Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਸਕਾਰਾਤਮਕ ਨੋਟ 'ਤੇ ਹੋਈ ਹੈ ਅਤੇ ਸੈਂਸੈਕਸ-ਨਿਫਟੀ ਵਾਧੇ ਦੇ ਨਾਲ ਖੁੱਲ੍ਹਿਆ ਹੈ। ਸਵੇਰੇ 9.19 ਵਜੇ ਬੀਐਸਈ ਸੂਚਕਾਂਕ 82,588 'ਤੇ ਕਾਰੋਬਾਰ ਕਰ ਰਿਹਾ ਸੀ। ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਨਿਫਟੀ ਸੈਕਟਰਲ ਇੰਡੈਕਸ ਖੁੱਲ੍ਹਣ ਦੇ ਸਮੇਂ ਬੈਂਕ ਸ਼ੇਅਰਾਂ 'ਚ ਵਾਧਾ ਹੋਇਆ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ
ਬੀਐੱਸਈ ਦਾ ਸੈਂਸੈਕਸ 359.51 ਅੰਕ ਜਾਂ 0.44 ਫੀਸਦੀ ਦੇ ਵਾਧੇ ਨਾਲ 82,725.28 'ਤੇ ਖੁੱਲ੍ਹਿਆ। ਖੁੱਲ੍ਹਣ ਦੇ ਸਮੇਂ, NSE ਦਾ ਨਿਫਟੀ 25,333.60 'ਤੇ ਖੁੱਲ੍ਹਿਆ ਅਤੇ 97.70 ਅੰਕ ਜਾਂ 0.39 ਫੀਸਦੀ ਦਾ ਵਾਧਾ ਦੇਖਿਆ ਗਿਆ।
ਸੈਂਸੈਕਸ ਦੇ ਸ਼ੇਅਰਾਂ ਦਾ ਅਪਡੇਟ
ਸਵੇਰੇ 9.25 ਵਜੇ, ਬੀਐਸਈ ਸੈਂਸੈਕਸ ਦੇ 30 ਵਿੱਚੋਂ 26 ਸਟਾਕਾਂ ਵਿੱਚ ਵਾਧਾ ਅਤੇ 4 ਸਟਾਕਾਂ ਵਿੱਚ ਮਾਮੂਲੀ ਗਿਰਾਵਟ ਦਿਖਾਈ ਦੇ ਰਹੀ ਹੈ। ਇਨ੍ਹਾਂ 30 ਸਟਾਕਾਂ ਵਿੱਚੋਂ ਸਭ ਤੋਂ ਵੱਧ ਲਾਭ ਲੈਣ ਵਾਲਾ ਏਸ਼ੀਅਨ ਪੇਂਟਸ ਹੈ ਅਤੇ ਆਈਟੀਸੀ, ਐਚਸੀਐਲ, ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬਜਾਜ ਫਾਈਨਾਂਸ ਅਤੇ ਅਲਟਰਾਟੈਕ ਸੀਮੈਂਟ ਦੇ ਸ਼ੇਅਰ ਵੀ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ।
ਨਿਫਟੀ ਦੇ ਸਟਾਕਸ ਦਾ ਅਪਡੇਟ
ਨਿਫਟੀ ਦੇ 50 ਸਟਾਕਾਂ 'ਚੋਂ 36 ਸ਼ੇਅਰਾਂ 'ਚ ਤੇਜ਼ੀ ਅਤੇ 8 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 6 ਸ਼ੇਅਰ ਅਜਿਹੇ ਹਨ ਜਿਨ੍ਹਾਂ 'ਚ ਕੋਈ ਬਦਲਾਅ ਨਹੀਂ ਦੇਖਿਆ ਜਾ ਰਿਹਾ ਹੈ। ਅੱਜ ਨਿਫਟੀ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਬਜਾਜ ਫਾਈਨਾਂਸ, ਟੀਸੀਐਸ, ਇਨਫੋਸਿਸ, ਐਚਡੀਐਫਸੀ ਲਾਈਫ ਅਤੇ ਬ੍ਰਿਟੈਨਿਆ ਇੰਡਸਟਰੀਜ਼ ਦੇ ਸ਼ੇਅਰ ਟਾਪ 'ਤੇ ਹਨ। ਅੱਜ ਟਾਟਾ ਮੋਟਰਜ਼, ਟੇਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਐਚਯੂਐਲ, ਹਿੰਡਾਲਕੋ ਵਿੱਚ ਕਮਜ਼ੋਰ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
BSE ਦਾ Market Capitilization
ਬੀਐਸਈ ਦਾ Market Capitilization 465.86 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਇਸ ਦੇ 3335 ਸ਼ੇਅਰਾਂ ਵਿੱਚ ਕਾਰੋਬਾਰ ਹੋ ਰਿਹਾ ਹੈ, ਜਿਸ ਵਿੱਚੋਂ 1999 ਸ਼ੇਅਰਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 1184 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਅਤੇ 152 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਨਿਫਟੀ ਦੇ ਸੈਕਟੋਰਲ ਇੰਡੈਕਸ
ਅੱਜ ਸਵੇਰੇ ਨਿਫਟੀ ਸੈਕਟੋਰਲ ਇੰਡੈਕਸ ਵਿੱਚ ਖੁੱਲ੍ਹਣ ਦੇ 25 ਮਿੰਟ ਬਾਅਦ ਬੈਂਕ ਨਿਫਟੀ, ਵਿੱਤੀ ਸੇਵਾਵਾਂ, ਆਇਲ ਐਂਡ ਗੈਸ, ਐਫਐਮਸੀਜੀ, ਆਈਟੀ ਅਤੇ ਪ੍ਰਾਈਵੇਟ ਬੈਂਕ ਦੇ ਸੈਕਟਰਲ ਇੰਡੈਕਸ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।