Stock Market Opening: ਰਿਜ਼ਰਵ ਬੈਂਕ ਦੀ ਕ੍ਰੈਡਿਟ ਪਾਲਿਸੀ ਦੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ ਹੈ ਅਤੇ ਸੈਂਸੈਕਸ ਅਤੇ ਨਿਫਟੀ ਦੋਵੇਂ ਲਾਲ ਨਿਸ਼ਾਨ 'ਤੇ ਖੁੱਲ੍ਹੇ ਹਨ। ਬਾਜ਼ਾਰ ਨੂੰ RBI ਤੋਂ ਵਿਆਜ ਦਰਾਂ 'ਚ ਕਿਸੇ ਬਦਲਾਅ ਦੀ ਉਮੀਦ ਨਹੀਂ ਹੈ, ਜਿਸ ਕਾਰਨ ਬਾਜ਼ਾਰ ਨੂੰ ਕੋਈ ਸਮਰਥਨ ਨਹੀਂ ਮਿਲ ਰਿਹਾ ਹੈ।


ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ


ਬੀਐਸਈ ਦਾ ਸੈਂਸੈਕਸ 47.52 ਅੰਕ ਡਿੱਗ ਕੇ 79,420 'ਤੇ ਖੁੱਲ੍ਹਿਆ ਅਤੇ ਐਨਐਸਈ ਦਾ ਨਿਫਟੀ 48.95 ਅੰਕ ਜਾਂ 0.20 ਫੀਸਦੀ ਦੀ ਗਿਰਾਵਟ ਨਾਲ 24,248 'ਤੇ ਖੁੱਲ੍ਹਿਆ। ਬੈਂਕ ਨਿਫਟੀ 67.10 ਅੰਕ ਜਾਂ 1.13 ਫੀਸਦੀ ਦੀ ਗਿਰਾਵਟ ਨਾਲ 50051 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬਾਜ਼ਾਰ ਖੁੱਲ੍ਹਦਿਆਂ ਹੀ ਸੈਂਸੈਕਸ 268.86 ਅੰਕ ਡਿੱਗ ਕੇ 79,199 'ਤੇ ਆ ਗਿਆ।