Stock Market Opening: ਅੱਜ ਸ਼ੇਅਰ ਬਾਜ਼ਾਰ ਮਾਮੂਲੀ ਉਛਾਲ ਨਾਲ ਖੁੱਲ੍ਹਿਆ ਪਰ ਖੁੱਲ੍ਹਦੇ ਸਾਰ ਹੀ ਲਾਲ ਰੰਗ 'ਚ ਖਿਸਕ ਗਿਆ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ (Sensex) ਤੇ ਨਿਫਟੀ (Nifty) ਨੇ ਮਾਮੂਲੀ ਗਿਰਾਵਟ ਦਿਖਾਈ ਤੇ ਉਤਰਾਅ-ਚੜ੍ਹਾਅ ਨਾਲ ਕਾਰੋਬਾਰ ਸ਼ੁਰੂ ਕੀਤਾ।



ਹੋਰ ਪੜ੍ਹੋ : ਨਵੇਂ ਸਾਲ 'ਚ ਸੋਨੇ-ਚਾਂਦੀ ਦੀ ਕੀਮਤ ਸਥਿਰ, ਜਾਣੋ ਅੱਜ ਦੇ ਤਾਜ਼ਾ ਰੇਟ 


ਸਟਾਕ ਮਾਰਕੀਟ ਦੀ ਸ਼ੁਰੂਆਤ ਕਿਵੇਂ ਹੋਈ?
ਬੀਐੱਸਈ ਸੈਂਸੈਕਸ 60.91 ਅੰਕਾਂ ਦੇ ਵਾਧੇ ਨਾਲ 72,332.85 'ਤੇ ਖੁੱਲ੍ਹਿਆ। ਕੱਲ੍ਹ ਇਹ 72,271.94 ਦੇ ਪੱਧਰ 'ਤੇ ਬੰਦ ਹੋਇਆ ਸੀ। NSE ਦਾ ਨਿਫਟੀ 9.40 ਅੰਕਾਂ ਦੇ ਮਾਮੂਲੀ ਵਾਧੇ ਨਾਲ 21,751.35 'ਤੇ ਖੁੱਲ੍ਹਿਆ, ਜਦਕਿ ਸੋਮਵਾਰ ਨੂੰ ਇਹ 21,741.90 ਦੇ ਪੱਧਰ 'ਤੇ ਬੰਦ ਹੋਇਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।