Stock Market Update: ਬਜਟ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਅਜੇ ਵੀ ਹਾਵੀ ਹੈ ਅਤੇ ਕੱਲ੍ਹ ਦੀ ਗਿਰਾਵਟ ਜਾਰੀ ਰੱਖਦਿਆਂ ਹੋਇਆਂ ਸੈਂਸੈਕਸ-ਨਿਫਟੀ ਵਿੱਚ ਕਮਜ਼ੋਰੀ ਦਿਖ ਰਹੀ ਹੈ। ਅੱਜ ਕਰੰਸੀ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਈਆ ਇੱਕ ਪੈਸੇ ਦੀ ਗਿਰਾਵਟ ਦੇ ਨਾਲ ਅਮਰੀਕੀ ਡਾਲਰ ਦੇ ਮੁਕਾਬਲੇ 83.70 'ਤੇ ਆ ਗਿਆ ਹੈ। 


BSE ਸੈਂਸੈਕਸ ਸਵੇਰੇ 10.05 ਵਜੇ 147.50 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 80,281 'ਤੇ ਕਾਰੋਬਾਰ ਕਰ ਰਿਹਾ ਹੈ। NSE ਦਾ ਨਿਫਟੀ 33.95 ਅੰਕ ਜਾਂ 0.14 ਫੀਸਦੀ ਦੀ ਗਿਰਾਵਟ ਤੋਂ ਬਾਅਦ 24,445 'ਤੇ ਆ ਗਿਆ ਹੈ। ਅੱਜ ਸਵੇਰੇ ਬਾਜ਼ਾਰ ਖੁੱਲ੍ਹਣ 'ਤੇ ਬੀਐਸਈ ਦਾ ਸੈਂਸੈਕਸ 85.66 ਅੰਕ ਜਾਂ 0.11 ਫੀਸਦੀ ਦੀ ਗਿਰਾਵਟ ਨਾਲ 80343 'ਤੇ ਖੁੱਲ੍ਹਿਆ। NSE ਦਾ ਨਿਫਟੀ 34.05 ਅੰਕ ਜਾਂ 0.14 ਫੀਸਦੀ ਡਿੱਗ ਕੇ 24445 ਦੇ ਪੱਧਰ 'ਤੇ ਖੁੱਲ੍ਹਿਆ ਹੈ।