Share Market Opening Today, 27 July : ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਮਾਮੂਲੀ ਗਿਰਾਵਟ ਨਾਲ ਹੋਈ ਹੈ। ਅੱਜ ਘਰੇਲੂ ਬਾਜ਼ਾਰ ਨੂੰ ਗਲੋਬਲ ਬਾਜ਼ਾਰਾਂ ਤੋਂ ਕੋਈ ਖਾਸ ਸਮਰਥਨ ਨਹੀਂ ਮਿਲਿਆ ਹੈ। ਏਸ਼ੀਆਈ ਬਾਜ਼ਾਰ ਸ਼ਾਂਤ ਹਨ ਅਤੇ ਅਮਰੀਕ ਦੇ ਡਾਓ ਫਿਊਚਰਜ਼ 'ਚ ਵੀ ਸੁਸੁਤੀ ਬਣੀ ਹੋਈ ਹੈ।



 ਕਿਵੇਂ ਖੁੱਲ੍ਹਾ ਹੈ ਸ਼ੇਅਰ ਬਾਜ਼ਾਰ



ਅੱਜ ਦੇ ਕਾਰੋਬਾਰ 'ਚ NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ 8.50 ਅੰਕ ਡਿੱਗ ਕੇ 16,475 'ਤੇ ਖੁੱਲ੍ਹਿਆ ਹੈ। ਦੂਜੇ ਪਾਸੇ ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 10.20 ਅੰਕਾਂ ਦੀ ਗਿਰਾਵਟ ਨਾਲ 55,258 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਨਿਫਟੀ ਦੀ ਕਿਹੋ ਜਿਹੀ ਹੈ ਚਾਲ  


ਜੇਕਰ ਅੱਜ ਦੇ ਕਾਰੋਬਾਰ 'ਚ ਨਿਫਟੀ ਦੀ ਮੂਵਮੈਂਟ 'ਤੇ ਨਜ਼ਰ ਮਾਰੀਏ ਤਾਂ ਇਸ ਦੇ 50 'ਚੋਂ ਸਿਰਫ 20 ਸ਼ੇਅਰ ਹੀ ਉਛਾਲ ਦੇ ਨਾਲ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਬਾਕੀ 30 ਸ਼ੇਅਰਾਂ 'ਚ ਗਿਰਾਵਟ ਦਾ ਲਾਲ ਨਿਸ਼ਾਨ ਹਾਵੀ ਹੈ। ਇਸ ਤੋਂ ਇਲਾਵਾ ਜੇਕਰ ਬੈਂਕ ਨਿਫਟੀ ਦੀ ਰਫਤਾਰ ਦੀ ਗੱਲ ਕਰੀਏ ਤਾਂ ਇਹ 124 ਅੰਕਾਂ ਦੀ ਗਿਰਾਵਟ ਨਾਲ 36,284 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


ਸੈਕਟਰਲ ਇੰਡੈਕਸ ਦੀ ਕਿਹੋ ਜਿਹੀ ਹੈ ਤਸਵੀਰ 


ਮੀਡੀਆ, PSU ਬੈਂਕਾਂ ਅਤੇ ਤੇਲ ਅਤੇ ਗੈਸ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਦੇ ਲਾਲ ਖੇਤਰ ਵਿੱਚ ਕਾਰੋਬਾਰ ਕਰ ਰਹੇ ਹਨ। ਇਹ ਤਿੰਨੇ ਸੈਕਟਰ ਵੀ 0.05-0.02 ਫੀਸਦੀ ਦੇ ਕਿਨਾਰੇ 'ਤੇ ਹੀ ਹਨ ਅਤੇ ਇਨ੍ਹਾਂ ਦੇ ਫਿਸਲਣ ਦਾ ਵੀ ਡਰ ਬਣਿਆ ਹੋਇਆ ਹੈ। ਅੱਜ ਦੇ ਡਿੱਗਣ ਵਾਲੇ ਸੈਕਟਰਾਂ 'ਚ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ 1.04 ਫੀਸਦੀ ਦੀ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਆਟੋ ਸ਼ੇਅਰਾਂ 'ਚ ਕਰੀਬ 0.5 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕ ਸ਼ੇਅਰਾਂ 'ਚ ਵੀ 0.37 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਅੱਜ ਦੇ ਚੜ੍ਹਨ ਵਾਲੇ ਸ਼ੇਅਰਾਂ ਦੇ ਨਾਮ

 

ਜੇਕਰ ਅੱਜ ਦੇ ਚੜ੍ਹਨ ਵਾਲੇ ਸ਼ੇਅਰਾਂ ਦੇ ਨਾਂ 'ਤੇ ਨਜ਼ਰ ਮਾਰੀਏ ਤਾਂ L&T, ਸਨ ਫਾਰਮਾ, ਏਸ਼ੀਅਨ ਪੇਂਟਸ, HUL, ਅਲਟ੍ਰਾਟੈੱਕ ਸੀਮੈਂਟ, TCS, PowerGrid, Maruti Suzuki, HCL Tech ਅਤੇ Nestle Industries ਦੇ ਸ਼ੇਅਰ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ।

ਅੱਜ ਦੇ ਡਿੱਗਣ ਵਾਲੇ ਸ਼ੇਅਰਾਂ ਦੇ ਨਾਮ


IndusInd Bank, Titan, SBI, M&M, IT, HDFC ਬੈਂਕ ਅਤੇ Infosys ਦੇ ਨਾਲ-ਨਾਲ Tech Mahindra ਵੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।