Stock Markt Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਮਾਮੂਲੀ ਵਾਧੇ ਨਾਲ ਹੋਈ ਹੈ। ਫਾਰਮਾ ਦੇ ਸ਼ੇਅਰਾਂ 'ਚ ਗਿਰਾਵਟ ਅਤੇ ਆਟੋ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮਿਡਕੈਪ ਅਤੇ ਸਮਾਲਕੈਪ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਸਮਰਥਨ ਮਿਲ ਰਿਹਾ ਹੈ। ਨਿਫਟੀ ਬੈਂਕ 43564 ਦੇ ਪੱਧਰ 'ਤੇ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।


ਕਿਵੇਂ ਹੋਈ ਬਾਜ਼ਾਰ ਦੀ ਸ਼ੁਰੂਆਤ?


ਬੀਐਸਈ ਸੈਂਸੈਕਸ 61.12 ਅੰਕ ਵਧ ਕੇ 66,084 ਦੇ ਪੱਧਰ 'ਤੇ ਖੁੱਲ੍ਹਿਆ ਹੈ। ਉਥੇ ਹੀ NSE ਦਾ ਨਿਫਟੀ 16.60 ਅੰਕਾਂ ਦੇ ਵਾਧੇ ਨਾਲ 19,828 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬੈਂਕ ਨਿਫਟੀ ਦੇ ਸਾਰੇ 12 ਬੈਂਕਿੰਗ ਸਟਾਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।


ਕਿਵੇਂ ਦਿਖਾਈ ਦੇ ਰਹੀ ਹੈ ਸੈਂਸੈਕਸ ਦੇ ਸ਼ੇਅਰਾਂ ਦੀ ਸਥਿਤੀ ?


ਸੈਂਸੈਕਸ ਦੇ 30 ਸਟਾਕਾਂ ਵਿੱਚੋਂ 18 ਵੱਧ ਰਹੇ ਹਨ ਅਤੇ 12 ਵਿੱਚ ਗਿਰਾਵਟ ਹੈ। ਬਾਜ਼ਾਰ ਖੁੱਲ੍ਹਣ ਤੋਂ ਸਿਰਫ਼ ਇੱਕ ਘੰਟੇ ਬਾਅਦ ਭਾਵ ਸਵੇਰੇ 10.15 ਵਜੇ, ਇੰਡਸਇੰਡ ਬੈਂਕ ਆਪਣੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ 1.29 ਪ੍ਰਤੀਸ਼ਤ ਵੱਧ ਹੈ। ਨੇਸਲੇ 'ਚ 0.80 ਫੀਸਦੀ ਅਤੇ ਵਿਪਰੋ 0.77 ਫੀਸਦੀ ਦੇ ਵਾਧੇ ਨਾਲ ਅੱਗੇ ਚੱਲ ਰਿਹਾ ਹੈ। ਐਸਬੀਆਈ 0.70 ਪ੍ਰਤੀਸ਼ਤ, ਬਜਾਜ ਫਿਨਸਰਵ 0.53 ਪ੍ਰਤੀਸ਼ਤ ਅਤੇ ਐਮਐਂਡਐਮ 0.52 ਪ੍ਰਤੀਸ਼ਤ ਵਧਿਆ ਹੈ।


ਨਿਫਟੀ ਦੀ ਤਸਵੀਰ ਕਿਵੇਂ ਹੈ?


ਨਿਫਟੀ ਦੇ 50 ਸ਼ੇਅਰਾਂ 'ਚੋਂ 26 ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ ਅਤੇ 24 ਗਿਰਾਵਟ 'ਤੇ ਹਨ। ਬਜਾਜ ਆਟੋ ਸਭ ਤੋਂ ਵੱਧ 2.67 ਫੀਸਦੀ ਅਤੇ ਹੀਰੋ ਮੋਟੋਕਾਰਪ 2.34 ਫੀਸਦੀ ਵਧਿਆ ਹੈ। ਆਇਸ਼ਰ ਮੋਟਰਜ਼ 'ਚ 1.38 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਤਰ੍ਹਾਂ ਨਿਫਟੀ 50 ਦੇ ਸਾਰੇ ਚੋਟੀ ਦੇ ਤਿੰਨ ਸਟਾਕ ਆਟੋ ਸੈਕਟਰ ਦੇ ਹਨ। ਅਡਾਨੀ ਪੋਰਟਸ 'ਚ 1.20 ਫੀਸਦੀ ਜਦੋਂਕਿ ਇੰਡਸਇੰਡ ਬੈਂਕ 1.15 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ।



ਜਾਣੋ ਸੈਕਟਰਲ ਇੰਡੈਕਸ ਦਾ ਮੂਡ 


ਮੈਟਲ, ਫਾਰਮਾ, ਹੈਲਥਕੇਅਰ ਇੰਡੈਕਸ 'ਚ ਗਿਰਾਵਟ ਨੇ ਬਾਜ਼ਾਰ ਨੂੰ ਥੋੜਾ ਨਿਰਾਸ਼ ਕੀਤਾ ਹੈ ਪਰ ਅੱਜ ਜ਼ਿਆਦਾਤਰ ਸੈਕਟਰਲ ਇੰਡੈਕਸ 'ਚ ਤੇਜ਼ੀ ਦਾ ਕਾਰੋਬਾਰ ਦਿਖਾਈ ਦੇ ਰਿਹਾ ਹੈ। ਰੀਅਲਟੀ ਸੈਕਟਰ 'ਚ ਸਭ ਤੋਂ ਜ਼ਿਆਦਾ 1.36 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। PSU ਬੈਂਕਾਂ 'ਚ 0.42 ਫੀਸਦੀ ਜਦਕਿ ਬੈਂਕ ਨਿਫਟੀ 'ਚ 0.37 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਆਟੋ ਸੈਕਟਰ 0.32 ਫੀਸਦੀ ਚੜ੍ਹਿਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Edible Oil Price: ਤਿਉਹਾਰਾਂ ਦੇ ਸੀਜ਼ਨ 'ਚ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਕਿੰਨੀ ਘਟੀ ਕੀਮਤ


ਇਹ ਵੀ ਪੜ੍ਹੋ : Diabetics ਦੇ ਮਰੀਜ਼ਾਂ ਲਈ ਖ਼ਾਸ ਹੈ ਇਹ ਸਿਹਤ ਬੀਮਾ ਪਾਲਿਸੀਆਂ, ਜਾਣੋ ਪ੍ਰੀਮੀਅਮ ਤੇ ਕਵਰੇਜ ਦੀ ਡਿਟੇਲ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ