Stock Market Down: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅਚਾਨਕ ਭਾਰੀ ਗਿਰਾਵਟ ਆਈ ਹੈ ਅਤੇ ਬੀਐਸਈ ਸੈਂਸੈਕਸ ਵਿੱਚ 750 ਤੋਂ ਵੱਧ ਅੰਕਾਂ ਦੀ ਕਮਜ਼ੋਰੀ ਦੇਖੀ ਗਈ ਹੈ। ਇਸ ਕਾਰਨ ਸੈਂਸੈਕਸ ਫਿਲਹਾਲ 74,000 ਦੇ ਮਹੱਤਵਪੂਰਨ ਪੱਧਰ ਤੋਂ ਹੇਠਾਂ ਚਲਾ ਗਿਆ ਹੈ। ਨਿਫਟੀ ਨੇ ਵੀ 22,500 ਦੇ ਪੱਧਰ ਨੂੰ ਤੋੜ ਦਿੱਤਾ ਹੈ। ਅੱਜ BSE ਸੈਂਸੈਕਸ 769.69 ਅੰਕਾਂ ਦੀ ਭਾਰੀ ਗਿਰਾਵਟ ਨਾਲ 73,831 'ਤੇ ਚਲਾ ਗਿਆ ਅਤੇ NSE ਨਿਫਟੀ 22,454 ਦੇ ਹੇਠਲੇ ਪੱਧਰ 'ਤੇ ਆ ਗਿਆ।
ਇਸ ਸਮੇਂ ਬਾਜ਼ਾਰ ਦੀ ਸਥਿਤੀ ਕਿਵੇਂ ?
ਇਸ ਸਮੇਂ ਬੀਐਸਈ ਦਾ ਸੈਂਸੈਕਸ 640.21 ਅੰਕ ਜਾਂ 0.86 ਫੀਸਦੀ ਡਿੱਗ ਕੇ 73,970 ਦੇ ਪੱਧਰ 'ਤੇ ਅਤੇ ਐਨਐਸਈ ਦਾ ਨਿਫਟੀ 176.90 ਅੰਕ ਜਾਂ 0.78 ਫੀਸਦੀ ਡਿੱਗ ਕੇ 22,471 ਦੇ ਪੱਧਰ 'ਤੇ ਆ ਗਿਆ ਹੈ।
ਸੈਂਸੈਕਸ ਸ਼ੇਅਰਾਂ ਦੀ ਸਥਿਤੀ
ਸੈਂਸੈਕਸ ਦੇ 30 ਵਿੱਚੋਂ ਸਿਰਫ਼ 4 ਸਟਾਕ ਹੀ ਵਧ ਰਹੇ ਹਨ ਜਦਕਿ ਗਿਰਾਵਟ ਦਾ ਲਾਲ ਨਿਸ਼ਾਨ ਸਟਾਕਾਂ 'ਤੇ ਹਾਵੀ ਹੈ। ਵਧ ਰਹੇ ਸ਼ੇਅਰਾਂ 'ਚ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਐੱਮਐਂਡਐੱਮ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ। ਡਿੱਗ ਰਹੇ ਸਟਾਕਾਂ 'ਚ ਭਾਰਤੀ ਏਅਰਟੈੱਲ ਸਭ ਤੋਂ ਜ਼ਿਆਦਾ 2.40 ਫੀਸਦੀ ਡਿੱਗਿਆ ਹੈ। ਇਸ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ 1.92 ਫੀਸਦੀ ਹੇਠਾਂ ਹੈ। ਐਲਐਂਡਟੀ, ਜੇਐਸਡਬਲਯੂ ਸਟੀਲ, ਨੇਸਲੇ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਵੀ ਕਮਜ਼ੋਰੀ ਦੇ ਦਾਇਰੇ ਵਿੱਚ ਹਨ।
ਬਾਜ਼ਾਰ 'ਚ ਅਚਾਨਕ ਗਿਰਾਵਟ ਕਿਉਂ ਆਈ?
ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਏਸ਼ੀਅਨ ਪੇਂਟਸ, ਨੇਸਲੇ ਵਰਗੇ ਹੈਵੀਵੇਟ ਸ਼ੇਅਰਾਂ ਦੀ ਗਿਰਾਵਟ ਕਾਰਨ ਬਾਜ਼ਾਰ ਅਚਾਨਕ ਡਿੱਗ ਗਿਆ।
ਨਿਫਟੀ ਸ਼ੇਅਰਾਂ ਦੀ ਤਸਵੀਰ
ਨਿਫਟੀ ਦੇ 50 ਸਟਾਕਾਂ 'ਚੋਂ 15 'ਚ ਵਾਧਾ ਅਤੇ 35 ਸ਼ੇਅਰਾਂ 'ਚ ਗਿਰਾਵਟ ਦਿਖਾਈ ਦੇ ਰਹੀ ਹੈ।
ਬੀਐਸਈ ਦੀ ਮਾਰਕੀਟ ਕੈਪ ਘਟੀ
BSE ਦਾ ਮਾਰਕੀਟ ਕੈਪ 406.22 ਲੱਖ ਕਰੋੜ ਰੁਪਏ 'ਤੇ ਆ ਗਿਆ ਹੈ, ਜੋ ਸਵੇਰੇ 410 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸੀ। ਇਸ ਤਰ੍ਹਾਂ ਬਾਜ਼ਾਰ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਥੋੜ੍ਹੇ ਸਮੇਂ 'ਚ ਹੀ 4 ਲੱਖ ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।