Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਸੈਂਸੈਕਸ ਅਤੇ ਨਿਫਟੀ ਦੀ ਸ਼ੁਰੂਆਤ ਅੱਜ ਲਾਲ ਨਿਸ਼ਾਨ 'ਤੇ ਹੋਈ ਹੈ। ਸੈਂਸੈਕਸ 'ਚ 164 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਖੁੱਲ੍ਹਿਆ ਹੈ, ਪਰ ਨਿਫਟੀ ਸਪਾਟ ਸ਼ੁਰੂਆਤ ਨਾਲ ਕਾਰੋਬਾਰ ਕਰ ਰਿਹਾ ਹੈ। ਅੱਜ ਮਿਲੇ-ਜੁਲੇ ਸੰਕੇਤਾਂ ਦੇ ਵਿਚਕਾਰ ਸ਼ੁਰੂਆਤੀ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ, ਜਿਸ 'ਚ ਸੈਂਸੈਕਸ 250 ਤੋਂ ਜ਼ਿਆਦਾ ਅੰਕ ਅਤੇ ਨਿਫਟੀ 50 ਤੋਂ ਜ਼ਿਆਦਾ ਅੰਕ ਟੁੱਟ ਕੇ ਕਾਰੋਬਾਰ ਕਰ ਰਿਹਾ ਸੀ।


ਸਟਾਕ ਮਾਰਕੀਟ ਕਿਵੇਂ ਖੁੱਲ੍ਹਿਆ


ਅੱਜ ਦੇ ਕਾਰੋਬਾਰ 'ਚ BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 164.36 ਅੰਕ ਭਾਵ 0.27 ਫੀਸਦੀ ਦੀ ਗਿਰਾਵਟ ਨਾਲ 61,708.63 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 5.15 ਅੰਕਾਂ ਦੀ ਗਿਰਾਵਟ ਨਾਲ 18,398.25 'ਤੇ ਖੁੱਲ੍ਹਿਆ।


ਸੈਂਸੈਕਸ ਤੇ ਨਿਫਟੀ ਸ਼ੇਅਰ


ਸੈਂਸੈਕਸ ਦੇ 30 ਸ਼ੇਅਰਾਂ 'ਚੋਂ 13 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ ਅਤੇ 17 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਨਿਫਟੀ ਦੇ 50 'ਚੋਂ 21 ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ 29 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।


ਅੱਜ ਦੀ ਸੈਕਟਰਲ ਇੰਡੈਕਸ ਮੂਵਮੈਂਟ


ਸੈਕਟਰਲ ਇੰਡੈਕਸ 'ਚ ਅੱਜ ਵਿੱਤੀ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਐੱਫ.ਐੱਮ.ਸੀ.ਜੀ., ਮੈਟਲ, ਰੀਅਲਟੀ, ਕੰਜ਼ਿਊਮਰ ਡਿਊਰੇਬਲਸ ਅਤੇ ਆਇਲ ਐਂਡ ਗੈਸ ਸਟਾਕ 'ਚ ਗਿਰਾਵਟ ਦਾ ਲਾਲ ਨਿਸ਼ਾਨ ਹਾਵੀ ਰਿਹਾ। ਇਸ ਤੋਂ ਇਲਾਵਾ ਆਈ.ਟੀ., ਪੀਐੱਸਯੂ ਬੈਂਕ, ਫਾਰਮਾ, ਪ੍ਰਾਈਵੇਟ ਬੈਂਕ, ਫਾਰਮਾ ਅਤੇ ਹੈਲਥਕੇਅਰ ਇੰਡੈਕਸ ਦੇ ਸੈਕਟਰਾਂ 'ਚ ਤੇਜ਼ੀ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।


ਅੱਜ ਦੇ ਵਧ ਰਹੇ ਸਟਾਕ


ਸੈਂਸੈਕਸ ਦੇ ਵਧਦੇ ਸ਼ੇਅਰਾਂ 'ਚ ਡਾਕਟਰ ਰੈੱਡੀਜ਼ ਲੈਬਾਰਟਰੀਜ਼, ਵਿਪਰੋ, ਮਾਰੂਤੀ, ਟੀਸੀਐਸ, ਐਚਸੀਐਲ ਟੈਕ, ਟੈਕ ਮਹਿੰਦਰਾ, ਅਲਟਰਾਟੈਕ ਸੀਮੈਂਟ, ਇੰਫੋਸਿਸ, ਕੋਟਕ ਮਹਿੰਦਰਾ ਬੈਂਕ, ਸਨ ਫਾਰਮਾ, ਕੋਟਕ ਬੈਂਕ ਅਤੇ ਆਈਸੀਆਈਸੀਆਈ ਬੈਂਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।


ਅੱਜ ਦੇ ਡਿੱਗ ਰਹੇ ਸਟਾਕ


ਅੱਜ ਡਿੱਗਣ ਵਾਲੇ ਸਟਾਕ ਦੀ ਗੱਲ ਕਰੀਏ ਤਾਂ ਟਾਈਟਨ, ਐਸਬੀਆਈ, ਐਚਡੀਐਫਸੀ ਬੈਂਕ, ਐਲਐਂਡਟੀ, ਰਿਲਾਇੰਸ ਇੰਡਸਟਰੀਜ਼, ਐਨਟੀਪੀਸੀ, ਭਾਰਤੀ ਏਅਰਟੈੱਲ, ਐਚਡੀਐਫਸੀ, ਨੇਸਲੇ, ਐਮਐਂਡਐਮ, ਪਾਵਰਗ੍ਰਿਡ, ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਆਈਟੀਸੀ, ਐਚਯੂਐਲ, ਬਜਾਜ ਫਾਈਨਾਂਸ, ਐਚਯੂਐਲ, ਬਜਾਜ ਫਿਨਸਰਵ। ਸ਼ੇਅਰ ਅੱਜ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।