ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਖਾਤਾਧਾਰਕਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਬੈਂਕ ਆਪਣੇ ਗਾਹਕਾਂ ਦੀ ਬੱਚਤ ਨੂੰ ਘੱਟ ਕਰਨ ਜਾ ਰਿਹਾ ਹੈ। ਦੂਜੇ ਸ਼ਬਦਾਂ ਵਿਚ, ਬੈਂਕ ਬਚਤ ਖਾਤੇ 'ਤੇ ਵਿਆਜ ਦਰ ਵਿਚ ਕਟੌਤੀ ਕਰਨ ਜਾ ਰਿਹਾ ਹੈ। ਪੰਜਾਬ ਨੈਸ਼ਨਲ ਬੈਂਕ 1 ਦਸੰਬਰ, 2021 ਤੋਂ ਬਚਤ ਖਾਤੇ 'ਤੇ ਜਮ੍ਹਾ ਰਾਸ਼ੀ 'ਤੇ ਵਿਆਜ ਦਰ ਘਟਾਉਣ ਜਾ ਰਿਹਾ ਹੈ। ਬੈਂਕ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਬੱਚਤ ਖਾਤਿਆਂ 'ਤੇ ਵਿਆਜ ਦਰਾਂ ਨੂੰ 2.90 ਫੀਸਦੀ ਸਾਲਾਨਾ ਤੋਂ ਘਟਾ ਕੇ 2.80 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬੈਂਕ ਦੇ ਇਸ ਫੈਸਲੇ ਨਾਲ ਨਵੇਂ ਅਤੇ ਪੁਰਾਣੇ ਗਾਹਕਾਂ ਦੇ ਨਾਲ-ਨਾਲ NRI ਗਾਹਕ ਵੀ ਪ੍ਰਭਾਵਿਤ ਹੋਣਗੇ। ਇਸ ਤੋਂ ਪਹਿਲਾਂ, 1 ਸਤੰਬਰ, 2021 ਨੂੰ, PNB ਨੇ ਬਚਤ ਖਾਤੇ 'ਤੇ ਵਿਆਜ ਦਰ ਨੂੰ ਘਟਾ ਕੇ 2.90 ਫੀਸਦੀ ਕਰ ਦਿੱਤਾ ਸੀ।



ਇੰਝ ਸਮਝੋ ਕਿ ਕਿੰਨੇ ਬਕਾਏ 'ਤੇ ਕਿੰਨਾ ਵਿਆਜ ਮਿਲੇਗਾ?


ਪੰਜਾਬ ਨੈਸ਼ਨਲ ਬੈਂਕ ਦੇ ਅਨੁਸਾਰ, 1 ਦਸੰਬਰ, 2021 ਤੋਂ, ਬਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਘੱਟ ਬਚਤ ਫੰਡ ਖਾਤੇ ਦੇ ਬਕਾਏ ਲਈ ਵਿਆਜ ਦਰ 2.80 ਫੀਸਦੀ ਸਾਲਾਨਾ ਹੋਵੇਗੀ। ਇਸ ਦੇ ਨਾਲ ਹੀ, 10 ਲੱਖ ਰੁਪਏ ਅਤੇ ਇਸ ਤੋਂ ਵੱਧ ਲਈ, ਵਿਆਜ ਦਰ 2.85 ਫੀਸਦੀ ਸਾਲਾਨਾ ਹੋਵੇਗੀ। ਜ਼ਿਕਰਯੋਗ ਹੈ ਕਿ SBI ਨੇ ਵੀ ਵਿਆਜ ਦਰਾਂ ਘਟਾ ਦਿੱਤੀਆਂ ਹਨ। ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਰਿਣਦਾਤਾ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਬਚਤ ਖਾਤਿਆਂ 'ਤੇ 2.70 ਫੀਸਦੀ ਸਾਲਾਨਾ ਦੀ ਵਿਆਜ ਦਰ ਦਿੰਦਾ ਹੈ। SBI 1 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ 'ਤੇ 2.70 ਫੀਸਦੀ ਵਿਆਜ ਦਿੰਦਾ ਹੈ।



ਜਨਤਕ ਖੇਤਰ ਦੇ ਬੈਂਕਾਂ ਵਿੱਚ ਵਿਆਜ ਦਰਾਂ ਕੀ ਹਨ


IDBI ਬੈਂਕ - 3 ਤੋਂ 3.25 ਫੀਸਦੀਕੇਨਰਾ ਬੈਂਕ - 2.90 ਫੀਸਦੀ ਤੋਂ 3.20 ਪ੍ਰਤੀਸ਼ਤ


ਬੈਂਕ ਆਫ ਬੜੌਦਾ - 2.75 ਫੀਸਦੀ ਤੋਂ 3.20 ਫੀਸਦੀ


ਪੰਜਾਬ ਐਂਡ ਸਿੰਧ ਬੈਂਕ - 3.10 ਫੀਸਦੀ ਵਿਆਜ ਮਿਲ ਰਿਹਾ ਹੈ


ਪ੍ਰਾਈਵੇਟ ਬੈਂਕ 3 ਤੋਂ 5 ਫੀਸਦੀ ਵਿਆਜ ਦੇ ਰਹੇ ਹਨ


HDFC ਬੈਂਕ - 3 ਤੋਂ 3.5 ਫੀਸਦੀ


ICICI ਬੈਂਕ - 3 ਤੋਂ 3.5 ਫੀਸਦੀ


ਕੋਟਕ ਮਹਿੰਦਰਾ ਬੈਂਕ - 3.5%


ਇੰਡਸਇੰਡ ਬੈਂਕ - 4 ਤੋਂ 5 ਫੀਸਦੀ