Stock Market Record: ਭਾਰਤੀ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਬਾਜ਼ਾਰ ਨੂੰ ਜ਼ਬਰਦਸਤ ਹੁਲਾਰਾ ਮਿਲਿਆ ਹੈ। ਸੈਂਸੈਕਸ ਪਹਿਲੀ ਵਾਰ 77,000 ਨੂੰ ਪਾਰ ਕਰ ਗਿਆ ਹੈ ਅਤੇ ਨਿਫਟੀ 23400 ਦੇ ਪੱਧਰ ਨੂੰ ਪਾਰ ਕਰਕੇ ਇਤਿਹਾਸਕ ਸਿਖਰ 'ਤੇ ਪਹੁੰਚ ਗਿਆ ਹੈ। ਅੱਜ ਬਾਜ਼ਾਰ ਖੁੱਲ੍ਹਦਿਆਂ ਹੀ BSE ਸੈਂਸੈਕਸ 77,079.04 ਦੇ ਸਭ ਤੋਂ ਆਲ ਟਾਈਮ ਹਾਈ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਨਿਫਟੀ 23,411.90 ਦੇ ਪੱਧਰ 'ਤੇ ਪਹੁੰਚ ਕੇ ਪਹਿਲੀ ਵਾਰ 23400 ਦੇ ਪੱਧਰ ਨੂੰ ਪਾਰ ਕਰ ਗਿਆ ਹੈ।
ਕਿਵੇਂ ਦੀ ਰਹੀ ਬਾਜ਼ਾਰ ਦੀ ਓਪਨਿੰਗ
ਅੱਜ ਬਾਜ਼ਾਰ ਦੀ ਸ਼ੁਰੂਆਤ ਆਲਟਾਈਮ ਹਾਈ 'ਤੇ ਹੋਈ ਅਤੇ ਸੈਂਸੈਕਸ 242.05 ਅੰਕ ਜਾਂ 0.32 ਫੀਸਦੀ ਦੇ ਵਾਧੇ ਨਾਲ 76,935 'ਤੇ ਰਿਹਾ, ਜੋ ਕਿ ਇਸ ਦਾ ਨਵਾਂ ਰਿਕਾਰਡ ਹਾਈ ਹੈ। ਜਦਕਿ NSE ਦਾ ਨਿਫਟੀ 29.00 (0.12 ਫੀਸਦੀ) ਦੇ ਵਾਧੇ ਨਾਲ 23,319.15 'ਤੇ ਖੁੱਲ੍ਹਿਆ।
ਪ੍ਰੀ ਓਪਨਿੰਗ ਵਿੱਚ ਬਾਜ਼ਾਰ ਦੀ ਚਾਲ
BSE ਸੈਂਸੈਕਸ ਅੱਜ 319.08 ਅੰਕ ਜਾਂ 0.42 ਫੀਸਦੀ ਵਧ ਕੇ 77012.44 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਤਰ੍ਹਾਂ ਪਹਿਲੀ ਵਾਰ ਸੈਂਸੈਕਸ ਨੇ 77 ਹਜ਼ਾਰ ਹੋਣ ਦਾ ਮਾਣ ਹਾਸਲ ਕੀਤਾ ਹੈ। NSE ਦਾ ਨਿਫਟੀ 41.65 ਅੰਕ ਜਾਂ 0.18 ਫੀਸਦੀ ਦੇ ਵਾਧੇ ਨਾਲ 23331.80 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: Elon Musk Pay: ਆਪਣੀ ਹੀ ਕੰਪਨੀ ਤੋਂ ਬਾਹਰ ਹੋ ਸਕਦੇ ਹਨ ਐਲੋਨ ਮਸਕ, ਟੇਸਲਾ ਦੇ ਚੇਅਰਮੈਨ ਨੇ ਦੱਸਿਆ ਕਾਰਨ