Stock Market Opening: ਬੀਤੇ ਦਿਨ ਦੀ ਗਿਰਾਵਟ ਤੋਂ ਬਾਅਦ ਅੱਜ ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਵਾਪਸੀ ਹੋਈ ਹੈ ਤੇ ਬਾਜ਼ਾਰ 'ਚ ਗੈਪ ਅੱਪ ਓਪਨਿੰਗ ਵੇਖਣ ਨੂੰ ਮਿਲੀ ਹੈ। ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਪ੍ਰੀ-ਓਪਨਿੰਗ ਨੇ ਬਾਜ਼ਾਰ ਲਈ ਚੰਗੇ ਸੰਕੇਤ ਦਿੱਤੇ, ਜਿਸ ਦੇ ਆਧਾਰ 'ਤੇ ਬਾਜ਼ਾਰ ਦੇ ਗ੍ਰੀਨ ਜ਼ੋਨ 'ਚ ਸ਼ੁਰੂ ਹੋਣ ਦੀ ਉਮੀਦ ਸੀ। ਸੈਂਸੈਕਸ ਤੇ ਨਿਫ਼ਟੀ 'ਚ ਵਾਧੇ ਨਾਲ ਕਾਰੋਬਾਰ ਖੁੱਲ੍ਹਿਆ ਹੈ।





ਸ਼ੇਅਰ ਬਾਜ਼ਾਰ ਦੇ ਟ੍ਰੇਡ ਦੀ ਸ਼ੁਰੂਆਤ


ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'NSE ਦਾ ਨਿਫ਼ਟੀ 17,797 'ਤੇ ਖੁੱਲ੍ਹਿਆ ਸੀ, ਪਰ ਖੁੱਲ੍ਹਦੇ ਹੀ 17800 ਨੂੰ ਪਾਰ ਕਰ ਗਿਆ ਸੀ। ਖੁੱਲ੍ਹਣ ਦੇ ਇਕ ਮਿੰਟ ਦੇ ਅੰਦਰ ਹੀ ਸੈਂਸੈਕਸ 275 ਅੰਕਾਂ ਦੀ ਛਾਲ ਨਾਲ 59,900 ਦੇ ਉੱਪਰ ਕਾਰੋਬਾਰ ਕਰਦਾ ਦੇਖਿਆ ਗਿਆ।


ਪਹਿਲੇ 15 ਮਿੰਟਾਂ 'ਚ ਟ੍ਰੇਡ ਕਿਹੋ ਜਿਹਾ ਰਿਹਾ?


ਬਾਜ਼ਾਰ ਖੁੱਲ੍ਹਣ ਦੇ 15 ਮਿੰਟ ਦੇ ਅੰਦਰ ਹੀ ਸੈਂਸੈਕਸ '60,000 ਦੇ ਨੇੜੇ ਦਾ ਪੱਧਰ ਦੇਖਿਆ ਗਿਆ। ਸੈਂਸੈਕਸ 373.50 ਅੰਕ ਮਤਲਬ 0.63 ਫ਼ੀਸਦੀ ਦੇ ਵਾਧੇ ਨਾਲ 59,975.34 'ਤੇ ਕਾਰੋਬਾਰ ਕਰ ਰਿਹਾ ਹੈ ਅਤੇ ਨਿਫ਼ਟੀ 106.60 ਅੰਕ ਦੇ ਵਾਧੇ ਨਾਲ 17852 'ਤੇ ਕਾਰੋਬਾਰ ਕਰ ਰਿਹਾ ਹੈ।


ਨਿਫ਼ਟੀ ਦੇ ਸ਼ੇਅਰਾਂ ਦਾ ਹਾਲ


ਨਿਫ਼ਟੀ ਦੇ 50 ਸ਼ੇਅਰਾਂ 'ਚੋਂ 44 'ਚ ਵਾਧੇ ਨਾਲ ਕਾਰੋਬਾਰ ਹੋ ਰਿਹਾ ਹੈ ਅਤੇ 6 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੈਂਕਿੰਗ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਨਿਫ਼ਟੀ ਨੇ ਸ਼ੁਰੂਆਤੀ ਕਾਰੋਬਾਰ '17,858 ਦਾ ਉੱਚ ਪੱਧਰ ਬਣਾਇਆ ਤੇ 17,787 ਦੇ ਪੱਧਰ ਤੱਕ ਹੇਠਾਂ ਚਲਾ ਗਿਆ।


ਪ੍ਰੀ-ਓਪਨਿੰਗ 'ਚ ਕਾਰੋਬਾਰ


ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 174 ਅੰਕਾਂ ਦੀ ਤੇਜ਼ੀ ਨਾਲ 59776 'ਤੇ ਨਜ਼ਰ ਆ ਰਿਹਾ ਹੈ। ਨਿਫ਼ਟੀ 55 ਅੰਕ ਚੜ੍ਹ ਕੇ 17801 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


ਏਸ਼ਿਆਈ ਬਾਜ਼ਾਰਾਂ ਦੀ ਸਥਿਤੀ


ਏਸ਼ੀਆਈ ਬਾਜ਼ਾਰਾਂ 'ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਨਿੱਕੇਈ ਤੇ ਕੋਸਪੀ ਨੂੰ ਛੱਡ ਕੇ ਬਾਕੀ ਸਾਰੇ ਸੂਚਕਾਂਕ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਨਿੱਕੇਈ ਲਗਭਗ 200 ਅੰਕ ਹੇਠਾਂ ਹੈ। ਸਟਰੇਟ ਟਾਈਮਜ਼, ਤਾਈਵਾਨ, ਸ਼ੰਘਾਈ ਤੇ ਹੈਂਗ ਸੇਂਗ 'ਚ ਤੇਜ਼ੀ ਨਾਲ ਕਾਰੋਬਾਰ ਦੇਖਿਆ ਜਾ ਰਿਹਾ ਹੈ।



ਇਹ ਵੀ ਪੜ੍ਹੋ: Amazon Deal: iPhone 12 'ਤੇ ਕਮਾਲ ਦਾ ਆਫਰ, ਵੇਖ ਲਿਆ ਤਾਂ ਖੁਦ ਨੂੰ ਖਰੀਦਣ ਤੋਂ ਨਹੀਂ ਰੋਕ ਸਕੋਗੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904