Personio Success Story: ਸਾਫਟਵੇਅਰ ਫਰਮ Personio ਨੂੰ ਸ਼ੁਰੂ ਹੋਏ ਸਿਰਫ਼ ਛੇ ਸਾਲ ਹੋਏ ਹਨ ਤੇ ਇਸ ਵਿੱਚ ਇਹ ਸਾਰੇ ਯੂਰਪ ਵਿੱਚ ਸਭ ਤੋਂ ਕੀਮਤੀ ਸਟਾਰਟ-ਅੱਪ ਕੰਪਨੀਆਂ ਵਿੱਚੋਂ ਇੱਕ ਬਣ ਗਈ ਹੈ। ਵਰਤਮਾਨ ਵਿੱਚ, ਪਰਸੋਨੀਓ ਦੀ ਕੁੱਲ ਜਾਇਦਾਦ $6.3 ਬਿਲੀਅਨ ਯਾਨੀ ਲਗਪਗ 468 ਅਰਬ ਰੁਪਏ ਹੈ। ਕੰਪਨੀ ਦੀ ਕੁੱਲ ਕੀਮਤ ਅੱਜ ਅਸਮਾਨੀ ਹੋ ਸਕਦੀ ਹੈ, ਪਰ ਇੱਕ ਸਮੇਂ ਕੰਪਨੀ ਪੈਸੇ ਦੀ ਕਮੀ ਨਾਲ ਜੂਝ ਰਹੀ ਸੀ।

14 ਹਜ਼ਾਰ ਨਾਲ ਸ਼ੁਰੂ ਕੀਤੀ ਗਈ ਸੀ ਕੰਪਨੀ
ਦਰਅਸਲ, ਪਰਸੋਨੀਓ ਨੇ ਸਿਰਫ 200 ਡਾਲਰ ਯਾਨੀ ਲਗਪਗ 14 ਹਜ਼ਾਰ ਰੁਪਏ ਨਾਲ ਸ਼ੁਰੂਆਤ ਕੀਤੀ ਸੀ, ਜੋ ਅੱਜ 6 ਬਿਲੀਅਨ ਡਾਲਰ ਦੀ ਕੁੱਲ ਕੀਮਤ ਨੂੰ ਪਾਰ ਕਰ ਚੁੱਕੀ ਹੈ। ਵਰਤਮਾਨ ਵਿੱਚ, ਪਰਸਨਿਓ ਵਿੱਚ 1,000 ਤੋਂ ਵੱਧ ਲੋਕ ਕੰਮ ਕਰਦੇ ਹਨ। ਕੰਪਨੀ ਦੇ ਸੀਈਓ ਹੈਨੋ ਰੇਨਰ (Hanno Renner)  ਨੇ ਖੁਦ ਇੱਕ ਇੰਟਰਵਿਊ ਵਿੱਚ ਆਪਣੇ ਤੇ ਆਪਣੀ ਕੰਪਨੀ ਦੇ ਸਫਰ ਬਾਰੇ ਦੱਸਿਆ।

CNBC ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਰੇਨਰ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਕੰਪਨੀ ਦੇ ਬੈਂਕ ਖਾਤੇ ਵਿੱਚ ਸਿਰਫ $226 ਬਚੇ ਸਨ। ਪਰ ਉਸ ਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ ਤੇ ਪੂਰੀ ਲਗਨ ਨਾਲ ਅੱਗੇ ਵਧਦਾ ਰਿਹਾ। ਇਸ ਨੂੰ ਛੇ ਸਾਲ ਲੱਗ ਗਏ ਪਰ ਹੁਣ ਕੰਪਨੀ ਨੇ $6 ਬਿਲੀਅਨ ਦੀ ਕੁੱਲ ਕੀਮਤ ਨੂੰ ਛੂਹ ਲਿਆ ਹੈ।

ਹੈਨੋ ਰੇਨਰ ਨੇ 2015 ਵਿੱਚ ਰੋਮਨ ਸ਼ੂਮਾਕਰ, ਆਰਸੇਨੀ ਵਰਸ਼ਿਨਿਨ ਤੇ ਇਗਨਾਜ਼ ਫੋਰਸਮੇਅਰ ਨਾਲ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਜਰਮਨੀ ਦੇ ਮਿਊਨਿਖ ਵਿੱਚ ਇੱਕ ਸੰਯੁਕਤ ਸੰਸਥਾ, ਸੈਂਟਰ ਫਾਰ ਡਿਜੀਟਲ ਟੈਕਨਾਲੋਜੀ ਐਂਡ ਮੈਨੇਜਮੈਂਟ ਵਿੱਚ ਪੜ੍ਹਦਿਆਂ ਚਾਰਾਂ ਦੀ ਪਹਿਲੀ ਵਾਰ ਮੁਲਾਕਾਤ ਹੋਈ। ਉਨ੍ਹਾਂ ਮਿਊਨਿਖ ਵਿੱਚ ਕੰਪਨੀ ਦੀ ਸਥਾਪਨਾ ਕੀਤੀ।

ਕਦੇ ਕੰਪਨੀ ਦਾ ਦਫਤਰ ਵੀ ਨਹੀਂ ਸੀ
ਜਦੋਂ ਚਾਰਾਂ ਨੇ ਕੰਪਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲ ਕੋਈ ਦਫਤਰ ਵੀ ਨਹੀਂ ਸੀ, ਕਾਫੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੂੰ ਜਿੱਥੇ ਵੀ ਥਾਂ ਮਿਲੀ, ਉੱਥੋਂ ਹੀ ਕੰਮ ਸ਼ੁਰੂ ਕਰ ਦਿੱਤਾ। ਫਿਰ, ਜੁਲਾਈ 2016 ਵਿੱਚ, ਪਰਸੋਨੀਓ ਨੇ ਗਲੋਬਲ ਫਾਊਂਡਰ ਕੈਪੀਟਲ ਸਮੇਤ ਨਿਵੇਸ਼ਕਾਂ ਦੇ ਨਾਲ ਸੀਡ ਫੰਡਿੰਗ ਦੌਰ ਵਿੱਚ ਯੂਰੋ 2.1 ਮਿਲੀਅਨ ਇਕੱਠੇ ਕੀਤੇ।

ਇਹ ਉਹ ਸਮਾਂ ਸੀ ਜਿੱਥੋਂ ਕੰਪਨੀ ਦੀ ਸਥਿਤੀ ਸੁਧਰਨ ਵੱਲ ਵਧਣੀ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਕੰਪਨੀ ਲਗਾਤਾਰ ਅੱਗੇ ਵਧ ਰਹੀ ਹੈ। ਹੁਣ ਤੱਕ ਕੰਪਨੀ ਨੇ ਨਿਵੇਸ਼ਕਾਂ ਤੋਂ $500 ਮਿਲੀਅਨ ਤੋਂ ਵੱਧ ਇਕੱਠੇ ਕੀਤੇ ਹਨ। ਇਸ ਫੰਡਿੰਗ ਦੀ ਵਰਤੋਂ ਨਵੀਨਤਮ ਸ਼੍ਰੇਣੀ ਦੇ ਲੋਕਾਂ ਦੇ ਵਰਕਫਲੋ ਆਟੋਮੇਸ਼ਨ ਨੂੰ ਵਿਕਸਤ ਕਰਨ ਲਈ ਕੀਤੀ ਜਾ ਰਹੀ ਹੈ।