Nifty New High: ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਦੇ ਨਾਲ ਹੋਈ ਹੈ ਅਤੇ ਬਾਜ਼ਾਰ ਖੁੱਲ੍ਹਣ ਦੇ ਤੁਰੰਤ ਬਾਅਦ ਨਿਫਟੀ ਨੇ ਆਲਟਾਈਮ ਹਾਈ ਬਣਾ ਲਿਆ ਹੈ। ਸੈਂਸੈਕਸ ਵੀ ਆਪਣੇ ਰਿਕਾਰਡ ਹਾਈ ਲੈਵਲ ਦੇ ਨੇੜੇ ਪਹੁੰਚ ਗਿਆ ਸੀ ਪਰ ਨਵਾਂ ਉੱਚ ਪੱਧਰ ਬਣਾਨ ਤੋਂ ਖੁੰਝ ਗਿਆ। 


ਨਿਫਟੀ ਦਾ ਨਵਾਂ ਰਿਕਾਰਡ ਹਾਈ


NSE ਨਿਫਟੀ ਨੇ ਅੱਜ 23,667.10 ਦੇ ਨਵੇਂ ਰਿਕਾਰਡ ਉੱਚ ਪੱਧਰ ਨੂੰ ਛੂਹ ਲਿਆ ਹੈ। ਜੇਕਰ ਅਸੀਂ NSE ਦੇ ਐਡਵਾਂਸ-ਡੈਕਲਾਈਨ ਅਨੁਪਾਤ 'ਤੇ ਨਜ਼ਰ ਮਾਰੀਏ ਤਾਂ 1435 ਸ਼ੇਅਰਾਂ 'ਚ ਵਾਧਾ ਅਤੇ 239 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।


ਕਿਵੇਂ ਦੀ ਰਹੀ ਬਾਜ਼ਾਰ ਦੀ ਸ਼ੁਰੂਆਤ 
ਬੀ.ਐੱਸ.ਈ. ਦਾ ਸੈਂਸੈਕਸ 250.55 ਅੰਕ ਜਾਂ 0.32 ਫੀਸਦੀ ਦੇ ਵਾਧੇ ਨਾਲ 77,729.48 ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 94.20 ਅੰਕ ਜਾਂ 0.40 ਫੀਸਦੀ ਦੇ ਵਾਧੇ ਨਾਲ 23,661 'ਤੇ ਖੁੱਲ੍ਹਿਆ।


ਇਹ ਵੀ ਪੜ੍ਹੋ: Bank Alert:1 ਜੁਲਾਈ ਤੋਂ ਬੰਦ ਹੋ ਰਹੇ ਹਨ ਅਜਿਹੇ ਖਾਤੇ, ਬੈਂਕ ਭੇਜ ਰਿਹਾ ਹੈ ਨੋਟਿਸ