Share Market News : ਦੀਵਾਲੀ ਧਨਤੇਰਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ 'ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਦੇ ਨਾਲ ਬੰਦ ਹੋਇਆ। ਸੈਂਸੈਕਸ 60,000 ਅਤੇ ਨਿਫਟੀ 18,000 ਅੰਕਾਂ ਤੋਂ ਹੇਠਾਂ ਖਿਸਕ ਗਿਆ। ਅੱਜ ਕਾਰੋਬਾਰ ਦੇ ਅੰਤ 'ਚ ਸੈਂਸੈਕਸ 1158 ਅੰਕ ਡਿੱਗ ਕੇ 59,984 'ਤੇ ਅਤੇ ਨਿਫਟੀ 353.70 ਅੰਕਾਂ ਦੀ ਗਿਰਾਵਟ ਨਾਲ 17,857 'ਤੇ ਬੰਦ ਹੋਇਆ।
ਬੈਂਕਾਂ, ਆਈਟੀ ਅਤੇ ਧਾਤੂ ਖੇਤਰ ਵਿੱਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ। ਬੈਂਕਿੰਗ ਸ਼ੇਅਰਾਂ 'ਚ ਕੋਟਕ ਮਹਿੰਦਰਾ ਬੈਂਕ 89 ਰੁਪਏ ਡਿੱਗ ਕੇ 2098 ਰੁਪਏ, ICICI ਬੈਂਕ 35 ਰੁਪਏ ਡਿੱਗ ਕੇ 800 ਰੁਪਏ 'ਤੇ ਬੰਦ ਹੋਇਆ। ਐਕਸਿਸ ਬੈਂਕ ਅਤੇ ਐਸਬੀਆਈ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ। ਨਿਵੇਸ਼ਕਾਂ ਨੂੰ ਬਾਜ਼ਾਰ 'ਚ ਉੱਚ ਪੱਧਰ 'ਤੇ ਮੁਨਾਫਾ ਬੁੱਕ ਕਰਦੇ ਦੇਖਿਆ ਗਿਆ।
ਮਿਡਕੈਪ ਸਮਾਲ ਕੈਪ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਵੇਸ਼ਕ ਅਡਾਨੀ ਪੋਰਟਸ, ਆਈਟੀਸੀ, ਓਐਨਜੀਸੀ ਅਤੇ ਕੋਲ ਇੰਡੀਆ ਦੇ ਸ਼ੇਅਰਾਂ ਵਿੱਚ ਮੁਨਾਫ਼ਾ ਕਮਾਉਣ ਵਿੱਚ ਰੁੱਝੇ ਹੋਏ ਹਨ। ਰਿਲਾਇੰਸ, ਬਜਾਜ ਫਿਨਸਰਵ, ਟੀਸੀਐਸ, ਬਜਾਜ ਆਟੋ, ਟਾਟਾ ਸਟੀਲ, ਇੰਫੋਸਿਸ ਵਰਗੀਆਂ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।
ਅੱਜ F&O ਦੀ ਐਕਸਪਾਇਰੀ ਦਾ ਦਿਨ ਸੀ। ਬਾਜ਼ਾਰ ਮਾਹਰਾਂ ਦੇ ਅਨੁਸਾਰ, ਇਸ ਸਾਲ ਭਾਰਤ ਦੇ ਪ੍ਰਮੁੱਖ ਸਟਾਕ ਇੰਡੈਕਸ ਵਿੱਚ ਭਾਰੀ ਉਛਾਲ ਅਤੇ ਪ੍ਰਚੂਨ ਨਿਵੇਸ਼ਕਾਂ ਦੀ ਵੱਡੀ ਸ਼ਮੂਲੀਅਤ ਤੋਂ ਬਾਅਦ ਬਾਜ਼ਾਰ ਵਿੱਚ ਓਵਰਵੈਲਿਊਏਸ਼ਨ ਦੇਖਣ ਨੂੰ ਮਿਲ ਰਿਹਾ ਹੈ। ਮੋਰਗਨ ਸਟੈਨਲੇ ਨੇ ਮਹਿੰਗੇ ਮੁੱਲਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਨੂੰ 'ਓਵਰਵੇਟ' ਤੋਂ 'Equal Weight' ਤੱਕ ਘਟਾ ਦਿੱਤਾ। ਮੋਰਗਨ ਸਟੈਨਲੇ ਥੋੜ੍ਹੇ ਸਮੇਂ 'ਚ ਬਾਜ਼ਾਰ 'ਚ ਹੋਰ ਤੇਜ਼ੀ ਆਉਣ ਤੋਂ ਪਹਿਲਾਂ ਗਿਰਾਵਟ ਦੀ ਸੰਭਾਵਨਾ ਜ਼ਾਹਰ ਕਰ ਰਿਹਾ ਹੈ।
https://play.google.com/store/
https://apps.apple.com/in/app/