Stock Market Opening On 19th August 2022 : ਭਾਰਤੀ ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧੇ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 53 ਅੰਕ ਚੜ੍ਹ ਕੇ 60,351 'ਤੇ ਅਤੇ ਨਿਫਟੀ 10 ਅੰਕ ਚੜ੍ਹ ਕੇ 17,955 'ਤੇ ਹੈ। ਦਰਅਸਲ ਏਸ਼ੀਆਈ ਬਾਜ਼ਾਰ ਸੀਮਤ ਦਾਇਰੇ 'ਚ ਕਾਰੋਬਾਰ ਕਰ ਰਹੇ ਹਨ, ਜਿਸ ਕਾਰਨ ਭਾਰਤੀ ਬਾਜ਼ਾਰ 'ਚ ਉਤਸ਼ਾਹ ਦੀ ਕਮੀ ਹੈ।


ਸੈਕਟਰ ਦੀ ਹਾਲਤ


ਬੈਂਕਿੰਗ, ਐੱਫ.ਐੱਮ.ਸੀ.ਜੀ., ਰੀਅਲ ਅਸਟੇਟ ਸੈਕਟਰ ਤੋਂ ਇਲਾਵਾ ਆਈ.ਟੀ., ਫਾਰਮਾ, ਆਟੋ, ਊਰਜਾ, ਧਾਤੂ, ਕੰਜ਼ਿਊਮਰ ਡਿਊਰੇਬਲ, ਤੇਲ ਅਤੇ ਗੈਸ ਵਰਗੇ ਖੇਤਰਾਂ 'ਚ ਬਾਜ਼ਾਰ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਚੰਗਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ 50 ਸ਼ੇਅਰਾਂ 'ਚੋਂ 31 ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 19 ਸ਼ੇਅਰ ਲਾਲ ਨਿਸ਼ਾਨ ਨਾਲ ਵਪਾਰ ਕਰ ਰਹੇ ਹਨ। ਇਸ ਲਈ ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 16 ਸਟਾਕ ਹਰੇ ਨਿਸ਼ਾਨ ਵਿੱਚ ਅਤੇ 14 ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ।


ਵੱਧ ਰਹੇ ਸਟਾਕ


ਵਧਦੇ ਸਟਾਕ 'ਤੇ ਨਜ਼ਰ ਮਾਰੀਏ ਤਾਂ ਟੈੱਕ ਮਹਿੰਦਰਾ 1.86 ਫੀਸਦੀ, ਵਿਪਰੋ 1.01 ਫੀਸਦੀ, ਕੋਟਕ ਮਹਿੰਦਰਾ 0.96 ਫੀਸਦੀ, ਟੀਸੀਐਸ 0.81 ਫੀਸਦੀ, ਅਲਟਰਾਟੈੱਕ ਸੀਮੈਂਟ 0.73 ਫੀਸਦੀ, ਐਚਸੀਐਲ ਟੈਕ 0.61 ਫੀਸਦੀ, ਇਨਫੋਸਿਸ 0.61 ਫੀਸਦੀ, ਲਾਰਸਨ 0.438 ਫੀਸਦੀ, ਫਿਨਸਰਵ 0.439 ਫੀਸਦੀ ਚੜ੍ਹਿਆ।


ਡਿੱਗ ਰਹੇ ਸਟਾਕ


ਗਿਰਾਵਟ ਵਾਲੇ ਸਟਾਕਾਂ 'ਤੇ ਨਜ਼ਰ ਮਾਰੀਏ ਤਾਂ ਇੰਡਸਇੰਡ ਬੈਂਕ 1.32 ਫੀਸਦੀ, ਪਾਵਰ ਗਰਿੱਡ 1.10 ਫੀਸਦੀ, ਐਨਟੀਪੀਸੀ 0.53 ਫੀਸਦੀ, ਐਸਬੀਆਈ 0.41 ਫੀਸਦੀ, ਬਜਾਜ ਫਾਈਨਾਂਸ 0.36 ਫੀਸਦੀ, ਆਈਸੀਆਈਸੀਆਈ ਬੈਂਕ 0.34 ਫੀਸਦੀ, ਆਈਟੀਸੀ 0.29 ਫੀਸਦੀ, ਨੇਸਲੇ 0.19 ਫੀਸਦੀ, ਰਿਲੀਐਂਸ 0.19 ਫੀਸਦੀ, ਰੀਲੀਐਂਸ 0.16 ਫੀਸਦੀ ਡਿੱਗ ਗਏ।  


 


ਇਹ ਵੀ ਪੜ੍ਹੋ


 


Railway Update: ਅੱਜ ਟਰੇਨ ਤੋਂ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ! ਰੇਲਵੇ ਨੇ 140 ਟਰੇਨਾਂ ਨੂੰ ਕੀਤਾ ਰੱਦ, ਜਾਣੋ ਕਾਰਨ


CBI Raid at Sisodia's house : ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਘਰ ਛਾਪੇ 'ਤੇ ਕਪਿਲ ਸਿੱਬਲ ਤੋਂ ਲੈ ਕੇ ਭਗਵੰਤ ਮਾਨ ਤੱਕ, ਕਿਸ ਨੇ ਕੀ ਕਿਹਾ


Punjab Breaking News LIVE: ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ 'ਤੇ ਕੋਹਰਾਮ, ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ ਆਈ ਸਾਹਮਣੇ, 36 ਹਜ਼ਾਰ ਕੱਚੇ ਕਾਮਿਆਂ ਲਈ ਖੁਸ਼ਖਬਰੀ, ਕਿਸਾਨ ਅੰਦੋਲਨ ਮੁੜ ਸ਼ੁਰੂ..ਅੱਜ ਦੀਆਂ ਵੱਡੀਆਂ ਖਬਰਾਂ