FD Interest Rates : ਜੇਕਰ ਤੁਸੀਂ ਆਪਣੀ ਬਚਤ ਨੂੰ ਸੁਰੱਖਿਅਤ ਥਾਂ 'ਤੇ ਨਿਵੇਸ਼ ਕਰਕੇ ਉਸ 'ਤੇ ਤੈਅ ਵਿਆਜ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਕਸਡ ਡਿਪਾਜ਼ਿਟ (FD) ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਦੇ ਵਿਚਕਾਰ ਕਈ ਲੋਕ ਅਜਿਹੇ ਨਿਵੇਸ਼ ਦੀ ਭਾਲ ਕਰਦੇ ਹਨ, ਜਿੱਥੇ ਪਹਿਲਾਂ ਤੋਂ ਹੀ ਵਿਆਜ ਦਰ ਤੈਅ ਹੋਵੇ। ਆਮ ਤੌਰ 'ਤੇ ਲੋਕ FD ਕਰਵਾਉਣ ਲਈ SBI, HDFC ਅਤੇ ICICI ਵਰਗੇ ਵੱਡੇ ਬੈਂਕਾਂ ਨੂੰ ਤਰਜੀਹ ਦਿੰਦੇ ਹਨ ਪਰ ਕਈ ਛੋਟੇ ਸਮਾਲ ਫਾਈਨਾਂਸ ਬੈਂਕ ਵੱਡੇ ਬੈਂਕਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਵਿਆਜ ਦੇ ਰਹੇ ਹਨ।
15 ਨਵੰਬਰ 2026 ਤੱਕ ਪੈਸਾਬਾਜ਼ਾਰ ਦੇ ਅੰਕੜਿਆਂ ਮੁਤਾਬਕ, ਕੁਝ ਸਮਾਲ ਫਾਈਨਾਂਸ ਬੈਂਕ ਆਮ ਗਾਹਕਾਂ ਨੂੰ FD 'ਤੇ 8.25% ਤੱਕ ਸਾਲਾਨਾ ਵਿਆਜ ਦੇ ਰਹੇ ਹਨ। ਇਨ੍ਹਾਂ ਵਿੱਚ ਸੂਰਯੋਦਯ ਸਮਾਲ ਫਾਈਨਾਂਸ ਬੈਂਕ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਉੱਜੀਵਨ ਅਤੇ ਉਤਕਰਸ਼ ਸਮਾਲ ਫਾਈਨਾਂਸ ਬੈਂਕ ਵੀ 8 ਫੀਸਦੀ ਤੋਂ ਵੱਧ ਵਿਆਜ ਦੀ ਪੇਸ਼ਕਸ਼ ਕਰ ਰਹੇ ਹਨ।
ਕਿਹੜੇ ਛੋਟੇ ਬੈਂਕ ਦੇ ਰਹੇ ਹਨ ਸਭ ਤੋਂ ਵੱਧ ਵਿਆਜ?
ਪੈਸਾਬਾਜ਼ਾਰ ਦੇ ਅੰਕੜਿਆਂ ਮੁਤਾਬਕ:- ਸੂਰਯੋਦਯ ਸਮਾਲ ਫਾਈਨਾਂਸ ਬੈਂਕ: 8.25%- ਉੱਜੀਵਨ ਸਮਾਲ ਫਾਈਨਾਂਸ ਬੈਂਕ: 8.10%- ਉਤਕਰਸ਼ ਸਮਾਲ ਫਾਈਨਾਂਸ ਬੈਂਕ: 8.10%ਇਹ ਵਿਆਜ ਦਰਾਂ ਚੋਣਵੀਆਂ ਮਿਆਦਾਂ ਦੀ FD 'ਤੇ ਲਾਗੂ ਹੁੰਦੀਆਂ ਹਨ। ਸੀਨੀਅਰ ਸਿਟੀਜ਼ਨ ਨੂੰ ਕੁਝ ਮਾਮਲਿਆਂ ਵਿੱਚ ਇਸ ਤੋਂ ਵੱਧ ਵਿਆਜ ਵੀ ਮਿਲ ਸਕਦਾ ਹੈ।
ਵੱਡੇ ਬੈਂਕ FD 'ਤੇ ਕਿੰਨਾ ਵਿਆਜ ਦੇ ਰਹੇ ਹਨ?
ਵੱਡੇ ਨਿੱਜੀ ਬੈਂਕਾਂ ਦੀਆਂ ਵੱਧ ਤੋਂ ਵੱਧ FD ਵਿਆਜ ਦਰਾਂ ਛੋਟੇ ਬੈਂਕਾਂ ਨਾਲੋਂ ਘੱਟ ਹਨ।- ਕੋਟਕ ਮਹਿੰਦਰਾ ਬੈਂਕ: 6.80%- HDFC ਬੈਂਕ: 6.60%- ਐਕਸਿਸ ਬੈਂਕ: 6.60%- ICICI ਬੈਂਕ: 6.60%- ਬੈਂਕ ਆਫ ਇੰਡੀਆ: 6.85%- SBI: 6.45%ਇਸ ਤਰ੍ਹਾਂ ਛੋਟੇ ਬੈਂਕਾਂ ਵਿੱਚ FD ਕਰਵਾਉਣ 'ਤੇ ਵੱਡੇ ਬੈਂਕਾਂ ਦੇ ਮੁਕਾਬਲੇ ਵੱਧ ਵਿਆਜ ਮਿਲ ਸਕਦਾ ਹੈ।
ਪੋਸਟ ਆਫਿਸ ਦੀਆਂ ਸਕੀਮਾਂ ਨਾਲ ਵੀ ਮੁਕਾਬਲਾ
ਜੇਕਰ ਤੁਸੀਂ ਪੰਜ ਸਾਲਾਂ ਲਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਪੋਸਟ ਆਫਿਸ ਦੀਆਂ ਸਕੀਮਾਂ ਵੀ ਇੱਕ ਵਿਕਲਪ ਹਨ।- NSC (ਨੈਸ਼ਨਲ ਸੇਵਿੰਗ ਸਰਟੀਫਿਕੇਟ): 7.70%- 5 ਸਾਲਾਂ ਦੀ ਪੋਸਟ ਆਫਿਸ ਟਾਈਮ ਡਿਪਾਜ਼ਿਟ: 7.50%- ਸੂਰਯੋਦਯ ਬੈਂਕ FD: 8.25% ਤੱਕ
ਹਾਲਾਂਕਿ FD ਕਰਵਾਉਣ ਤੋਂ ਪਹਿਲਾਂ ਬੈਂਕ ਦੀ ਭਰੋਸੇਯੋਗਤਾ, ਨਿਵੇਸ਼ ਦੀ ਮਿਆਦ ਅਤੇ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ਦੇ ਨਿਯਮਾਂ ਬਾਰੇ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਧਿਆਨ ਰਹੇ ਕਿ DICGC ਤਹਿਤ ਇੱਕ ਜਮ੍ਹਾਕਰਤਾ ਨੂੰ ਇੱਕ ਬੈਂਕ ਵਿੱਚ ਮੂਲ ਰਕਮ ਅਤੇ ਵਿਆਜ ਸਮੇਤ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਜਮ੍ਹਾਂ ਬੀਮਾ ਸੁਰੱਖਿਆ ਮਿਲਦੀ ਹੈ।