Stock Market Opening: ਭਾਰਤੀ ਸ਼ੇਅਰ ਬਾਜ਼ਾਰ ਲਈ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਦੀ ਸ਼ੁਰੂਆਤ ਨਿਰਾਸ਼ਾ ਨਾਲ ਹੋਈ ਹੈ। ਅੱਜ ਸੈਂਸੈਕਸ ਅਤੇ ਨਿਫਟੀ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਬਾਜ਼ਾਰ ਖੁੱਲ੍ਹਦਿਆਂ ਹੀ ਬੈਂਕ ਨਿਫਟੀ 'ਚ ਕਰੀਬ 250 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੇਅਰ ਬਾਜ਼ਾਰ ਦੀ ਨਿਰਾਸ਼ਾਜਨਕ ਸ਼ੁਰੂਆਤ ਲਈ ਗਲੋਬਲ ਸੰਕੇਤ ਜ਼ਿੰਮੇਵਾਰ ਹਨ ਅਤੇ ਅੱਜ ਜਾਪਾਨ ਦੇ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।


ਕਿਹੜੇ ਪੱਧਰ 'ਤੇ ਹੋਈ ਬਾਜ਼ਾਰ ਦੀ ਓਪਨਿੰਗ


ਅੱਜ BSE ਸੈਂਸੈਕਸ 363.09 ਅੰਕ ਜਾਂ 0.42 ਫੀਸਦੀ ਦੀ ਗਿਰਾਵਟ ਨਾਲ 85,208 'ਤੇ ਖੁੱਲ੍ਹਿਆ। NSE ਦਾ ਨਿਫਟੀ 117.65 ਅੰਕ ਜਾਂ 0.45 ਫੀਸਦੀ ਦੀ ਗਿਰਾਵਟ ਨਾਲ 26,061 'ਤੇ ਖੁੱਲ੍ਹਿਆ।


ਇਹ ਵੀ ਪੜ੍ਹੋ: Weather Update: ਸੂਬੇ ਦੇ ਤਾਪਮਾਨ 'ਚ ਹੋਇਆ ਵਾਧਾ, ਪੰਜਾਬ-ਚੰਡੀਗੜ੍ਹ 'ਚ ਇਦਾਂ ਦਾ ਰਹੇਗਾ ਮੌਸਮ


ਘਰੇਲੂ ਬਾਜ਼ਾਰ ਦੀ ਪ੍ਰੀ-ਓਪਨਿੰਗ ਵਿੱਚ ਸੀ ਮਿਲਿਆ-ਜੁਲਿਆ ਕਾਰੋਬਾਰ


ਪ੍ਰੀ-ਓਪਨਿੰਗ 'ਚ BSE ਸੈਂਸੈਕਸ 153.97 ਅੰਕ ਜਾਂ 0.18 ਫੀਸਦੀ ਦੇ ਵਾਧੇ ਨਾਲ 85725 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ NSE ਦਾ ਨਿਫਟੀ ਗਿਰਾਵਟ 'ਚ ਰਿਹਾ। ਫਿਲਹਾਲ NSE ਨਿਫਟੀ 307.10 ਅੰਕ ਜਾਂ 1.17 ਫੀਸਦੀ ਦੀ ਗਿਰਾਵਟ ਨਾਲ 25871.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।



ਜਾਪਾਨ 'ਚ ਅੱਜ ਜ਼ੋਰਦਾਰ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 1850 ਅੰਕਾਂ ਦੀ ਗਿਰਾਵਟ ਦਿਖਾ ਰਿਹਾ ਸੀ। ਇਸ ਦਾ ਇੰਡੈਕਸ ਨਿੱਕੇਈ 37,980.34 'ਤੇ ਕਾਰੋਬਾਰ ਕਰਦਾ ਦੇਖਿਆ ਗਿਆ ਅਤੇ ਇਹ 1849.22 ਅੰਕਾਂ ਦੇ ਨੁਕਸਾਨ ਨਾਲ ਕਾਰੋਬਾਰ ਕਰ ਰਿਹਾ ਸੀ। ਜਿੱਥੇ ਜਾਪਾਨ ਦਾ ਬਾਜ਼ਾਰ 4.64 ਫੀਸਦੀ ਡਿੱਗਿਆ, ਉਥੇ ਚੀਨ ਦਾ ਮੁੱਖ ਬਾਜ਼ਾਰ ਇੰਡੈਕਸ ਸ਼ੰਘਾਈ ਕੰਪੋਜ਼ਿਟ 4.89 ਫੀਸਦੀ ਚੜ੍ਹ ਕੇ 151.03 ਅੰਕ ਹੇਠਾਂ ਰਿਹਾ। ਕੋਰੀਆ ਦਾ ਕੋਸਪੀ ਮਾਮੂਲੀ ਗਿਰਾਵਟ 'ਤੇ ਕਾਰੋਬਾਰ ਕਰ ਰਿਹਾ ਸੀ।


ਇਹ ਵੀ ਪੜ੍ਹੋ: ਦਿਨ 'ਚ 2 ਵਾਰ ਚੌਲ ਖਾਣ ਨਾਲ ਵੱਧ ਸਕਦਾ ਮੋਟਾਪਾ, ਜਾਣੋ ਇੱਕ ਦਿਨ 'ਚ ਕਿੰਨੀ ਵਾਰ ਖਾਣੇ ਚਾਹੀਦੇ Rice