Stock Market Opening: ਸੋਮਵਾਰ ਨੂੰ ਹੋਲੀ ਦੇ ਤਿਉਹਾਰ ਦੇ ਮੌਕੇ 'ਤੇ ਭਾਰਤ 'ਚ ਛੁੱਟੀ ਸੀ। ਇਸ ਕਾਰਨ ਲਗਾਤਾਰ ਤਿੰਨ ਦਿਨਾਂ ਬਾਅਦ ਅੱਜ ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰ ਲਈ ਖੁੱਲ੍ਹੇ ਹਨ। ਘਰੇਲੂ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਅੱਜ ਨਿਫਟੀ ਸੈਂਸੈਕਸ ਤੋਂ ਜ਼ਿਆਦਾ ਡਿੱਗਿਆ ਤੇ ਇਹ ਡੇਢ ਫੀਸਦੀ ਤੋਂ ਜ਼ਿਆਦਾ ਦੇ ਨੁਕਸਾਨ ਨਾਲ ਖੁੱਲ੍ਹਿਆ। 


ਦਰਅਸਲ, ਇਨ੍ਹਾਂ ਛੁੱਟੀਆਂ ਦੇ ਦਿਨਾਂ ਵਿੱਚ ਅਮਰੀਕੀ ਬਾਜ਼ਾਰਾਂ ਵਿੱਚ ਗਿਰਾਵਟ ਰ ਹੀ ਤੇ ਡਾਓ ਜੋਂਸ ਉਪਰਲੇ ਪੱਧਰ ਤੋਂ ਹੇਠਾਂ ਖਿਸਕ ਗਿਆ। ਹਾਲਾਂਕਿ ਅੱਜ ਜਿਵੇਂ ਹੀ ਭਾਰਤੀ ਬਾਜ਼ਾਰ ਖੁੱਲ੍ਹਿਆ, ਇਹ ਰਿਕਵਰੀ ਮੋਡ 'ਤੇ ਵਾਪਸੀ ਕਰਦਾ ਨਜ਼ਰ ਆਇਆ ਤੇ ਕਮਜ਼ੋਰੀ ਘੱਟਣ ਲੱਗੀ।


ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 22,000 ਦੇ ਉੱਪਰ 
ਬਾਜ਼ਾਰ ਖੁੱਲ੍ਹਦੇ ਹੀ ਨਿਫਟੀ 22 ਹਜ਼ਾਰ ਤੋਂ ਉਪਰ ਦੇ ਪੱਧਰ ਨੂੰ ਪਾਰ ਕਰ ਗਿਆ ਤੇ ਸਵੇਰੇ 9.25 ਵਜੇ ਇਹ 28.90 ਅੰਕ ਜਾਂ 0.13 ਫੀਸਦੀ ਦੇ ਵਾਧੇ ਨਾਲ 22,067 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਅੱਜ ਦੇ ਕਾਰੋਬਾਰ 'ਚ ਰਿਲਾਇੰਸ ਇੰਡਸਟਰੀਜ਼ ਤੇ HDFC ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਬਾਜ਼ਾਰ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਕਿਉਂਕਿ ਇਨ੍ਹਾਂ ਸ਼ੇਅਰਾਂ ਦੀ ਵੇਟਿਜ਼ ਜ਼ਿਆਦਾ ਹੈ।


ਬਾਜ਼ਾਰ ਦੀ ਸ਼ੁਰੂਆਤ ਕਿਵੇਂ ਹੋਈ?
ਘਰੇਲੂ ਬਾਜ਼ਾਰ ਦੀ ਸ਼ੁਰੂਆਤ ਅੱਜ ਗਿਰਾਵਟ ਦੇ ਲਾਲ ਨਿਸ਼ਾਨ ਨਾਲ ਹੋਈ। ਬੀਐਸਈ ਦਾ ਸੈਂਸੈਕਸ 434.97 ਅੰਕ ਜਾਂ 0.60 ਫੀਸਦੀ ਦੀ ਗਿਰਾਵਟ ਨਾਲ 72,396 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ 148.85 ਅੰਕ ਜਾਂ 0.67 ਫੀਸਦੀ ਦੀ ਗਿਰਾਵਟ ਨਾਲ 21,947.90 'ਤੇ ਕਾਰੋਬਾਰ ਕਰਦਾ ਖੁੱਲ੍ਹਿਆ।


ਬੈਂਕ ਨਿਫਟੀ 'ਚ ਵੀ ਵੱਡੀ ਗਿਰਾਵਟ
ਬੈਂਕ ਨਿਫਟੀ ਅੱਜ 310.80 ਅੰਕ ਜਾਂ 0.66 ਫੀਸਦੀ ਦੀ ਗਿਰਾਵਟ ਨਾਲ 46,552 ਦੇ ਉੱਪਰ ਖੁੱਲ੍ਹਿਆ ਤੇ ਬੈਂਕ ਨਿਫਟੀ ਦੇ ਅੱਧੇ ਤੋਂ ਵੱਧ ਸ਼ੇਅਰ ਕਮਜ਼ੋਰੀ ਨਾਲ ਖੁੱਲ੍ਹੇ।


ਸੈਂਸੈਕਸ-ਨਿਫਟੀ ਸ਼ੇਅਰਾਂ ਦੀ ਸਥਿਤੀ
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 13 'ਚ ਵਾਧਾ ਤੇ 17 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ, 22 ਸਟਾਕ ਮਜ਼ਬੂਤੀ ਦੇ ਨਾਲ ਤੇ 28 ਸਟਾਕ ਕਮਜ਼ੋਰੀ ਦੇ ਲਾਲ ਨਿਸ਼ਾਨ ਦੇ ਨਾਲ ਵਪਾਰ ਕਰ ਰਹੇ ਹਨ।


ਪ੍ਰੀ-ਓਪਨਿੰਗ ਵਿੱਚ ਮਾਰਕੀਟ ਕਿਵੇਂ ਸੀ
ਅੱਜ ਭਾਰਤੀ ਬਾਜ਼ਾਰ ਤਿੰਨ ਦਿਨਾਂ ਬਾਅਦ ਖੁੱਲ੍ਹਿਆ ਤੇ ਬੀਐਸਈ ਸੈਂਸੈਕਸ 136.71 ਅੰਕ ਜਾਂ 0.19 ਫੀਸਦੀ ਦੀ ਗਿਰਾਵਟ ਨਾਲ 72695 'ਤੇ ਕਾਰੋਬਾਰ ਕਰ ਰਿਹਾ ਸੀ। NSE ਦਾ ਨਿਫਟੀ ਡੂੰਘੀ ਗਿਰਾਵਟ 'ਚ ਸੀ ਤੇ 359.60 ਅੰਕ ਜਾਂ 1.63 ਫੀਸਦੀ ਦੀ ਗਿਰਾਵਟ ਨਾਲ 21737 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।