Share Market News : ਭਾਰਤੀ ਸ਼ੇਅਰ ਮਾਰਕੀਟ ਵਿੱਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਕਰੀਬ 1,228 ਅੰਕ ਡਿੱਗ ਕੇ 73,600 ਦੇ ਪੱਧਰ ’ਤੇ ਆ ਗਿਆ। ਬੀਐੱਸਈ ਦੇ 30 ਸ਼ੇਅਰਾਂ ਵਾਲੇ ਸੈਂਸੈਕਸ ਵਿੱਚ ਇਸ ਸਮੇਂ ਸਾਰੇ ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰਦੇ ਨਜ਼ਰ ਆਏ। ਦੂਜੇ ਪਾਸੇ ਨਿਫਟੀ ਵੀ ਕਰੀਬ 375 ਅੰਕ ਟੁੱਟ ਕੇ 23,070 ਦੇ ਪੱਧਰ ’ਤੇ ਆ ਗਿਆ।

Continues below advertisement

IRDAI ਦੇ ਪ੍ਰਸਤਾਵ ਨਾਲ ਮਚੀ ਹਲਚਲ

ਅੱਜ ਮਾਰਕੀਟ ਨੂੰ ਹੇਠਾਂ ਖਿੱਚਣ ਵਿੱਚ ਬੀਮਾ ਰੈਗੂਲੇਟਰ IRDAI ਦੇ ਇੱਕ ਪ੍ਰਸਤਾਵ ਦੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ। IRDAI ਨੇ ‘Recalibrating Economics of Insurance Distribution’ ਨਾਮ ਨਾਲ ਬੀਮਾ ਵੰਡ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦਾ ਪ੍ਰਸਤਾਵ ਰੱਖਿਆ ਹੈ। ਇਸ ਵਿੱਚ ਬੈਂਕਾਂ ਵੱਲੋਂ ਗਾਹਕਾਂ ਨੂੰ ਜ਼ਬਰਦਸਤੀ ਬੀਮਾ ਵੇਚਣ ’ਤੇ ਰੋਕ, ਬੀਮਾ ਕੰਪਨੀਆਂ ਦੇ ਖਰਚੇ ਘਟਾਉਣ ਅਤੇ ਕਮਿਸ਼ਨ ’ਤੇ ਕੈਪ ਲਗਾਉਣ ਵਰਗੇ ਸੁਝਾਅ ਸ਼ਾਮਲ ਹਨ।

Continues below advertisement

ਬੈਂਕਿੰਗ ਤੇ ਵਿੱਤੀ ਸ਼ੇਅਰਾਂ ’ਤੇ ਦਬਾਅ

ਇਨ੍ਹਾਂ ਪ੍ਰਸਤਾਵਾਂ ਕਾਰਨ ਬੈਂਕਾਂ, ਬੀਮਾ ਕੰਪਨੀਆਂ ਅਤੇ ਬ੍ਰੋਕਰ ਫਰਮਾਂ ਦੇ ਮੁਨਾਫ਼ੇ ’ਤੇ ਅਸਰ ਪੈਣ ਦੀ ਚਿੰਤਾ ਵਿਚਕਾਰ ਇਨ੍ਹਾਂ ਨਾਲ ਜੁੜੇ ਸ਼ੇਅਰਾਂ ਵਿੱਚ ਵਿਕਰੀ ਵਧੀ। ਖ਼ਾਸ ਕਰਕੇ ਬੈਂਕਿੰਗ ਅਤੇ ਵਿੱਤੀ ਖੇਤਰ ਦੇ ਸ਼ੇਅਰਾਂ ਵਿੱਚ ਭਾਰੀ ਦਬਾਅ ਦੇਖਣ ਨੂੰ ਮਿਲਿਆ।

 1.12 ਲੱਖ ਕਰੋੜ ਰੁਪਏ ਦੀ ਮਾਰਕੀਟ ਵੈਲਿਊ ਘਟੀ

ਰਿਪੋਰਟ ਮੁਤਾਬਕ IRDAI ਦੇ ਪ੍ਰਸਤਾਵ ਤੋਂ ਬਾਅਦ 12 ਵਿੱਤੀ ਸ਼ੇਅਰਾਂ ਦੀ ਮਾਰਕੀਟ ਕੈਪ ਵਿੱਚ ਕੁੱਲ ਕਰੀਬ 1.12 ਲੱਖ ਕਰੋੜ ਰੁਪਏ ਦੀ ਕਮੀ ਆਈ।

Bajaj Finance ਦੀ ਮਾਰਕੀਟ ਵੈਲਿਊ ਕਰੀਬ ₹29,000 ਕਰੋੜ ਘਟੀ।PB Fintech ਨੂੰ ਕਰੀਬ ₹20,000 ਕਰੋੜ ਦਾ ਨੁਕਸਾਨ ਹੋਇਆ।HDFC Bank ਦੀ ਮਾਰਕੀਟ ਵੈਲਿਊ ਵਿੱਚ ਕਰੀਬ ₹15,000 ਕਰੋੜ ਦੀ ਕਮੀ ਆਈ।Axis Bank ਦੀ ਮਾਰਕੀਟ ਵੈਲਿਊ ਕਰੀਬ ₹14,000 ਕਰੋੜ ਘਟੀ।

ਇਸ ਤੋਂ ਇਲਾਵਾ L&T Finance, IndusInd Bank, IDFC First Bank ਅਤੇ AU Small Finance Bank ਦੇ ਸ਼ੇਅਰ ਵੀ ਦਬਾਅ ਵਿੱਚ ਰਹੇ।

ਬੀਮਾ ਕੰਪਨੀਆਂ ਨੂੰ ਵੀ ਵੱਡਾ ਝਟਕਾ

ਕੁੱਲ 1.12 ਲੱਖ ਕਰੋੜ ਰੁਪਏ ਦੀ ਮਾਰਕੀਟ ਵੈਲਿਊ ਵਿੱਚੋਂ ਕਰੀਬ ₹38,100 ਕਰੋੜ ਦਾ ਹਿੱਸਾ ਬੀਮਾ ਖੇਤਰ ਨਾਲ ਜੁੜੇ ਸ਼ੇਅਰਾਂ ਦਾ ਰਿਹਾ। HDFC Life ਦੀ ਮਾਰਕੀਟ ਵੈਲਿਊ ਵਿੱਚ ਕਰੀਬ ₹7,600 ਕਰੋੜ ਦੀ ਕਮੀ ਆਈ। ਇਸੇ ਤਰ੍ਹਾਂ Max Financial ਦੀ ਕਰੀਬ ₹6,800 ਕਰੋੜ, ICICI Prudential Life ਦੀ ₹3,000 ਕਰੋੜ ਅਤੇ Turtlemint ਦੀ ਕਰੀਬ ₹802 ਕਰੋੜ ਦੀ ਮਾਰਕੀਟ ਵੈਲਿਊ ਘਟੀ।

IRDAI ਦੇ ਇਨ੍ਹਾਂ ਸੁਧਾਰਾਂ ਦਾ ਮਕਸਦ ਗਾਹਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬੀਮਾ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਖਰਚਿਆਂ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕਰਨਾ ਹੈ, ਪਰ ਮਾਰਕੀਟ ਵਿੱਚ ਇਸ ਦੇ ਵਿੱਤੀ ਪ੍ਰਭਾਵ ਨੂੰ ਲੈ ਕੇ ਚਿੰਤਾ ਦਿਖਾਈ ਦੇ ਰਹੀ ਹੈ।