Share Market Opening: ਹਫਤੇ ਦੇ ਆਖਰੀ ਦਿਨ ਨਵੀਂ ਬੁਰੀ ਖਬਰ ਸਾਹਮਣੇ ਆਈ ਹੈ ਜੋ ਸ਼ੁਰੂਆਤ ਤੋਂ ਹੀ ਘਰੇਲੂ ਬਾਜ਼ਾਰ ਲਈ ਮਾੜੀ ਸਾਬਤ ਹੋ ਰਹੀ ਸੀ। ਪੱਛਮੀ ਏਸ਼ੀਆ ਵਿੱਚ ਵੱਡੇ ਪੈਮਾਨੇ 'ਤੇ ਜੰਗ ਦੇ ਡਰ ਕਾਰਨ ਸ਼ੁੱਕਰਵਾਰ ਨੂੰ ਬਜ਼ਾਰ ਖੁੱਲ੍ਹਦੇ ਹੀ ਦੋਵੇਂ ਪ੍ਰਮੁੱਖ ਸੂਚਕਾਂਕ ਬੀਐਸਈ ਸੈਂਸੈਕਸ ਅਤੇ ਐਨਐਸਈ ਨਿਫਟੀ ਦਾ ਬੂਰਾ ਹਾਲ ਹੋ ਗਿਆ ਹੈ। 


ਸਵੇਰੇ 9.15 'ਤੇ ਕਾਰੋਬਾਰ ਸ਼ੁਰੂ ਹੁੰਦਿਆਂ ਹੀ ਸੈਂਸੈਕਸ 550 ਤੋਂ ਜ਼ਿਆਦਾ ਅੰਕ ਅਤੇ 72 ਹਜ਼ਾਰ ਅੰਕ ਤੋਂ ਹੇਠਾਂ ਖੁੱਲ੍ਹਿਆ। ਸਵੇਰੇ 9.20 ਵਜੇ ਸੈਂਸੈਕਸ 600 ਤੋਂ ਵੱਧ ਅੰਕਾਂ ਦੇ ਨੁਕਸਾਨ ਨਾਲ 71,890 ਅੰਕਾਂ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 71,850 ਅੰਕਾਂ ਤੋਂ ਹੇਠਾਂ ਆ ਗਿਆ ਹੈ। ਨਿਫਟੀ 200 ਅੰਕਾਂ ਦੀ ਗਿਰਾਵਟ ਨਾਲ 21,795 ਅੰਕਾਂ 'ਤੇ ਰਿਹਾ।


ਪ੍ਰੀਓਪਨ ਸੈਸ਼ਨ ਦੇ  ਸੰਕੇਤ


ਅੱਜ ਦੇ ਕਾਰੋਬਾਰ ਵਿੱਚ ਵੱਡੀ ਗਿਰਾਵਟ ਦੇ ਸੰਕੇਤ ਪਹਿਲਾਂ ਹੀ ਸਨ। ਸਵੇਰੇ ਗਿਫਟ ਸਿਟੀ 'ਚ ਨਿਫਟੀ ਫਿਊਚਰ 'ਚ 300 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ। ਪ੍ਰੀ-ਓਪਨ ਸੈਸ਼ਨ 'ਚ ਵੀ ਵੱਡੀ ਗਿਰਾਵਟ ਦੇ ਸੰਕੇਤ ਮਿਲੇ ਹਨ। ਪ੍ਰੀ-ਓਪਨ ਸੈਸ਼ਨ 'ਚ ਸੈਂਸੈਕਸ 490 ਅੰਕ ਡਿੱਗ ਕੇ 72 ਹਜ਼ਾਰ ਅੰਕਾਂ ਦੇ ਪੱਧਰ ਤੋਂ ਹੇਠਾਂ ਆ ਗਿਆ। ਪ੍ਰੀ-ਓਪਨ ਸੈਸ਼ਨ 'ਚ ਨਿਫਟੀ ਵੀ 135 ਅੰਕਾਂ ਦੇ ਨੁਕਸਾਨ 'ਤੇ ਸੀ।


ਇਹ ਵੀ ਪੜ੍ਹੋ: VIDEO: ਕਰਨਾਟਕ ਦੇ ਹੁਬਲੀ 'ਚ ਪ੍ਰੇਮੀ ਨੇ ਕਾਲਜ ਕੈਂਪਸ ਅੰਦਰ ਕਾਂਗਰਸੀ ਆਗੂ ਦੀ ਧੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ


ਨਿਵੇਸ਼ਕਾਂ ਨੂੰ ਸਤਾ ਰਿਹਾ ਡਰ
ਦਰਅਸਲ, ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਜ਼ਰਾਈਲ ਨੇ ਈਰਾਨ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਨੇ ਕੁਝ ਪ੍ਰਮਾਣੂ ਕੇਂਦਰਾਂ ਸਮੇਤ ਕਈ ਈਰਾਨੀ ਟਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਇਹ ਈਰਾਨ ਵੱਲੋਂ ਪਿਛਲੇ ਹਫ਼ਤੇ ਸੈਂਕੜੇ ਡਰੋਨ ਅਤੇ ਮਿਜ਼ਾਈਲਾਂ ਨਾਲ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਦਾ ਜਵਾਬ ਦੱਸਿਆ ਜਾ ਰਿਹਾ ਹੈ। ਇਜ਼ਰਾਈਲ ਦੀ ਇਸ ਕਾਰਵਾਈ ਨਾਲ ਪੱਛਮੀ ਏਸ਼ੀਆ ਦੇ ਦੋ ਸ਼ਕਤੀਸ਼ਾਲੀ ਦੇਸ਼ਾਂ ਵਿਚਾਲੇ ਸਿੱਧੀ ਜੰਗ ਛਿੜ ਜਾਣ ਦਾ ਖਦਸ਼ਾ ਵਧ ਗਿਆ ਹੈ। ਇਸ ਡਰ ਕਾਰਨ ਦੁਨੀਆ ਭਰ ਦੇ ਨਿਵੇਸ਼ਕ ਚਿੰਤਤ ਹਨ।


ਹਮਲੇ 'ਤੇ ਗਲੋਬਲ ਮਾਰਕੀਟ ਦਾ ਰਿਐਕਸ਼ਨ
ਹਮਲੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਏਸ਼ੀਆਈ ਬਾਜ਼ਾਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਪਾਨ ਦਾ ਨਿੱਕੇਈ ਸ਼ੁਰੂਆਤੀ ਕਾਰੋਬਾਰ 'ਚ ਕਰੀਬ 2 ਫੀਸਦੀ ਦੇ ਨੁਕਸਾਨ 'ਚ ਹੈ। ਟੌਪਿਕਸ ਇੰਡੈਕਸ 1.3 ਫੀਸਦੀ ਡਿੱਗਿਆ ਹੈ। ਦੱਖਣੀ ਕੋਰੀਆ ਦਾ ਕੋਸਪੀ 1.8 ਫੀਸਦੀ ਹੇਠਾਂ ਹੈ। ਕੋਸਡੈਕ 1.34 ਫੀਸਦੀ ਦੇ ਘਾਟੇ 'ਚ ਹੈ। ਹਾਂਗਕਾਂਗ ਵਿੱਚ ਹੈਂਗ ਸੇਂਗ ਫਿਊਚਰਜ਼ ਵੀ 1 ਪ੍ਰਤੀਸ਼ਤ ਤੋਂ ਵੱਧ ਦੇ ਘਾਟੇ ਵਿੱਚ ਹਨ।


ਇਹ ਵੀ ਪੜ੍ਹੋ: Lok Sabha Election 2024: 'ਆਪਣੀ ਵੋਟ ਦੀ ਵਰਤੋਂ ਕਰੋ ਅਤੇ ਨਵਾਂ ਰਿਕਾਰਡ ਬਣਾਓ', ਪੀਐਮ ਮੋਦੀ ਨੇ ਵੋਟਰਾਂ ਨੂੰ ਕੀਤੀ ਖ਼ਾਸ ਅਪੀਲ