Sensex-Nifty at New High: ਸ਼ੇਅਰ ਬਾਜ਼ਾਰ ਵਿੱਚ ਸੈਂਸੈਕਸ ਕੇ ਨਿਫਟੀ ਨਵੀਂ ਰਿਕਾਰਡ ਉਚਾਈ ਉੱਤੇ ਆ ਗਏ ਹਨ। ਸੈਂਸੈਕਸ ਨੇ ਅੱਜ ਪਹਿਲੀ ਵਾਰ 66,000 ਦਾ ਅਹਿਮ ਲੇਵਲ ਪਾਰ ਕਰ ਲਿਆ ਹੈ ਤੇ ਇਸ ਇਤਿਹਾਸਕ ਉਚਾਈ ਉੱਤੇ ਜਾ ਕੇ ਨਵੀਂ ਬੁਲੰਦੀ ਦਾ ਰਿਕਾਰਡ ਬਣਾ ਲਿਆ ਹੈ। ਅੱਜ 13 ਜੁਲਾਈ 2023 ਨੂੰ ਸੈਂਸੈਕਸ ਨੇ 66.043 ਦੇ ਨਵੇ ਉੱਚੇ ਪੱਧਰ ਉੱਤੇ ਜਾ ਕੇ ਨਿਵੇਸ਼ਕਾਂ ਨੂੰ ਬੰਪਰ ਕਮਾਈ ਕਰਵਾਈ ਹੈ। 


ਕਾਰੋਬਾਰ ਦੀ ਸ਼ੁਰੂਆਤ ਵਿੱਚ ਨਿਫਟੀ-ਸੈਂਸੈਕਸ ਨਵੀਂ ਇਤਿਹਾਸਕ ਉਚਾਈ 'ਤੇ  



ਕਾਰੋਬਾਰ ਦੀ ਸ਼ੁਰੂਆਤ 'ਚ ਨਿਫਟੀ ਨੇ 19,523.60 ਦੇ ਆਪਣੇ ਪਿਛਲੇ ਉੱਚ ਪੱਧਰ ਨੂੰ ਤੋੜਦੇ ਹੋਏ 19,537.50 ਦਾ ਉੱਚ ਪੱਧਰ ਦਿਖਾਇਆ। ਇਸ ਤੋਂ ਇਲਾਵਾ ਸੈਂਸੈਕਸ ਨੇ ਵੀ ਨਵੀਂ ਸਿਖਰ ਬਣਾਈ ਹੈ ਅਤੇ ਆਪਣੇ ਪਿਛਲੇ ਉੱਚ ਪੱਧਰ ਜੋ ਕਿ 65,898.98 ਦਾ ਸੀ, ਉਸ  ਨੂੰ ਤੋੜ ਕੇ 65,938.70 ਦੇ ਪੱਧਰ ਨੂੰ ਛੂਹ ਲਿਆ।


 ਨਿਫਟੀ ਦੇ ਕਈ ਇੰਡੈਕਸ ਆਲ ਟਾਈਮ ਹਾਈ ਪੱਧਰ 'ਤੇ ਪਹੁੰਚੇ



ਬੈਂਕ ਨਿਫਟੀ ਹੁਣ ਤੱਕ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਨਿਫਟੀ ਮੈਟਲ ਇੰਡੈਕਸ ਨੇ ਨਵੇਂ ਉੱਚੇ ਪੱਧਰ ਨੂੰ ਛੂਹ ਲਿਆ ਹੈ ਅਤੇ ਆਟੋ ਇੰਡੈਕਸ 52 ਹਫਤੇ ਦੇ ਉੱਚੇ ਪੱਧਰ 'ਤੇ ਨਜ਼ਰ ਆ ਰਿਹਾ ਹੈ।



ਸੈਂਸੈਕਸ ਅਤੇ ਨਿਫਟੀ ਵਿੱਚ ਜ਼ਬਰਦਸਤ ਉੱਚਾਈ 'ਤੇ ਕਾਰੋਬਾਰ



ਸੈਂਸੈਕਸ ਅਤੇ ਨਿਫਟੀ ਲਗਾਤਾਰ ਨਵੀਆਂ ਉਚਾਈਆਂ ਬਣਾ ਰਹੇ ਹਨ। ਨਿਫਟੀ 'ਚ 19,547.15 ਦਾ ਨਵਾਂ ਉੱਚ ਪੱਧਰ ਦੇਖਿਆ ਜਾ ਰਿਹਾ ਹੈ ਅਤੇ ਸੈਂਸੈਕਸ 'ਚ 65,971 ਦੇ ਪੱਧਰ 'ਤੇ ਪਹੁੰਚ ਗਿਆ ਹੈ। ਸੈਂਸੈਕਸ 580 ਅੰਕਾਂ ਤੋਂ ਵੱਧ ਅਤੇ ਨਿਫਟੀ ਵਿੱਚ 160 ਅੰਕਾਂ ਤੋਂ ਵੱਧ ਦਾ ਵਾਧਾ ਹੋਇਆ ਹੈ।


ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'ਚ ਹੀ ਬਾਜ਼ਾਰ 'ਚ ਤੇਜ਼ੀ ਵੇਖਣ ਨੂੰ ਮਿਲੀ



ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਦੀ ਚਾਲ ਚੰਗੀ ਰਫ਼ਤਾਰ ਨਾਲ ਅੱਗੇ ਵਧਦੀ ਨਜ਼ਰ ਆ ਰਹੀ ਹੈ। ਘਰੇਲੂ ਬਾਜ਼ਾਰ 'ਚ ਨਿਵੇਸ਼ਕਾਂ ਦੀ ਚੰਗੀ ਖਰੀਦਦਾਰੀ ਦੇ ਆਧਾਰ 'ਤੇ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਨਿਫਟੀ 19500 ਦੇ ਕਾਫੀ ਨੇੜੇ ਖੁੱਲ੍ਹਿਆ ਹੈ। ਮੈਟਲ ਅਤੇ ਆਟੋ ਸ਼ੇਅਰਾਂ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਸਮਰਥਨ ਮਿਲ ਰਿਹਾ ਹੈ।


ਕਿਹੋ ਜਿਹੀ ਰਹੀ ਬਾਜ਼ਾਰ ਦੀ ਓਪਨਿੰਗ 



ਸ਼ੇਅਰ ਬਾਜ਼ਾਰ ਦੀ ਅੱਜ ਸ਼ੁਰੂਆਤ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 73.17 ਅੰਕ ਭਾਵ 0.42 ਫੀਸਦੀ ਦੇ ਵਾਧੇ ਨਾਲ 65,667 ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 110.90 ਅੰਕ ਭਾਵ 0.57 ਫੀਸਦੀ ਦੇ ਵਾਧੇ ਨਾਲ 19,495.20 ਦੇ ਪੱਧਰ 'ਤੇ ਖੁੱਲ੍ਹਿਆ ਹੈ।