿਆਉਣ ਲਈ ਮਹੀਨੇ ਲੱਗ ਸਕਦੇ ਹਨ।"

ਆਈਐਚਐਸ ਮਾਰਕੀਟ ਦੇ ਅਨੁਮਾਨਾਂ ਨੂੰ ਵੇਖਦਿਆਂ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਮਾਰਚ 2021 ਵਿੱਚ ਖ਼ਤਮ ਹੋਣ ਵਾਲੇ ਸਾਲ ਵਿੱਚ 6 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਦਾ ਅੰਦੇਸ਼ਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904