HUL Hikes Detergent Prices : ਦੇਸ਼ ਵਿੱਚ ਮਹਿੰਗਾਈ ਦਾ ਅਸਰ ਹੁਣ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ 'ਤੇ ਵੀ ਦਿਖਾਈ ਦੇ ਰਿਹਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਤੋਂ ਬਾਅਦ ਹੁਣ ਡਿਟਰਜੈਂਟ ਪਾਊਡਰ ਵੀ ਮਹਿੰਗੇ ਹੋ ਗਏ ਹਨ। ਹਿੰਦੁਸਤਾਨ ਯੂਨੀਲੀਵਰ (HUL) ਨੇ ਆਪਣੇ ਮਸ਼ਹੂਰ ਡਿਟਰਜੈਂਟ ਬ੍ਰਾਂਡ Wheel, Surf Excel ਅਤੇ Rin ਦੇ ਕਈ ਪੈਕਟਾਂ ਦੀਆਂ ਕੀਮਤਾਂ ਅਕਤੂਬਰ ਵਿੱਚ ਫਿਰ ਵਧਾ ਦਿੱਤੀਆਂ ਹਨ।

Continues below advertisement

ਕੰਪਨੀ ਨੇ ਵੱਖ-ਵੱਖ ਪ੍ਰੋਡਕਟਾਂ ਦੀ ਕੀਮਤ ਵਿੱਚ 2.2% ਤੋਂ 7.1% ਤੱਕ ਦਾ ਵਾਧਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕਈ ਪ੍ਰੋਡਕਟਾਂ ਦੀਆਂ ਕੀਮਤਾਂ ਇਸ ਸਾਲ ਦੂਜੀ, ਤੀਜੀ ਜਾਂ ਚੌਥੀ ਵਾਰ ਵਧਾਈਆਂ ਗਈਆਂ ਹਨ।

ਕਿੰਨਾ ਮਹਿੰਗਾ ਹੋਇਆ ਡਿਟਰਜੈਂਟ?

Continues below advertisement

Wheel Powder ਦੇ 1 ਕਿਲੋ ਪੈਕ ਦੀ ਕੀਮਤ ₹90 ਤੋਂ ਵਧਾ ਕੇ ₹93 ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 500 ਗ੍ਰਾਮ ਦਾ ਪੈਕ ₹46 ਤੋਂ ਵਧ ਕੇ ₹47 ਹੋ ਗਿਆ ਹੈ।  Surf Excel Easy Wash ਦਾ 1 ਕਿਲੋ ਪੈਕ ਹੁਣ ₹167 ਦੀ ਬਜਾਏ ₹172 ਵਿੱਚ ਮਿਲੇਗਾ। 500 ਗ੍ਰਾਮ ਪੈਕ ਦੀ ਕੀਮਤ ਵੀ ₹85 ਤੋਂ ਵਧਾ ਕੇ ₹87 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ Rin Ala ਦੇ 500ml ਪੈਕ ਦੀ ਕੀਮਤ ₹90 ਤੋਂ ਵਧ ਕੇ ₹95 ਹੋ ਗਈ ਹੈ। Rin Powder ਦਾ 1 ਕਿਲੋ ਪੈਕ ਹੁਣ ₹120 ਦੀ ਬਜਾਏ ₹123 ਅਤੇ 500 ਗ੍ਰਾਮ ਪੈਕ ₹61 ਤੋਂ ਵਧ ਕੇ ₹63 ਹੋ ਗਿਆ ਹੈ।

ਇਸ ਸਾਲ ਕਈ ਵਾਰ ਵਧੀਆਂ ਕੀਮਤਾਂ

ਇਹ ਪਹਿਲੀ ਵਾਰ ਨਹੀਂ ਹੈ ਜਦੋਂ HUL ਨੇ ਡਿਟਰਜੈਂਟ ਦੀਆਂ ਕੀਮਤਾਂ ਵਧਾਈਆਂ ਹਨ। ਇਸ ਸਾਲ ਕੰਪਨੀ ਵੱਲੋਂ Wheel, Surf Excel ਅਤੇ Rin ਦੀਆਂ ਕੀਮਤਾਂ ਵਿੱਚ ਪਹਿਲਾਂ ਵੀ ਵਾਧਾ ਕੀਤਾ ਜਾ ਚੁੱਕਾ ਹੈ। Surf Excel ਦੀਆਂ ਕੀਮਤਾਂ ਵਿੱਚ ਇਸ ਸਾਲ ਕਰੀਬ ₹11 ਤੱਕ ਦਾ ਵਾਧਾ ਹੋਇਆ ਹੈ।

ਘਰ ਦੇ ਬਜਟ 'ਤੇ ਪਵੇਗਾ ਅਸਰ

Wheel, Rin ਅਤੇ Surf Excel ਵਰਗੇ ਡਿਟਰਜੈਂਟ ਹਰ ਘਰ ਵਿੱਚ ਰੋਜ਼ਾਨਾ ਵਰਤੇ ਜਾਂਦੇ ਹਨ। ਇਸ ਲਈ ਕੀਮਤਾਂ ਵਧਣ ਨਾਲ ਪਰਿਵਾਰਾਂ ਦੇ ਮਹੀਨਾਵਾਰ ਬਜਟ 'ਤੇ ਸਿੱਧਾ ਅਸਰ ਪੈ ਸਕਦਾ ਹੈ। ਖਾਸ ਕਰਕੇ ਵੱਡੇ ਪੈਕ ਨਿਯਮਿਤ ਤੌਰ 'ਤੇ ਖਰੀਦਣ ਵਾਲੇ ਪਰਿਵਾਰਾਂ ਦਾ ਖਰਚਾ ਹੋਰ ਵਧੇਗਾ।

ਕਿਉਂ ਵਧ ਰਹੀਆਂ ਕੀਮਤਾਂ?

ਡਿਟਰਜੈਂਟ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਕੱਚੇ ਮਾਲ ਅਤੇ ਪੈਕੇਜਿੰਗ ਦੀ ਵਧਦੀ ਲਾਗਤ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਉਦਯੋਗ ਨਾਲ ਜੁੜੇ ਲੋਕਾਂ ਮੁਤਾਬਕ ਪਾਮ ਆਇਲ ਦੀ ਕੀਮਤ ਵਿੱਚ ਕਰੀਬ 20-30% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪੈਕੇਜਿੰਗ ਦੀ ਲਾਗਤ ਵੀ ਲਗਭਗ 50% ਤੱਕ ਵਧੀ ਹੈ। ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਅਤੇ ਮਿਡਲ ਈਸਟ ਵਿੱਚ ਤਣਾਅ ਦਾ ਵੀ ਉਤਪਾਦਨ ਲਾਗਤ 'ਤੇ ਅਸਰ ਪੈ ਰਿਹਾ ਹੈ।