Stock Market Opening : ਸ਼ੇਅਰ ਬਾਜ਼ਾਰ 'ਚ ਅੱਜ ਮਾਮੂਲੀ ਵਾਧੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰੇ ਨਿਸ਼ਾਨ 'ਤੇ ਖੁੱਲ੍ਹਣ ਕਾਰਨ ਨਿਵੇਸ਼ਕਾਂ ਦੀ ਭਾਵਨਾ ਮਜ਼ਬੂਤ ਹੈ। ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ, ਜਿਸ ਕਾਰਨ ਭਾਰਤੀ ਬਾਜ਼ਾਰ 'ਤੇ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਸਾਰੇ ਏਸ਼ੀਆਈ ਬਾਜ਼ਾਰ ਅੱਜ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।


ਕਿਵੇਂ ਖੁੱਲ੍ਹਿਆ ਬਾਜ਼ਾਰ 


ਅੱਜ ਦੇ ਕਾਰੋਬਾਰ 'ਚ BSE 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 124.27 ਅੰਕ ਭਾਵ 0.21 ਫੀਸਦੀ ਦੇ ਵਾਧੇ ਨਾਲ 58,977 'ਤੇ ਖੁੱਲ੍ਹਿਆ। NSE ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 41.00 ਅੰਕ ਜਾਂ 0.23 ਫੀਸਦੀ ਦੇ ਵਾਧੇ ਨਾਲ 17,566 'ਤੇ ਖੁੱਲ੍ਹਿਆ।


ਕਿਵੇਂ ਹੈ ਸੈਂਸੈਕਸ-ਨਿਫਟੀ ਦਾ ਹਾਲ?


ਅੱਜ NSE ਦੇ ਨਿਫਟੀ 50 'ਚੋਂ 27 ਸਟਾਕ ਉਛਾਲ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ ਅਤੇ 23 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਇਸ ਸਮੇਂ ਨਿਫਟੀ 'ਚ ਮਾਮੂਲੀ ਹਰੇ ਨਿਸ਼ਾਨ ਦੇਖੇ ਜਾ ਰਹੇ ਹਨ। ਬੈਂਕ ਨਿਫਟੀ ਦੀ ਗੱਲ ਕਰੀਏ ਤਾਂ 96.30 ਅੰਕ ਜਾਂ 0.25 ਫੀਸਦੀ ਦੇ ਵਾਧੇ ਨਾਲ 38333 ਦੇ ਪੱਧਰ 'ਤੇ ਕਾਰੋਬਾਰ ਹੁੰਦਾ ਨਜ਼ਰ ਆ ਰਿਹਾ ਹੈ। ਸੈਂਸੈਕਸ ਦੇ 30 ਵਿੱਚੋਂ 13 ਸਟਾਕ ਵੱਧ ਰਹੇ ਹਨ ਅਤੇ 17 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ।


ਸੈਕਟਰਲ ਇੰਡੈਕਸ ਦੀ ਤਸਵੀਰ


ਆਈਟੀ, ਮੀਡੀਆ, ਮੈਟਲ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਦੇ ਸ਼ੇਅਰਾਂ 'ਚ ਗਿਰਾਵਟ ਦਾ ਲਾਲ ਨਿਸ਼ਾਨ ਹਾਵੀ ਰਿਹਾ। ਹੈਲਥਕੇਅਰ ਇੰਡੈਕਸ ਵਿੱਚ 0.57 ਫੀਸਦੀ ਅਤੇ ਐਫਐਮਸੀਜੀ ਵਿੱਚ 0.36 ਫੀਸਦੀ ਦੀ ਛਾਲ ਹੈ। ਬੈਂਕ ਸ਼ੇਅਰਾਂ 'ਚ 0.25 ਫੀਸਦੀ ਦਾ ਵਾਧਾ ਹੋਇਆ ਹੈ।


ਸੈਂਸੈਕਸ 'ਚ ਅੱਜ ਦਾ ਵਾਧਾ


 ICICI ਬੈਂਕ, Nestle Industries, HUL, PowerGrid, Reliance Industries, IndusInd Bank, ITC, Dr Reddy's Labs ਅਤੇ Maruti 'ਚ ਚੰਗੀ ਛਾਲ ਦੇਖਣ ਨੂੰ ਮਿਲ ਰਹੀ ਹੈ।


ਅੱਜ ਦੀ ਡਿੱਗਦੀ ਸਟਾਕ ਚਾਲ


ਐਲਐਂਡਟੀ, ਅਲਟਰਾਟੈਕ ਸੀਮੈਂਟ, ਐਸਬੀਆਈ, ਟਾਟਾ ਸਟੀਲ, ਟਾਈਟਨ, ਕੋਟਕ ਮਹਿੰਦਰਾ ਬੈਂਕ, ਐਚਡੀਐਫਸੀ ਬੈਂਕ, ਬਜਾਜ ਫਿਨਸਰਵ, ਐਚਡੀਐਫਸੀ, ਟੀਸੀਐਸ, ਐਮਐਂਡਐਮ, ਏਸ਼ੀਅਨ ਪੇਂਟਸ ਅਤੇ ਐਕਸਿਸ ਬੈਂਕ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।