Share Market Opening 1 August: ਘਰੇਲੂ ਸ਼ੇਅਰ ਬਾਜ਼ਾਰ ਨੇ ਅੱਜ ਅਗਸਤ ਮਹੀਨੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪ੍ਰਮੁੱਖ ਘਰੇਲੂ ਸੂਚਕਾਂਕ 'ਚੋਂ ਇਕ ਨਿਫਟੀ50 ਨੇ ਅੱਜ ਸ਼ੁਰੂਆਤੀ ਕਾਰੋਬਾਰ 'ਚ 25 ਹਜ਼ਾਰ ਦਾ ਅੰਕੜਾ ਪਾਰ ਕੀਤਾ। ਇਸ ਤਰ੍ਹਾਂ ਬਾਜ਼ਾਰ 'ਚ ਨਵਾਂ ਇਤਿਹਾਸ ਰਚਿਆ ਹੈ ਕਿਉਂਕਿ ਨਿਫਟੀ50 ਨੇ ਇਤਿਹਾਸ 'ਚ ਪਹਿਲੀ ਵਾਰ 25 ਹਜ਼ਾਰ ਅੰਕਾਂ ਦਾ ਪੱਧਰ ਹਾਸਲ ਕੀਤਾ ਹੈ।


ਸੈਂਸੈਕਸ ਸਵੇਰੇ 9.15 ਵਜੇ ਕਰੀਬ 200 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ। ਨਿਫਟੀ 25 ਹਜ਼ਾਰ ਦਾ ਅੰਕੜਾ ਪਾਰ ਕਰਕੇ 76 ਅੰਕਾਂ ਦੇ ਵਾਧੇ ਨਾਲ 25,027 'ਤੇ ਖੁੱਲ੍ਹਿਆ। ਸ਼ੁਰੂਆਤੀ ਸੈਸ਼ਨ 'ਚ ਬਾਜ਼ਾਰ 'ਚ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਉਛਾਲ ਲਗਾਤਾਰ ਵੱਧ ਰਿਹਾ ਹੈ। ਕਾਰੋਬਾਰ ਦੇ ਕੁਝ ਮਿੰਟਾਂ ਦੇ ਅੰਦਰ ਹੀ ਸੈਂਸੈਕਸ ਨੇ ਵੀ ਨਵਾਂ ਇਤਿਹਾਸ ਰਚਿਆ ਅਤੇ ਪਹਿਲੀ ਵਾਰ 82 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ। ਸਵੇਰੇ 9.20 ਵਜੇ, ਸੈਂਸੈਕਸ ਲਗਭਗ 350 ਅੰਕਾਂ ਦੇ ਵੱਡੇ ਵਾਧੇ ਦੇ ਨਾਲ 82,100 ਅੰਕ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਜਦੋਂ ਕਿ ਨਿਫਟੀ ਕਰੀਬ 115 ਅੰਕਾਂ ਦੇ ਵਾਧੇ ਨਾਲ 25,065 ਅੰਕਾਂ ਦੇ ਨੇੜੇ ਸੀ।


ਬੀਐਸਈ ਸੈਂਸੈਕਸ ਪ੍ਰੀ-ਓਪਨ ਸੈਸ਼ਨ ਵਿੱਚ 200 ਤੋਂ ਵੱਧ ਅੰਕ ਚੜ੍ਹਿਆ ਸੀ ਅਤੇ 81,950 ਅੰਕਾਂ ਦੇ ਨੇੜੇ ਪਹੁੰਚ ਗਿਆ ਸੀ। ਇਸ ਦੇ ਨਾਲ ਹੀ NSE ਦਾ ਨਿਫਟੀ 50 ਪ੍ਰੀ-ਓਪਨ ਸੈਸ਼ਨ 'ਚ ਕਰੀਬ 80 ਅੰਕਾਂ ਦੇ ਵਾਧੇ ਨਾਲ 25 ਹਜ਼ਾਰ ਅੰਕਾਂ ਨੂੰ ਪਾਰ ਕਰ ਕੇ 25,030 ਅੰਕਾਂ 'ਤੇ ਪਹੁੰਚ ਗਿਆ ਸੀ। ਮਾਰਕੀਟ ਖੁੱਲ੍ਹਣ ਤੋਂ ਪਹਿਲਾਂ, ਗਿਫਟ ਸਿਟੀ ਵਿੱਚ ਨਿਫਟੀ ਫਿਊਚਰ ਲਗਭਗ 70 ਪੁਆਇੰਟ ਦੇ ਪ੍ਰੀਮੀਅਮ ਦੇ ਨਾਲ 25,100 ਪੁਆਇੰਟ ਦੇ ਨੇੜੇ ਸੀ। ਬਾਜ਼ਾਰ ਦੇ ਸ਼ੁਰੂਆਤੀ ਸੰਕੇਤ ਅੱਜ ਚੰਗੇ ਕਾਰੋਬਾਰ ਦੀ ਉਮੀਦ ਵਧਾ ਰਹੇ ਹਨ।


ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਘਰੇਲੂ ਬਾਜ਼ਾਰ 'ਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ ਸੀ। ਕੱਲ੍ਹ ਬੀਐਸਈ ਦਾ ਸੈਂਸੈਕਸ 285.94 ਅੰਕ (0.35 ਫੀਸਦੀ) ਦੇ ਵਾਧੇ ਨਾਲ 81,741.34 ਅੰਕਾਂ 'ਤੇ ਬੰਦ ਹੋਇਆ, ਜਦਕਿ ਨਿਫਟੀ 93.85 ਅੰਕ (0.38 ਫੀਸਦੀ) ਦੇ ਵਾਧੇ ਨਾਲ 24,951.15 ਅੰਕਾਂ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਂਸੈਕਸ ਸਿਰਫ 99.56 ਅੰਕ (0.12 ਫੀਸਦੀ) ਵਧਿਆ ਸੀ ਅਤੇ ਨਿਫਟੀ 50 ਸੂਚਕਾਂਕ ਸਿਰਫ 21.20 ਅੰਕ ਵਧਿਆ ਸੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।