Stock Market Updates: ਸ਼ੇਅਰ ਬਾਜ਼ਾਰ 'ਚ ਅੱਜ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਕੱਲ੍ਹ ਦੀ ਵੱਡੀ ਗਿਰਾਵਟ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਵਿੱਚ ਖੁੱਲ੍ਹਿਆ ਹੈ ਜੋ ਕਾਰੋਬਾਰ ਲਈ ਚੰਗਾ ਸੰਕੇਤ ਹੈ। ਸੈਂਸੈਕਸ ਅੱਜ 550 ਅੰਕ ਚੜ੍ਹ ਕੇ 57,800 ਦੇ ਉੱਪਰ ਨਜ਼ਰ ਆ ਰਿਹਾ ਹੈ।


ਅੱਜ ਦੇ ਕਾਰੋਬਾਰੀ ਸੈਸ਼ਨ 'ਚ ਨਿਫਟੀ 98 ਅੰਕਾਂ ਦੀ ਤੇਜ਼ੀ ਨਾਲ 17208 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬੀਐਸਈ ਦਾ ਸੈਂਸੈਕਸ 0.96 ਫੀਸਦੀ ਦੇ ਉਛਾਲ ਨਾਲ 550.07 ਅੰਕਾਂ ਦੇ ਵਾਧੇ ਨਾਲ 57,827 'ਤੇ ਖੁੱਲ੍ਹਿਆ ਹੈ।







ਸ਼ੁਰੂਆਤੀ ਦੌਰ 'ਚ ਬਾਜ਼ਾਰ 'ਚ ਚੰਗੀ ਛਲਾਂਗ ਦਿਖਾਈ ਦੇ ਰਹੀ ਹੈ ਤੇ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਸੈਂਸੈਕਸ 405.49 ਅੰਕ ਜਾਂ 0.71 ਫੀਸਦੀ ਦੇ ਚੰਗੇ ਵਾਧੇ ਨਾਲ 57,682 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ 98 ਅੰਕਾਂ ਦੇ ਵਾਧੇ ਤੋਂ ਬਾਅਦ 17208 ਦੇ ਪੱਧਰ 'ਤੇ ਪ੍ਰੀ-ਓਪਨਿੰਗ 'ਚ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।


ਨਿਫਟੀ 'ਚ ਮਜ਼ਬੂਤ ​​ਰੁਝਾਨ ਦਿਖ ਰਿਹਾ ਹੈ


ਅੱਜ ਨਿਫਟੀ ਦੇ 50 ਵਿੱਚੋਂ 48 ਸਟਾਕ ਤੇਜ਼ੀ ਦੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ ਅਤੇ ਸਿਰਫ ਦੋ ਸਟਾਕ ਗਿਰਾਵਟ ਵਿੱਚ ਹਨ। ਅੱਜ ਦੇ ਕਾਰੋਬਾਰ 'ਚ ਨਿਫਟੀ ਨੇ 17280 ਦੇ ਉਪਰਲੇ ਪੱਧਰ ਨੂੰ ਛੂਹ ਲਿਆ ਸੀ। ਬੈਂਕ ਨਿਫਟੀ 'ਚ ਸ਼ੁਰੂਆਤੀ ਮਿੰਟਾਂ 'ਚ ਹੀ 300 ਤੋਂ ਜ਼ਿਆਦਾ ਅੰਕਾਂ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਹ 38,200 ਨੂੰ ਪਾਰ ਕਰ ਗਿਆ ਹੈ। 



ਇਹ ਵੀ ਪੜ੍ਹੋ: Air India Taken: ਏਅਰ ਇੰਡੀਆ ਅੱਜ ਤੋਂ ਟਾਟਾ ਦੀ, ਮੁੱਕ ਗਿਆ ਲੰਬਾ ਇੰਤਜ਼ਾਰ, ਇਸ ਤਰ੍ਹਾਂ ਹੋਵੇਗਾ ਯਾਤਰੀਆਂ ਦਾ ਸਵਾਗਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904