SpiceJet Ticket Price: ਘੱਟ ਲਾਗਤ ਵਾਲੀ ਏਅਰਲਾਈਨ ਕੰਪਨੀ ਸਪਾਈਸਜੈੱਟ (SpiceJet Airline) ਨੇ ਕਿਹਾ ਕਿ ਉਸ ਦੀ ਸਹਾਇਕ ਕੰਪਨੀ ਸਪਾਈਸ ਐਕਸਪ੍ਰੈੱਸ ਅਤੇ ਲੌਜਿਸਟਿਕਸ ਯੂਕੇ (Spice Express and Logistics) ਦੇ ਇੱਕ ਸਮੂਹ ਤੋਂ 100 ਮਿਲੀਅਨ ਡਾਲਰ ਦਾ ਨਿਵੇਸ਼ ਇਕੱਠਾ ਕਰੇਗੀ। Financial Crises (ਵਿੱਤੀ ਸੰਕਟ) ਦੇ ਵਿਚਕਾਰ ਇੱਕ ਜਹਾਜ਼ ਲੀਜ਼ਰ ਵੱਲੋਂ ਦਾਇਰ ਦੀਵਾਲੀਆ ਪਟੀਸ਼ਨ ਦਾ ਸਾਹਮਣਾ ਕਰ ਰਹੀ ਸਪਾਈਸਜੈੱਟ ਨੂੰ ਅਗਲ ਹੋ ਗਈ ਸੀ। ਏਅਰਲਾਈਨ ਨੇ ਪਿਛਲੇ ਹਫਤੇ ਕਿਹਾ ਸੀ ਕਿ ਦੀਵਾਲੀਆ ਪਟੀਸ਼ਨ ਦਾਇਰ ਕਰਨ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ ਤੇ ਉਹ ਜ਼ਮੀਨ ਉੱਤੇ ਖੜ੍ਹੇ 25 ਜਹਾਜ਼ਾਂ ਨੂੰ ਮੁੜ ਸੁਰਜੀਤ ਕਰਨ ਲਈ $ 50 ਮਿਲੀਅਨ ਦਾ ਨਿਵੇਸ਼ ਕਰੇਗੀ।
ਸਪਾਈਸ ਐਕਸਪ੍ਰੈੱਸ $100 ਮਿਲੀਅਨ ਦਾ ਕਰੇਗੀ ਨਿਵੇਸ਼
ਏਅਰਲਾਈਨ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ, ਯੂਕੇ ਆਧਾਰਿਤ SRAM ਅਤੇ MRAM ਗਰੁੱਪ (SRAM & MRAM Group) ਸਪਾਈਸ ਐਕਸਪ੍ਰੈੱਸ ਵਿੱਚ $100 ਮਿਲੀਅਨ ਦਾ ਨਿਵੇਸ਼ ਕਰੇਗਾ। ਬਿਆਨ ਮੁਤਾਬਕ ਦੋਵਾਂ ਧਿਰਾਂ ਨੇ ਨਿਵੇਸ਼ ਸੌਦੇ ਤਹਿਤ ਸਮਝੌਤਾ ਪੱਤਰ (ਐੱਮਓਯੂ) 'ਤੇ ਦਸਤਖਤ ਕੀਤੇ ਹਨ। ਦੂਜੇ ਪਾਸੇ, ਇੱਕ ਹੋਰ ਏਅਰਲਾਈਨ GoFirst ਦੀ ਦੀਵਾਲੀਆਪਨ ਪਟੀਸ਼ਨ ਨੂੰ NCLT ਨੇ ਸਵੀਕਾਰ ਕਰ ਲਿਆ ਹੈ। ਵਿੱਤੀ ਸੰਕਟ ਨਾਲ ਜੂਝ ਰਹੀ GoFirst ਦੀ ਵੱਲੋਂ DGCA ਨੂੰ ਜਵਾਬ ਦਾਖਲ ਕਰਨ ਦੀ ਅੱਜ ਆਖਰੀ ਤਰੀਕ ਹੈ।
GoFirst ਤੋਂ 15 ਮਈ ਤੱਕ ਮੰਗਿਆ ਜਵਾਬ
ਦਰਅਸਲ, DGCA ਨੇ GoFirst ਨੂੰ ਫਲਾਈਟ ਦੇ ਆਧਾਰ 'ਤੇ 15 ਮਈ ਤੱਕ ਜਵਾਬ ਦੇਣ ਲਈ ਕਿਹਾ ਸੀ। ਡੀਜੀਸੀਏ ਨੇ ਏਅਰਲਾਈਨ ਨੂੰ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਸੰਚਾਲਨ ਬੰਦ ਕਰਨ ਅਤੇ ਯਾਤਰੀਆਂ ਦੀਆਂ ਟਿਕਟਾਂ ਲਈ ਰਿਫੰਡ ਦਾ ਪ੍ਰਬੰਧ ਨਾ ਕਰਨ ਲਈ ਨੋਟਿਸ ਦਿੱਤਾ ਸੀ। ਡੀਜੀਸੀਏ ਅਤੇ ਸਰਕਾਰ ਦੋਵੇਂ ਹੀ GoFirst ਮੁੱਦੇ 'ਤੇ ਨਜ਼ਰ ਰੱਖ ਰਹੇ ਹਨ। ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਸਰਕਾਰ ਉਨ੍ਹਾਂ ਸਾਰੇ ਰੂਟਾਂ 'ਤੇ ਨਜ਼ਰ ਰੱਖ ਰਹੀ ਹੈ ਜਿੱਥੇ ਗੋ ਫਸਟ ਦੀਆਂ ਉਡਾਣਾਂ ਹੋਣੀਆਂ ਸੀ।
ਇਸ ਤੋਂ ਪਹਿਲਾਂ, ਏਅਰਲਾਈਨ GoFirst, ਜਿਸ ਨੇ ਉਡਾਣ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਸੀ, ਨੇ ਏਅਰਕ੍ਰਾਫਟ ਲੀਜ਼ਿੰਗ ਕੰਪਨੀ ਨੂੰ ਕਈ ਜਹਾਜ਼ਾਂ ਦੀ ਰਜਿਸਟਰੇਸ਼ਨ ਰੱਦ ਕਰਨ ਦੀ ਬੇਨਤੀ ਕੀਤੀ ਹੈ। ਇਸ ਨਾਲ ਏਅਰਲਾਈਨ ਕੋਲ ਉਪਲਬਧ ਜਹਾਜ਼ਾਂ ਦੀ ਗਿਣਤੀ ਘੱਟ ਜਾਵੇਗੀ। ਸੂਤਰਾਂ ਦਾ ਦਾਅਵਾ ਹੈ ਕਿ ਹੁਣ ਤੱਕ ਕੰਪਨੀ ਵੱਲੋਂ 36 ਜਹਾਜ਼ਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕੀਤੀ ਜਾ ਚੁੱਕੀ ਹੈ।