Stock Market Opening: ਸ਼ੇਅਰ ਬਾਜ਼ਾਰ ਵਿੱਚ ਅੱਜ ਰੌਣਕ ਵੇਖਣ ਨੂੰ ਮਿਲ ਰਹੀ ਹੈ। ਸਟਾਕ ਮਾਰਕੀਟ ਵਿੱਚ ਆਟੋ ਤੇ ਆਈਟੀ ਸ਼ੇਅਰਾਂ ਦੀ ਹਲਚਲ ਕਾਰਨ ਅੱਜ ਬਾਜ਼ਾਰ ਤੇਜ਼ ਰਫ਼ਤਾਰ ਨਾਲ ਖੁੱਲ੍ਹਿਆ। ਬਾਜ਼ਾਰ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਭਾਰਤੀ ਏਅਰਟੈੱਲ ਲਗਪਗ 3 ਪ੍ਰਤੀਸ਼ਤ ਦੇ ਵਾਧੇ ਨਾਲ ਖੁੱਲ੍ਹਿਆ ਤੇ ਅਲਟਰਾਟੈਕ ਸੀਮੈਂਟ 1.25 ਪ੍ਰਤੀਸ਼ਤ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਆਈਟੀ ਸ਼ੇਅਰਾਂ ਦਾ ਟੀਸੀਐਸ ਵੀ ਇੱਕ ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।


ਬਾਜ਼ਾਰ ਦੀ ਸ਼ੁਰੂਆਤ ਕਿਵੇਂ ਹੋਈ?
ਬਾਜ਼ਾਰ ਦੀ ਸ਼ੁਰੂਆਤ 'ਚ BSE ਸੈਂਸੈਕਸ 239.40 ਅੰਕ ਜਾਂ 0.33 ਫੀਸਦੀ ਦੇ ਵਾਧੇ ਨਾਲ 71,970 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE ਦਾ ਨਿਫਟੀ 53.50 ਅੰਕ ਜਾਂ 0.25 ਫੀਸਦੀ ਦੇ ਵਾਧੇ ਨਾਲ 21,825 ਦੇ ਪੱਧਰ 'ਤੇ ਖੁੱਲ੍ਹਿਆ।


Paytm ਸ਼ੇਅਰ ਸਰਕਟ ਖੁੱਲ੍ਹਿਆ
ਲਗਾਤਾਰ 3 ਦਿਨਾਂ ਦੀ ਗਿਰਾਵਟ ਤੋਂ ਬਾਅਦ, Paytm ਸ਼ੇਅਰਾਂ ਦਾ ਸਰਕਟ ਖੁੱਲ੍ਹ ਗਿਆ ਹੈ ਤੇ ਗਿਰਾਵਟ ਤੋਂ ਰਿਕਵਰੀ ਦਿਖਾਈ ਦੇ ਰਹੀ ਹੈ। ਸਵੇਰੇ 9.18 ਵਜੇ ਪੇਟੀਐਮ ਦੇ ਸ਼ੇਅਰ 4.03 ਫੀਸਦੀ ਦੀ ਗਿਰਾਵਟ ਦੇ ਨਾਲ 420.85 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ।