ਨਵੀਂ ਦਿੱਲੀ: ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਗਲੋਬਲ ਬਾਜ਼ਾਰਾਂ ਦੀ ਰਿਕਵਰੀ ਦਾ ਚੰਗਾ ਅਸਰ ਵੇਖਣ ਨੂੰ ਮਿਲਿਆ ਅਤੇ ਸੈਂਸੈਕਸ-ਨਿਫਟੀ ਨੇ ਬਾਜ਼ਾਰ ਦੀ ਸ਼ੁਰੂਆਤ 'ਚ ਚੰਗਾ ਵਾਧਾ ਦਖਾਇਆ।ਸ਼ੁਰੂਆਤੀ ਵਪਾਰ ਵਿੱਚ ਹੀ, ਬਾਜ਼ਾਰ ਵਿੱਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ ਨੇ 490 ਅੰਕਾਂ ਤੋਂ ਵੱਧ ਦੀ ਛਾਲ ਦਰਸਾਈ, ਹਾਲਾਂਕਿ ਵਪਾਰ ਸ਼ੁਰੂ ਹੁੰਦੇ ਹੀ ਇਸ ਨੇ ਬੜਤ ਗੁਆ ਲਈ।
ਅੱਜ, ਬਾਜ਼ਾਰ ਵਿੱਚ ਪਹਿਲੇ 15 ਮਿੰਟਾਂ ਵਿੱਚ, ਸੈਂਸੈਕਸ ਦੀ ਸਾਰੀ ਤੇਜ਼ੀ ਹਵਾ ਹੋ ਗਈ ਅਤੇ ਸੈਂਸੈਕਸ ਜੋ ਲਗਭਗ 350 ਅੰਕ ਉਪਰ ਸੀ 130 ਅੰਕਾਂ ਦੀ ਗਿਰਾਵਟ ਨਾਲ 30450 ਦੇ ਹੇਠਾਂ ਆ ਗਿਆ। ਨਿਫਟੀ ਵੀ 6.75 ਅੰਕ ਯਾਨੀ 0.08 ਫੀਸਦੀ ਦੀ ਗਿਰਾਵਟ ਨਾਲ 8960.30 'ਤੇ ਕਾਰੋਬਾਰ ਕਰ ਰਿਹਾ ਸੀ।
ਅੱਜ, ਬਾਜ਼ਾਰ ਦੀ ਸ਼ੁਰੂਆਤ ਵਿੱਚ, ਬੀਐਸਈ 30-ਸ਼ੇਅਰਾਂ ਦਾ ਇੰਡੈਕਸ ਸੈਂਸੈਕਸ 359 ਅੰਕ ਦੇ ਵਾਧੇ ਨਾਲ ਖੁੱਲ੍ਹਿਆ ਅਤੇ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ ਸ਼ੁਰੂਆਤ ਵਿੱਚ 150 ਅੰਕਾਂ ਦੇ ਲਾਭ ਨਾਲ ਕਾਰੋਬਾਰ ਕਰ ਰਿਹਾ ਸੀ ਅਤੇ 9000 ਤੋਂ ਅੱਗੇ ਚਲਾ ਗਿਆ ਪਰ 10 ਮਿੰਟ ਬਾਅਦ ਇਸਦੀ ਤੇਜ਼ੀ ਘੱਟ ਗਈ ਅਤੇ ਇਹ 37.85 ਅੰਕ ਭਾਵ 9004 'ਤੇ ਕਾਰੋਬਾਰ ਕਰ ਰਿਹਾ ਸੀ।
ਅੱਜ ਘਰੇਲੂ ਬਜ਼ਾਰ ਵਿੱਚ ਸੈਂਸੈਕਸ ਸ਼ੁਰੂਆਤ ਵਿੱਚ 101.93 ਅੰਕ ਯਾਨੀ 0.33 ਫੀਸਦ ਦੀ ਬੜਤ ਨਾਲ 30,681.04 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਨਿਫਟੀ 'ਚ 13.65 ਅੰਕਾਂ ਦੀ ਤੇਜ਼ੀ ਵੇਖੀ ਜਾ ਰਿਹਾ ਸੀ ਅਤੇ ਇਹ 0.15 ਫੀਸਦ ਦੇ ਨਾਲ 8980.15 ਫੀਸਦ ਦੇ ਪੱਧਰ' ਤੇ ਕਾਰੋਬਾਰ ਕਰ ਰਿਹਾ ਸੀ।
ਅੱਜ, ਘਰੇਲੂ ਬਜ਼ਾਰ ਵਿੱਚ ਪ੍ਰੀ-ਉਪਨ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਸੈਂਸੈਕਸ ਨੇ ਕਾਰੋਬਾਰ ਤੋਂ ਪਹਿਲਾਂ ਪ੍ਰੀ-ਓਪਨ ਸੈਸ਼ਨ ਦੌਰਾਨ 800 ਅੰਕਾਂ ਦੀ ਉਛਾਲ ਵੇਖਿਆ, ਜੋ ਜਲਦੀ ਹੀ ਘਟ ਕੇ ਲਗਭਗ 400 ਅੰਕ 'ਤੇ ਆ ਗਿਆ। ਐਸਜੀਐਕਸ ਨਿਫਟੀ ਵੀ ਤੇਜ਼ ਰਫਤਾਰ ਨਾਲ ਕਾਰੋਬਾਰ ਕਰਦਾ ਵੇਖਿਆ ਗਿਆ। ਨਿਫਟੀ 50 ਵਿੱਚ ਲਗਭਗ 90 ਅੰਕਾਂ ਦਾ ਵਾਧਾ ਦਿਖਾਇਆ ਜਾ ਰਿਹਾ ਸੀ, ਜਿਸ ਦੇ ਅਧਾਰ ਤੇ ਇਹ ਸਪੱਸ਼ਟ ਸੀ ਕਿ ਬਾਜ਼ਾਰ ਵੀ ਤੇਜ਼ੀ ਨਾਲ ਸ਼ੁਰੂ ਹੋਵੇਗਾ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਕਿੰਨਾ ਕੁ ਚੱਲੇਗਾ ਕਿਉਂਕਿ ਮੰਗਲਵਾਰ ਨੂੰ ਵੀ ਬਾਜ਼ਾਰ ਹਰੇ ਨਿਸ਼ਾਨ ਵਿੱਚ ਖੁੱਲ੍ਹਿਆ ਸੀ ਪਰ ਤੁਰੰਤ ਗਿਰਾਵਟ ਦੇ ਨਾਲ ਲਾਲ ਨਿਸ਼ਾਨ 'ਤੇ ਸੀ।
ਭਾਰਤੀ ਰੁਪਿਆ ਅੱਜ ਡਾਲਰ ਦੇ ਮੁਕਾਬਲੇ 27 ਪੈਸੇ ਦੀ ਮਜ਼ਬੂਤੀ ਨਾਲ ਖੁੱਲ੍ਹਿਆ। ਰੁਪਿਆ ਅੱਜ 73.98 ਰੁਪਏ ਪ੍ਰਤੀ ਡਾਲਰ 'ਤੇ ਸ਼ੁਰੂ ਹੋਇਆ ਅਤੇ ਕੱਲ੍ਹ 74.25 ਦੇ ਪੱਧਰ' ਤੇ ਬੰਦ ਹੋਇਆ।
ਬੜਤ 'ਤੇ ਖੁੱਲ੍ਹਣ ਤੋਂ ਬਾਅਦ ਡਿੱਗਿਆ ਸ਼ੇਅਰ ਬਾਜ਼ਾਰ; ਸੈਂਸੈਕਸ 130 ਅੰਕ ਡਿੱਗ ਕੇ 30,500 ਤੋਂ ਹੇਠਾਂ
ਏਬੀਪੀ ਸਾਂਝਾ
Updated at:
18 Mar 2020 11:00 AM (IST)
ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਗਲੋਬਲ ਬਾਜ਼ਾਰਾਂ ਦੀ ਰਿਕਵਰੀ ਦਾ ਚੰਗਾ ਅਸਰ ਵੇਖਣ ਨੂੰ ਮਿਲਿਆ ਅਤੇ ਸੈਂਸੈਕਸ-ਨਿਫਟੀ ਨੇ ਬਾਜ਼ਾਰ ਦੀ ਸ਼ੁਰੂਆਤ 'ਚ ਚੰਗਾ ਵਾਧਾ ਦਖਾਇਆ।
- - - - - - - - - Advertisement - - - - - - - - -