Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਿਲੀ-ਜੁਲੀ ਰਹੀ। ਇਸ 'ਚ ਬਾਜ਼ਾਰ ਖੁੱਲ੍ਹਦਿਆਂ ਹੀ BSE ਸੈਂਸੈਕਸ 100 ਅੰਕ ਹੇਠਾਂ ਚਲਾ ਗਿਆ, ਜਦਕਿ NSE ਨਿਫਟੀ ਪੂਰੀ ਤਰ੍ਹਾਂ ਫਲੈਟ ਖੁੱਲ੍ਹਿਆ ਅਤੇ 24300 ਤੋਂ ਹੇਠਾਂ ਖਿਸਕ ਗਿਆ।


ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ
BSE ਸੈਂਸੈਕਸ 81.60 ਅੰਕ ਜਾਂ 0.10 ਫੀਸਦੀ ਡਿੱਗ ਕੇ 79,915 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ ਸਿਰਫ 5.60 ਅੰਕਾਂ ਦੇ ਵਾਧੇ ਨਾਲ 24,329 'ਤੇ ਖੁੱਲ੍ਹਿਆ। ਇਸ ਤਰ੍ਹਾਂ ਬਾਜ਼ਾਰ ਦੀ ਸ਼ੁਰੂਆਤ ਮਿਲੀ-ਜੁਲੀ ਰਹੀ ਹੈ।


ਬੈਂਕ ਨਿਫਟੀ 'ਚ ਸ਼ੁਰੂਆਤ ਵਿੱਚ ਹੀ ਗਿਰਾਵਟ


ਬੈਂਕ ਨਿਫਟੀ ਡਿੱਗਣ ਤੋਂ ਬਾਅਦ ਹੀ ਖੁੱਲ੍ਹਿਆ ਅਤੇ ਬਾਜ਼ਾਰ ਖੁੱਲ੍ਹਦਿਆਂ ਹੀ 52,321 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ ਇਸ 'ਚ ਤੇਜ਼ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਇਹ 52,656 ਦੇ ਹਾਈ ਤੱਕ ਵੀ ਪਹੁੰਚ ਗਿਆ ਹੈ। ਬੈਂਕ ਨਿਫਟੀ ਦੇ 12 'ਚੋਂ 9 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਦਕਿ 3 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।


BSE ਦਾ ਮਾਰਕੀਟ ਕੈਪੇਟੀਲਾਈਜੇਸ਼ਨ ਦਾ ਹਾਲ


ਬੀਐਸਈ ਦਾ ਮਾਰਕੀਟ ਕੈਪੇਟੀਲਾਈਜੇਸ਼ਨ ਪਹਿਲਾਂ ਹੀ 450 ਲੱਖ ਕਰੋੜ ਰੁਪਏ ਦੇ ਮੀਲ ਪੱਥਰ ਨੂੰ ਪਾਰ ਕਰ ਚੁੱਕਿਆ ਸੀ ਅਤੇ ਅੱਜ ਇਹ 451.30 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਸਮੇਂ ਬੀਐਸਈ 'ਤੇ 3329 ਸ਼ੇਅਰਾਂ ਦਾ ਕਾਰੋਬਾਰ ਹੋ ਰਿਹਾ ਹੈ, ਜਿਸ ਵਿੱਚੋਂ 1920 ਸ਼ੇਅਰਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। 1266 ਸ਼ੇਅਰਾਂ 'ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ 143 ਸਟਾਕ ਬਿਨਾਂ ਕਿਸੇ ਬਦਲਾਅ ਦੇ ਕਾਰੋਬਾਰ ਕਰ ਰਹੇ ਹਨ। 170 ਸ਼ੇਅਰਾਂ 'ਚ ਅੱਪਰ ਸਰਕਟ ਅਤੇ 91 ਸ਼ੇਅਰਾਂ 'ਚ ਲੋਅਰ ਸਰਕਟ ਹੈ। 240 ਸ਼ੇਅਰ ਆਪਣੇ 52-ਹਫਤੇ ਦੇ ਉੱਚ ਪੱਧਰ 'ਤੇ ਹਨ ਜਦੋਂ ਕਿ 17 ਸ਼ੇਅਰ ਆਪਣੇ 52-ਹਫਤੇ ਦੇ ਹੇਠਲੇ ਪੱਧਰ 'ਤੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।