Stock Market Opening: ਸ਼ੇਅਰ ਬਾਜ਼ਾਰ ਨੇ ਅੱਜ ਜ਼ਬਰਦਸਤ ਸ਼ੁਰੂਆਤ ਕੀਤੀ। ਨਵੇਂ ਵਿੱਤੀ ਸਾਲ ਦੇ ਪਹਿਲੇ ਹੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ਬਰਦਸਤ ਉਛਾਲ ਨਾਲ ਹੋਈ। ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ 74,101 ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਬਾਜ਼ਾਰ ਖੁੱਲ੍ਹਣ ਦੇ 20 ਮਿੰਟਾਂ ਦੇ ਅੰਦਰ ਹੀ ਸੈਂਸੈਕਸ ਤੇ ਨਿਫਟੀ ਨੇ ਨਵਾਂ ਰਿਕਾਰਡ ਬਣਾ ਧਰਿਆ। ਇਹ ਦੋਵੇਂ ਸੂਚਕਾਂਕ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ।


ਸੈਂਸੈਕਸ ਤੇ ਨਿਫਟੀ ਨੇ ਇਤਿਹਾਸਕ ਸਿਖਰਾਂ ਨੂੰ ਛੂਹਿਆ
ਅੱਜ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਸਟਾਕ ਮਾਰਕੀਟ ਲਈ ਸ਼ੁਭ ਸਾਬਤ ਹੋਈ। ਬਜ਼ਾਰ ਖੁੱਲ੍ਹਣ ਦੇ ਤੁਰੰਤ ਬਾਅਦ ਹੀ ਸੈਂਸੈਕਸ ਤੇ ਨਿਫਟੀ ਨੇ ਆਲ ਟਾਈਮ ਹਾਈ ਰਿਕਾਰਡ ਪੱਧਰ ਨੂੰ ਪਾਰ ਕਰਕੇ ਨਵਾਂ ਇਤਿਹਾਸਕ ਸਿਰਜਿਆ। NSE ਦਾ ਨਿਫਟੀ 22,529.95 ਦੇ ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। BSE ਦਾ ਸੈਂਸੈਕਸ 74,254.62 ਦੇ ਨਵੇਂ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ। ਇਹ ਦੋਵੇਂ ਸੂਚਕਾਂਕ ਹੁਣ ਆਪੋ-ਆਪਣੇ ਆਲ-ਟਾਈਮ ਹਾਈ ਜ਼ੋਨਾਂ ਦੀ ਸੀਮਾ ਦੇ ਅੰਦਰ ਵਪਾਰ ਕਰ ਰਹੇ ਹਨ।



ਬਾਜ਼ਾਰ ਦੀ ਸ਼ੁਰੂਆਤ ਕਿਵੇਂ ਹੋਈ 
ਅੱਜ ਭਾਰਤੀ ਬਾਜ਼ਾਰ ਦੀ ਸ਼ੁਰੂਆਤ 317.27 ਅੰਕ ਜਾਂ 0.43 ਫੀਸਦੀ ਦੇ ਵਾਧੇ ਨਾਲ 73,968 ਦੇ ਪੱਧਰ 'ਤੇ ਹੋਈ ਤੇ NSE ਨਿਫਟੀ 128.10 ਅੰਕ ਜਾਂ 0.57 ਫੀਸਦੀ ਦੇ ਵਾਧੇ ਨਾਲ 22,455 ਦੇ ਪੱਧਰ 'ਤੇ ਖੁੱਲ੍ਹਿਆ।


ਸੈਂਸੈਕਸ ਨੇ 74,200 ਦਾ ਉੱਚ ਪੱਧਰ ਬਣਾਇਆ
ਬੀਐਸਈ ਸੈਂਸੈਕਸ ਅੱਜ 74,208 ਦੇ ਉੱਚ ਪੱਧਰ ਨੂੰ ਛੂਹ ਗਿਆ ਤੇ ਇਸ ਵਿੱਚ 557 ਅੰਕਾਂ ਦੀ ਵੱਡੀ ਛਾਲ ਦੇਖਣ ਨੂੰ ਮਿਲੀ। ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 2 ਗਿਰਾਵਟ ਨਾਲ ਵਪਾਰ ਕਰਦੇ ਦਿੱਸੇ ਤੇ 28 ਸਟਾਕ ਵਾਧੇ ਦੇ ਨਾਲ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸੀ। ਸੈਂਸੈਕਸ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਜੇਐਸਡਬਲਯੂ ਸਟੀਲ 2 ਪ੍ਰਤੀਸ਼ਤ ਤੇ ਟਾਟਾ ਸਟੀਲ 1.70 ਪ੍ਰਤੀਸ਼ਤ ਵੱਧ ਕੇ ਕਾਰੋਬਾਰ ਕਰ ਰਿਹਾ ਸੀ। ਕੋਟਕ ਬੈਂਕ 1.55 ਫੀਸਦੀ ਤੇ ਐਚਡੀਐਫਸੀ ਬੈਂਕ 1.25 ਫੀਸਦੀ ਚੜ੍ਹੇ। ਬਜਾਜ ਫਿਨਸਰਵ 1.15 ਫੀਸਦੀ ਤੇ ਏਸ਼ੀਅਨ ਪੇਂਟਸ 1.11 ਫੀਸਦੀ ਚੜ੍ਹੇ।


ਨਿਫਟੀ ਸ਼ੇਅਰਾਂ ਦੀ ਸਥਿਤੀ ਜਾਣੋ
ਅੱਜ ਨਾ ਸਿਰਫ ਬੀਐਸਈ ਸੈਂਸੈਕਸ ਨੇ ਆਪਣੇ ਰਿਕਾਰਡ ਉੱਚੇ ਪੱਧਰ ਨੂੰ ਛੂਹਿਆ, ਐਨਐਸਈ ਨਿਫਟੀ ਵੀ ਆਪਣੇ ਉੱਚੇ ਪੱਧਰ 'ਤੇ ਪਹੁੰਚਿਆ। ਇਸ ਦੇ 50 ਸ਼ੇਅਰਾਂ 'ਚੋਂ 48 ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਤੇ ਸਿਰਫ 2 ਸ਼ੇਅਰ ਡਿੱਗ ਕੇ ਕਾਰੋਬਾਰ ਕਰ ਰਹੇ ਹਨ। ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ JSW ਸਟੀਲ, ਟਾਟਾ ਸਟੀਲ, ਸ਼੍ਰੀ ਰਾਮ ਫਾਈਨਾਂਸ, ਅਪੋਲੋ ਹਸਪਤਾਲ ਅਤੇ L&T ਦੇ ਸ਼ੇਅਰ ਸ਼ਾਮਲ ਸਨ।


ਨਿਫਟੀ ਦੇ ਸ਼ੇਅਰ ਡਿੱਗਣ ਦੀ ਸਥਿਤੀ
ਨਿਫਟੀ ਦੇ ਦੋ ਡਿੱਗਣ ਵਾਲੇ ਸਟਾਕਾਂ ਵਿੱਚੋਂ, ਭਾਰਤੀ ਏਅਰਟੈੱਲ ਤੇ ਬਜਾਜ ਆਟੋ ਹੀ ਅਜਿਹੇ ਹਨ ਜੋ ਕਮਜ਼ੋਰੀ ਦੇ ਲਾਲ ਖੇਤਰ ਵਿੱਚ ਬਣੇ ਹੋਏ ਹਨ। ਭਾਰਤੀ ਏਅਰਟੈੱਲ 0.44 ਫੀਸਦੀ ਤੇ ਬਜਾਜ ਆਟੋ 0.15 ਫੀਸਦੀ ਡਿੱਗਿਆ।