Stock Market Opening: ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਾਮੂਲੀ ਉਛਾਲ ਨਾਲ ਹੋਈ ਹੈ। ਸੈਂਸੈਕਸ-ਨਿਫਟੀ ਅੱਜ ਉਪਰਲੇ ਰੇਂਜ 'ਚ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੀ ਗਤੀ ਹੌਲੀ-ਹੌਲੀ ਵਧ ਰਹੀ ਹੈ ਅਤੇ ਸ਼ੁਰੂਆਤੀ ਮਿੰਟਾਂ ਵਿੱਚ ਇਹ 60,800 ਨੂੰ ਪਾਰ ਕਰ ਗਿਆ ਹੈ। ਨਿਫਟੀ ਨੇ 17900 ਤੋਂ ਪਾਰ ਜਾ ਕੇ ਸ਼ੁਰੂਆਤ ਕੀਤੀ ਹੈ।


ਅੱਜ ਦੇ ਕਾਰੋਬਾਰ 'ਚ BSE ਦਾ ਸੈਂਸੈਕਸ 78.89 ਅੰਕਾਂ ਦੀ ਛਲਾਂਗ ਨਾਲ 60770.43 'ਤੇ ਖੁੱਲ੍ਹਿਆ ਅਤੇ NSE ਦਾ ਨਿਫਟੀ 61.2 ਅੰਕਾਂ ਦੇ ਵਾਧੇ ਨਾਲ 17905 ਦੇ ਪੱਧਰ 'ਤੇ ਖੁੱਲ੍ਹਿਆ। ਕੱਲ੍ਹ ਨਿਫਟੀ 17844.60 ਦੇ ਪੱਧਰ 'ਤੇ ਬੰਦ ਹੋਇਆ ਸੀ।


ਸੈਂਸੈਕਸ ਅਤੇ ਨਿਫਟੀ ਦੀ ਚਾਲ
ਅੱਜ ਦੇ ਕਾਰੋਬਾਰ 'ਚ BSE ਦੇ ਸੈਂਸੈਕਸ 'ਚ 30 'ਚੋਂ 19 ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਨਿਫਟੀ ਦੇ 50 'ਚੋਂ 44 ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ 6 ਸ਼ੇਅਰਾਂ 'ਚ ਗਿਰਾਵਟ ਦੇ ਨਾਲ ਕਾਰੋਬਾਰ ਹੁੰਦਾ ਨਜ਼ਰ ਆ ਰਿਹਾ ਹੈ।


 






 


ਅੱਜ ਜੋ ਸੈਂਸੈਕਸ ਸਟਾਕ ਵਧੇ ਹਨ ਉਨ੍ਹਾਂ ਵਿੱਚ NTPC, ਭਾਰਤੀ ਏਅਰਟੈੱਲ, HUL, ਟਾਟਾ ਸਟੀਲ, ਅਲਟਰਾਟੈਕ ਸੀਮੈਂਟ, ਪਾਵਰਗ੍ਰਿਡ, L&T, HDFC, ITC, ਸਨ ਫਾਰਮਾ, M&M, TCS, ਰਿਲਾਇੰਸ ਇੰਡਸਟਰੀਜ਼ ਅਤੇ ਬਜਾਜ ਫਾਈਨਾਂਸ ਹਨ। ਅਡਾਨੀ ਪੋਰਟਸ, ਸਿਪਲਾ, ਐਨਟੀਪੀਸੀ, ਜੇਐਸਡਬਲਯੂ ਸਟੀਲ, ਭਾਰਤੀ ਏਅਰਟੈੱਲ ਦੇ ਸ਼ੇਅਰ ਨਿਫਟੀ ਦੇ ਵਧ ਰਹੇ ਚੋਟੀ ਦੇ ਸ਼ੇਅਰਾਂ ਵਿੱਚ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।


ਅੱਜ ਦੇ ਡਿੱਗਦੇ ਸ਼ੇਅਰਾਂ ਵਿੱਚ ਕਿੰਨੀ ਗਿਰਾਵਟ ਹੈ


ਸੈਂਸੈਕਸ ਡਿੱਗਦੇ ਸ਼ੇਅਰਾਂ ਵਿੱਚ ਨੇਸਲੇ, ਐਚਸੀਐਲ ਟੈਕ, ਐਸਬੀਆਈ, ਮਾਰੂਤੀ ਸੁਜ਼ੂਕੀ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ, ਆਈਸੀਆਈਸੀਆਈ ਬੈਂਕ, ਟਾਟਾ ਮੋਟਰਜ਼, ਬਜਾਜ ਫਿਨਸਰਵ, ਏਸ਼ੀਅਨ ਪੇਂਟਸ, ਵਿਪਰੋ, ਟਾਈਟਨ, ਇੰਡਸਇੰਡ ਬੈਂਕ, ਐਕਸਿਸ ਬੈਂਕ ਸ਼ਾਮਲ ਹੈ। ਨਿਫਟੀ ਦੇ ਡਿੱਗਦੇ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਇਸ 'ਚ ਸਭ ਤੋਂ ਜ਼ਿਆਦਾ ਗਿਰਾਵਟ ਅਡਾਨੀ ਐਂਟਰਪ੍ਰਾਈਜ਼, ਐਕਸਿਸ ਬੈਂਕ, ਬਜਾਜ ਆਟੋ, ਇੰਡਸਇੰਡ ਬੈਂਕ ਅਤੇ ਟਾਈਟਨ 'ਚ ਨਜ਼ਰ ਆ ਰਹੀ ਹੈ।  


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


Education Loan Information:
Calculate Education Loan EMI