Stock Market Opening on 11th Feb 2022: ਲਗਾਤਾਰ ਤਿੰਨ ਦਿਨਾਂ ਦੇ ਸ਼ਾਨਦਾਰ ਉਛਾਲ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਦੀ ਤੇਜ਼ੀ ਨੂੰ ਬ੍ਰੇਕ ਲੱਗ ਗਈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 478 ਅੰਕ ਡਿੱਗ ਕੇ 58443 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 143 ਅੰਕ ਡਿੱਗ ਕੇ 17,462 ਅੰਕ 'ਤੇ ਖੁੱਲ੍ਹਿਆ। ਪਰ ਇਸ ਤੋਂ ਬਾਅਦ ਬਾਜ਼ਾਰ ਹੋਰ ਡਿੱਗ ਗਿਆ ਅਤੇ ਸੈਂਸੈਕਸ 58,000 ਅੰਕਾਂ ਤੋਂ ਹੇਠਾਂ ਖਿਸਕ ਗਿਆ। ਫਿਲਹਾਲ ਸੈਂਸੈਕਸ 'ਚ 950 ਅੰਕਾਂ ਦੀ ਗਿਰਾਵਟ ਨਾਲ ਨਿਫਟੀ 'ਚ 280 ਅੰਕਾਂ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।


ਸ਼ੇਅਰ ਬਾਜ਼ਾਰ 'ਚ ਆਈ ਭਾਰੀ ਗਿਰਾਵਟ ਦੇ ਪ੍ਰਭਾਵ ਤੋਂ ਕੋਈ ਵੀ ਸੈਕਟਰ ਨਹੀਂ ਬਚਿਆ। ਬੈਂਕਿੰਗ ਸੈਕਟਰ ਤੋਂ ਲੈ ਕੇ ਆਈਟੀ, ਆਟੋ, ਰੀਅਲ ਅਸਟੇਟ, ਐੱਫ.ਐੱਮ.ਸੀ.ਜੀ., ਫਾਰਮਾ ਸਮੇਤ ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 28 ਸਟਾਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ ਤਾਂ ਸਿਰਫ 2 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।







ਡਿੱਗਣ ਵਾਲੇ ਸ਼ੇਅਰ


ਏਸ਼ੀਅਨ ਪੇਂਟਸ ਤੋਂ ਇਲਾਵਾ ਮਾਰੂਤੀ, ਬਜਾਜ ਫਿਨਸਰਵ, ਏਅਰਟੈੱਲ, ਸਨ ਫਾਰਮਾ, ਰਿਲਾਇੰਸ, ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਾਇਨਾਂਸ, ਪਾਵਰ ਗਰਿੱਡ, ਇੰਫੋਸਿਸ, ਐਚਡੀਐਫਸੀ, ਐਚਡੀਐਫਸੀ ਬੈਂਕ, ਐਕਸਿਸ ਬੈਂਕ, ਐਸਬੀਆਈ, ਟੇਕ ਮਹਿੰਦਰਾ, ਲਾਰਸਨ, ਕੋਟਕ ਮਹਿੰਦਰਾ ਦੇ ਸ਼ੇਅਰ ਡਿੱਗਦੇ ਨਜ਼ਰ ਆ ਰਹੇ ਹਨ।


ਵਾਧੇ ਵਾਲੇ ਸ਼ੇਅਰ


NTPC ਤੋਂ ਇਲਾਵਾ ਟਾਟਾ ਸਟੀਲ, BPCL, ਇੰਡੀਅਨ ਆਇਲ, ONGC, Hindalco ਦੇ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।



ਇਹ ਵੀ ਪੜ੍ਹੋ: Lakhimpur Kheri Violence: ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਕਾਰਨ ਆਪਣੇ ਪੁੱਤਰਾਂ ਨੂੰ ਗਵਾਉਣ ਵਾਲੇ ਕਿਸਾਨ ਹੋਏ ਨਾਰਾਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904