Stock Market Opening: ਬਜਟ ਪੇਸ਼ ਕਰਨ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਸੁਸਤ ਨਜ਼ਰ ਆ ਰਿਹਾ ਹੈ। ਅੱਜ ਵੀ ਸ਼ੇਅਰ ਬਾਜ਼ਾਰ ਦੀ ਚਾਲ ਮੱਠੀ ਹੈ ਤੇ ਕੱਲ੍ਹ ਦੇਖੀ ਗਈ ਤੇਜ਼ ਗਿਰਾਵਟ ਅੱਜ ਵੀ ਜਾਰੀ ਹੈ। ਬੈਂਕ ਨਿਫਟੀ 'ਚ ਕਮਜ਼ੋਰੀ ਸਮੇਤ ਕੁਝ ਆਈਟੀ ਸ਼ੇਅਰਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ ਦੇ ਸ਼ੁਰੂਆਤੀ ਮਿੰਟਾਂ 'ਚ ਹੀ ਸੈਂਸੈਕਸ 71000 ਦੇ ਮਹੱਤਵਪੂਰਨ ਪੱਧਰ ਤੋਂ ਹੇਠਾਂ ਖਿਸਕ ਗਿਆ।



ਸਟਾਕ ਮਾਰਕੀਟ ਦੀ ਸ਼ੁਰੂਆਤ ਕਿਵੇਂ ਹੋਈ?
BSE ਸੈਂਸੈਕਸ 66.86 ਅੰਕਾਂ ਦੀ ਗਿਰਾਵਟ ਨਾਲ 71,073 ਦੇ ਪੱਧਰ 'ਤੇ ਖੁੱਲ੍ਹਿਆ। ਸੈਂਸੈਕਸ ਕੱਲ੍ਹ ਦੀ ਭਾਰੀ ਗਿਰਾਵਟ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ NSE ਦਾ ਨਿਫਟੀ 34.85 ਅੰਕ ਜਾਂ 0.16 ਫੀਸਦੀ ਦੀ ਗਿਰਾਵਟ ਨਾਲ 21,487 ਦੇ ਪੱਧਰ 'ਤੇ ਖੁੱਲ੍ਹਿਆ।


ਸੈਂਸੈਕਸ ਸ਼ੇਅਰਾਂ ਦੀ ਸਥਿਤੀ
ਬੀਐਸਈ ਸੈਂਸੈਕਸ ਦੇ 30 ਸਟਾਕਾਂ ਵਿੱਚੋਂ 17 ਸਟਾਕਾਂ ਵਿੱਚ ਵਾਧਾ ਤੇ 13 ਸਟਾਕਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਸੈਂਸੈਕਸ ਦੇ ਸਭ ਤੋਂ ਵੱਧ ਲਾਭ ਲੈਣ ਵਾਲੇ ਸ਼ੇਅਰਾਂ ਵਿੱਚ ਟਾਟਾ ਮੋਟਰਜ਼ 2.33 ਪ੍ਰਤੀਸ਼ਤ ਤੇ ਰਿਲਾਇੰਸ ਇੰਡਸਟਰੀਜ਼ 1.40 ਪ੍ਰਤੀਸ਼ਤ ਉੱਪਰ ਹੈ। ਟਾਟਾ ਸਟੀਲ 'ਚ 0.97 ਫੀਸਦੀ ਤੇ ਅਲਟਰਾਟੈੱਕ ਸੀਮੈਂਟ 'ਚ 0.77 ਫੀਸਦੀ ਦਾ ਵਾਧਾ ਨਜ਼ਰ ਆਇਆ। ਮਾਰੂਤੀ 'ਚ 0.75 ਫੀਸਦੀ ਤੇ ਜੇਐਸਡਬਲਿਊ ਸਟੀਲ 'ਚ ਵੀ 0.75 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ।


ਨਿਫਟੀ ਸਟਾਕਾਂ ਦੀ ਤਸਵੀਰ 
ਨਿਫਟੀ ਦੇ 50 ਸਟਾਕਾਂ 'ਚੋਂ 27 'ਚ ਵਾਧਾ ਤੇ 23 'ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ, ਡਾ. ਰੈੱਡੀਜ਼ ਲੈਬਾਰਟਰੀਜ਼ 1.93 ਪ੍ਰਤੀਸ਼ਤ ਤੇ ਟਾਟਾ ਮੋਟਰਜ਼ 1.59 ਪ੍ਰਤੀਸ਼ਤ ਦੇ ਵਾਧੇ ਨਾਲ ਟ੍ਰੇਡ ਕਰ ਰਹੀਆਂ ਹਨ। ਅਡਾਨੀ ਪੋਰਟਸ 1.39 ਫੀਸਦੀ ਤੇ ਡੀਵੀਜ ਲੈਬਜ਼ ਨੇ 1.08 ਫੀਸਦੀ ਵਾਧਾ ਦਰਜ ਕੀਤਾ। ਹਿੰਡਾਲਕੋ 0.91 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।


NSE ਦੇ ਵਧਦੇ ਤੇ ਡਿੱਗਦੇ ਸ਼ੇਅਰਾਂ ਦਾ ਅਪਡੇਟ
NSE ਦੇ ਵਧਦੇ ਸ਼ੇਅਰਾਂ ਦੀ ਸੰਖਿਆ 1612 ਹੈ ਤੇ ਡਿੱਗਣ ਵਾਲੇ ਸ਼ੇਅਰਾਂ ਦੀ ਸੰਖਿਆ 609 ਹੈ। ਯਾਨੀ ਐਡਵਾਂਸ-ਡਿਕਲਾਈਨ ਅਨੁਪਾਤ ਅਨੁਕੂਲ ਹੈ। ਕੁੱਲ 2302 ਸ਼ੇਅਰਾਂ 'ਚ ਕਾਰੋਬਾਰ ਹੋ ਰਿਹਾ ਹੈ ਤੇ ਉਪਰਲੇ ਸਰਕਟ 'ਚ 98 ਸ਼ੇਅਰਾਂ 'ਚ ਤੇ 26 ਸ਼ੇਅਰਾਂ 'ਚ ਲੋਅਰ ਸਰਕਟ 'ਚ ਕਾਰੋਬਾਰ ਹੋ ਰਿਹਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।