Stock Market Closing : ਸ਼ੇਅਰ ਬਾਜ਼ਾਰ ਲਈ ਅੱਜ ਦਾ ਦਿਨ ਬਹੁਤ ਉਤਰਾਅ-ਚੜ੍ਹਾਅ ਵਾਲਾ ਰਿਹਾ, ਪਰ ਬਾਜ਼ਾਰ ਦੀ ਸਮਾਪਤੀ ਚੰਗੇ ਵਾਧੇ ਦੇ ਨਾਲ ਹਰੇ ਨਿਸ਼ਾਨ ਵਿੱਚ ਹੋਈ ਹੈ। ਬੀਐਸਈ ਦਾ ਸੈਂਸੈਕਸ 62,000 ਦੇ ਨੇੜੇ ਬੰਦ ਹੋਇਆ ਹੈ ਅਤੇ ਨਿਫਟੀ 18400 ਦੇ ਉੱਪਰ ਚਲਾ ਗਿਆ ਹੈ। ਅੱਜ ਨਿਫਟੀ 52 ਹਫਤਿਆਂ ਦੇ ਉੱਚੇ ਯਾਨੀ 1 ਸਾਲ ਦੇ ਉੱਚੇ ਪੱਧਰ ਦੇ ਨੇੜੇ ਪਹੁੰਚਣ ਵਿੱਚ ਕਾਮਯਾਬ ਰਿਹਾ ਹੈ। ਹੇਠਲੇ ਪੱਧਰ ਤੋਂ ਬਾਜ਼ਾਰ 'ਚ ਵੱਡੀ ਰਿਕਵਰੀ ਹੋਈ ਹੈ। ਬੈਂਕ ਨਿਫਟੀ ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ।
ਕਿਵੇਂ ਬੰਦ ਹੋਇਆ ਸ਼ੇਅਰ ਬਾਜ਼ਾਰ
ਅੱਜ ਦੇ ਕਾਰੋਬਾਰ ਦੇ ਅੰਤ 'ਚ BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 248.84 ਅੰਕ ਭਾਵ 0.40 ਫੀਸਦੀ ਦੇ ਵਾਧੇ ਨਾਲ 61,872.99 'ਤੇ ਬੰਦ ਹੋਇਆ। ਦੂਜੇ ਪਾਸੇ NSE ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 18,403.40 ਦੇ ਪੱਧਰ 'ਤੇ ਬੰਦ ਹੋਇਆ ਹੈ ਅਤੇ 74.25 ਅੰਕਾਂ ਦੇ ਨਾਲ 0.41 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਇਆ ਹੈ।
ਬੈਂਕ ਨਿਫਟੀ ਰਿਕਾਰਡ ਉਚਾਈ 'ਤੇ
ਅੱਜ ਦੇ ਕਾਰੋਬਾਰ 'ਚ ਬੈਂਕ ਨਿਫਟੀ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਅਤੇ ਇਹ ਆਪਣੇ ਹੁਣ ਤੱਕ ਦੇ ਉੱਚ ਪੱਧਰ 'ਤੇ ਆ ਗਿਆ। ਕਾਰੋਬਾਰ ਦੇ ਅੰਤ 'ਚ ਬੈਂਕ ਨਿਫਟੀ 295.95 ਅੰਕ ਜਾਂ 0.70 ਫੀਸਦੀ ਦੇ ਵਾਧੇ ਨਾਲ 42,372.70 ਦੇ ਪੱਧਰ 'ਤੇ ਬੰਦ ਹੋਇਆ ਹੈ।
ਅੱਜ ਦੇ ਤੇਜ਼ੀ ਵਾਲੇ ਸੈਕਟਰ
ਅੱਜ ਦੇ ਕਾਰੋਬਾਰ ਵਿੱਚ ਐਫਐਮਸੀਜੀ, ਮੀਡੀਆ ਅਤੇ ਰਿਐਲਟੀ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕਾਂਕ ਹਰੇ ਨਿਸ਼ਾਨ ਵਿੱਚ ਬੰਦ ਹੋਣ ਵਿੱਚ ਕਾਮਯਾਬ ਰਹੇ ਹਨ। ਤੇਲ ਅਤੇ ਗੈਸ ਸੈਕਟਰ 'ਚ ਸਭ ਤੋਂ ਜ਼ਿਆਦਾ 0.73 ਫੀਸਦੀ ਦੀ ਛਾਲ ਦਰਜ ਕੀਤੀ ਗਈ ਹੈ ਅਤੇ ਨਿਫਟੀ ਬੈਂਕ 0.70 ਫੀਸਦੀ ਦੀ ਮਜ਼ਬੂਤੀ ਨਾਲ ਬੰਦ ਹੋਇਆ ਹੈ।
ਸੈਂਸੈਕਸ ਅਤੇ ਨਿਫਟੀ ਦੇ ਸ਼ੇਅਰ
ਅੱਜ ਬੰਦ ਹੋਣ ਦੇ ਸਮੇਂ ਸੈਂਸੈਕਸ ਦੇ 30 ਵਿੱਚੋਂ 21 ਸਟਾਕ ਵਾਧੇ ਦੇ ਨਾਲ ਬੰਦ ਹੋਏ ਅਤੇ 9 ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਨਿਫਟੀ ਦੇ 50 'ਚੋਂ 36 ਸਟਾਕ ਮਜ਼ਬੂਤੀ ਨਾਲ ਬੰਦ ਹੋਏ, ਜਦਕਿ 14 ਸਟਾਕ ਕਮਜ਼ੋਰੀ ਦੇ ਲਾਲ ਨਿਸ਼ਾਨ ਨਾਲ ਬੰਦ ਹੋਏ।
ਅੱਜ ਦੇ ਚੜਨ ਵਾਲੇ ਸ਼ੇਅਰ
ਸੈਂਸੈਕਸ ਦੇ ਚੜਨ ਵਾਲੇ ਸ਼ੇਅਰਾਂ 'ਚ ਪਾਵਰਗ੍ਰਿਡ, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ , ਅਲਟਰਾਟੈਕ ਸੀਮੈਂਟ, ਐਸਬੀਆਈ, ਡਾਕਟਰ ਰੈੱਡੀਜ਼ ਲੈਬਜ਼, ਟਾਈਟਨ, ਐਮਐਂਡਐਮ, ਏਸ਼ੀਅਨ ਪੇਂਟਸ, ਐਕਸਿਸ ਬੈਂਕ, ਇੰਫੋਸਿਸ, ਐਚਡੀਐਫਸੀ ਬੈਂਕ, ਐਨਟੀਪੀਸੀ, ਐਚਸੀਐਲ ਟੈਕ, ਐਚਡੀਐਫਸੀ ਬੈਂਕ, ਇੰਡਸਇੰਡ ਬੈਂਕ, ਵਿਪਰੋ ,ਬਜਾਜ ਫਾਈਨਾਂਸ, ਟੇਕ ਮਹਿੰਦਰਾ, ਮਾਰੂਤੀ ਅਤੇ ਐੱਲਐਂਡਟੀ ਦੇ ਸ਼ੇਅਰ ਉਛਾਲ ਨਾਲ ਬੰਦ ਹੋਏ ਹਨ।
ਅੱਜ ਦੇ ਡਿੱਗਣ ਵਾਲੇ ਸ਼ੇਅਰ
ਸੈਂਸੈਕਸ ਦੇ ਡਿੱਗਣ ਵਾਲੇ ਸ਼ੇਅਰਾਂ 'ਚ ਦੇਖਿਆ ਜਾਵੇ ਤਾਂ ਐਚਯੂਐਲ, ਟੀਸੀਐਸ, ਕੋਟਕ ਮਹਿੰਦਰਾ ਬੈਂਕ, ਟਾਟਾ ਸਟੀਲ, ਨੇਸਲੇ, ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਆਈਟੀਸੀ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।