ਨਵੀਂ ਦਿੱਲੀ: ਅੱਜ (1 ਜੁਲਾਈ, 2020) ਤੋਂ ਮਿਊਚੁਅਲ ਫੰਡਾਂ ਤੇ ਸ਼ੇਅਰਾਂ ਦੀ ਖਰੀਦ 'ਤੇ ਸਟੈਂਪ ਡਿਊਟੀ ਲਾਈ ਜਾਵੇਗੀ। ਹੁਣ ਮਿਊਚੁਅਲ ਫੰਡਾਂ ਤੇ ਸ਼ੇਅਰਾਂ ਦੀ ਖਰੀਦ 'ਤੇ 0.05% ਸਟੈਂਪ ਡਿਊਟੀ ਲਾਈ ਜਾਵੇਗੀ। ਇਸ ਦੇ ਨਾਲ ਹੀ, ਮਿਊਚੁਅਲ ਫੰਡ ਦੀ ਹਰ ਇਕਾਈ ਦਾ ਤਬਾਦਲਾ 0.015% ਦੀ ਡਿਊਟੀ ਨੂੰ ਆਕਰਸ਼ਤ ਕਰੇਗਾ। ਪਿਛਲੇ ਸਾਲ, ਸਰਕਾਰ ਨੇ ਸਟੈਂਪ ਡਿਊਟੀ ਐਕਟ ਨੂੰ ਬਦਲਿਆ ਤੇ ਸ਼ੇਅਰਾਂ ਤੇ ਚੀਜ਼ਾਂ ਦੇ ਵਪਾਰ 'ਤੇ ਇੱਕੋ ਜਿਹੀ ਡਿਊਟੀ ਲਾਈ ਸੀ।
ਹੁਣ ਈਟੀਐਫ ਨੂੰ ਛੱਡ ਕੇ ਹਰ ਕੈਟਾਗਿਰੀ ਦੇ ਮਿਊਚੁਅਲ ਫੰਡਾਂ ‘ਤੇ ਸਟੈਂਪ ਡਿਊਟੀ ਲਾਈ ਜਾਵੇਗੀ। ਇਹ ਡਿਊਟੀ ਪਹਿਲੀ ਵਾਰ ਲਾਈ ਜਾ ਰਹੀ ਹੈ। ਹਾਲਾਂਕਿ, ਸੂਬੇ ਦੇ ਸਟਾਕ ਐਕਸਚੇਂਜ ਵਿੱਚ ਸ਼ੇਅਰਾਂ ਦੀ ਖਰੀਦ 'ਤੇ ਪਹਿਲਾਂ ਹੀ ਵੱਖੋ-ਵੱਖਰੇ ਦਰ ਦੇ ਚਾਰਜ ਲੱਗ ਰਹੇ ਸੀ। ਜੇਕਰ ਨਿਵੇਸ਼ਕ ਇੱਕ ਯੋਜਨਾ ਤੋਂ ਦੂਜੀ ਸਕੀਮ ਵਿੱਚ ਸਵਿਚ ਕਰਦਾ ਹੈ ਤਾਂ ਸਟੈਂਪ ਡਿਊਟੀ ਲਾਈ ਜਾਏਗੀ। ਜੇ ਡਿਵੀਡੈਂਡ ਵੱਲੋਂ ਨਿਵੇਸ਼ ਦੁਬਾਰਾ ਕਰਦਾ ਹੈ ਤਾਂ ਵੀ ਸਟੈਂਪ ਡਿਊਟੀ ਲਾਈ ਜਾਵੇਗੀ।
ਤੁਹਾਡਾ ਨਿਵੇਸ਼ ਕਿੰਨਾ ਮਹਿੰਗਾ ਹੋਏਗਾ?
ਸਟੈਂਪ ਡਿਊਟੀ ਦਾ ਅਸਰ ਲੰਮੇ ਸਮੇਂ ਦੇ ਨਿਵੇਸ਼ਕਾਂ 'ਤੇ ਬਹੇੱਦ ਮਾਮੂਲੀ ਪਏਗਾ। ਜੇ ਕੋਈ ਨਿਵੇਸ਼ਕ ਇੱਕ ਲੱਖ ਰੁਪਏ ਦੇ ਸ਼ੇਅਰ ਜਾਂ ਮਿਊਚੁਅਲ ਫੰਡ ਯੂਨਿਟ ਖਰੀਦਦਾ ਹੈ, ਤਾਂ 0.005 ਪ੍ਰਤੀਸ਼ਤ ਦੀ ਲਾਗਤ ਨਾਲ ਇਸ ਦੀ ਕੀਮਤ ਸਿਰਫ ਪੰਜ ਰੁਪਏ ਹੋਵੇਗੀ। ਹਾਲਾਂਕਿ, ਇਸ ਦਾ ਸ਼ਾਟ ਟਰਮ ਨਿਵੇਸ਼ਕਾਂ 'ਤੇ ਵਧੇਰੇ ਪ੍ਰਭਾਵ ਪਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹੁਣ ਸ਼ੇਅਰਾਂ ਤੇ ਮਿਊਚੁਅਲ ਫੰਡਾਂ 'ਤੇ ਲੱਗੇਗੀ ਸਟੈਂਪ ਡਿਊਟੀ, ਜਾਣੋ ਨਿਵੇਸ਼ 'ਤੇ ਕਿੰਨਾ ਪ੍ਰਭਾਵ ਪਏਗਾ
ਏਬੀਪੀ ਸਾਂਝਾ
Updated at:
01 Jul 2020 05:25 PM (IST)
ਈਟੀਐਫ ਨੂੰ ਛੱਡ ਕੇ ਹਰ ਸ਼੍ਰੇਣੀ ਦੇ ਮਿਊਚੁਅਲ ਫੰਡਾਂ 'ਤੇ ਸਟੈਂਪ ਡਿਊਟੀ ਲਾਈ ਜਾਵੇਗੀ। ਇਹ ਡਿਊਟੀ ਪਹਿਲੀ ਵਾਰ ਲਾਈ ਜਾ ਰਹੀ ਹੈ।
- - - - - - - - - Advertisement - - - - - - - - -