Air India: ਟਾਟਾ ਗਰੁੱਪ ਦੇ ਆਪਣੇ ਏਅਰਲਾਈਨ ਕਾਰੋਬਾਰ ਲਈ ਵੱਡੀ ਯੋਜਨਾਬੰਦੀ ਚੱਲ ਰਹੀ ਹੈ। ਟਾਟਾ ਸੰਨਜ਼ ਹੁਣ ਆਪਣੀਆਂ ਸਾਰੀਆਂ ਏਅਰਲਾਈਨਾਂ ਨੂੰ ਏਅਰ ਇੰਡੀਆ ਦੀ ਛਤਰ ਛਾਇਆ ਹੇਠ ਲਿਆ ਸਕਦਾ ਹੈ। ਇਨ੍ਹਾਂ ਵਿੱਚ ਵਿਸਤਾਰਾ, ਏਅਰ ਏਸ਼ੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ਨੂੰ ਏਅਰ ਇੰਡੀਆ ਨਾਲ ਮਿਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਜੇਕਰ ਟਾਟਾ ਸੰਨਜ਼ ਦੀ ਇਹ ਯੋਜਨਾ ਸਫਲ ਹੋ ਜਾਂਦੀ ਹੈ ਤਾਂ ਏਅਰ ਇੰਡੀਆ ਬੇੜੇ ਅਤੇ ਬਾਜ਼ਾਰ ਹਿੱਸੇਦਾਰੀ ਦੇ ਲਿਹਾਜ਼ ਨਾਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਬਣ ਜਾਵੇਗੀ। ਤੁਸੀਂ ਇੱਥੇ ਇਸ ਗੱਲ ਦਾ ਜਾਇਜ਼ਾ ਲੈ ਸਕਦੇ ਹੋ ਕਿ ਟਾਟਾ ਸੰਨਜ਼ ਦੀ ਇਸ ਯੋਜਨਾ ਦਾ ਪੜਾਅ ਕੀ ਹੈ।
ਟਾਟਾ ਨੇ ਸਿੰਗਾਪੁਰ ਏਅਰਲਾਈਨਜ਼ ਨਾਲ ਕੀਤੀ ਗੱਲਬਾਤ
ਟਾਟਾ ਨੇ ਸਿੰਗਾਪੁਰ ਏਅਰਲਾਈਨਜ਼ ਨਾਲ ਇਸ ਬਾਰੇ ਚਰਚਾ ਕੀਤੀ ਹੈ ਅਤੇ ਉਹ ਵਿਸਤਾਰਾ ਨੂੰ ਟਾਟਾ ਨਾਲ ਮਿਲਾਉਣ ਲਈ ਸਹਿਮਤ ਹੋ ਗਈ ਹੈ। ਸਿੰਗਾਪੁਰ ਏਅਰਲਾਈਨਜ਼ ਟਾਟਾ ਗਰੁੱਪ ਦੀ ਵਿਸਤਾਰਾ ਵਿੱਚ ਭਾਈਵਾਲ ਹੈ ਅਤੇ ਇਸ ਰਲੇਵੇਂ ਤੋਂ ਬਾਅਦ ਵਿਸਤਾਰਾ ਨੂੰ ਚਲਾਉਣ ਵਾਲੀ ਕੰਪਨੀ ਟਾਟਾ ਸਿੰਗਾਪੁਰ ਏਅਰਲਾਈਨਜ਼ ਦਾ ਏਅਰ ਇੰਡੀਆ ਵਿੱਚ ਰਲੇਵਾਂ ਹੋ ਸਕਦਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਖਬਰ ਆਈ ਹੈ।
ਕੀ ਹੋਵੇਗਾ ਰਲੇਵੇਂ ਤੋਂ ਬਾਅਦ
ਇਸ ਏਕੀਕਰਨ ਤੋਂ ਬਾਅਦ ਏਅਰ ਇੰਡੀਆ ਦੇ ਤਹਿਤ ਘੱਟ ਕੀਮਤ ਵਾਲੀ ਏਅਰਲਾਈਨ ਅਤੇ ਪੂਰੀ ਸੇਵਾ ਵਾਲੀ ਏਅਰਲਾਈਨ ਬਣਾਈ ਜਾ ਸਕਦੀ ਹੈ। ਇਸ ਪੂਰੀ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਇੱਕ ਸਾਲ ਲੱਗ ਸਕਦਾ ਹੈ। ਵਿਸਤਾਰਾ ਅਤੇ ਏਅਰ ਇੰਡੀਆ ਜਲਦੀ ਹੀ ਵਪਾਰਕ ਸੰਚਾਲਨ ਸ਼ੁਰੂ ਕਰ ਸਕਦੇ ਹਨ। ਹਾਲਾਂਕਿ ਟਾਟਾ ਸੰਨਜ਼ ਅਤੇ ਵਿਸਤਾਰਾ ਨੇ ਫਿਲਹਾਲ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਵਿਸਤਾਰਾ 'ਚ ਸਿੰਗਾਪੁਰ ਏਅਰਲਾਈਨਜ਼ ਦੀ ਹਿੱਸੇਦਾਰੀ ਜਾਵੇਗੀ ਘਟਾਈ
ਮੌਜੂਦਾ ਸਮੇਂ 'ਚ ਵਿਸਤਾਰਾ ਦੀ ਮੂਲ ਕੰਪਨੀ ਟਾਟਾ ਸਿੰਗਾਪੁਰ ਏਅਰਲਾਈਨਜ਼ 'ਚ ਸਿੰਗਾਪੁਰ ਏਅਰਲਾਈਨਜ਼ ਦੀ 49 ਫੀਸਦੀ ਹਿੱਸੇਦਾਰੀ ਹੈ ਪਰ ਰਲੇਵੇਂ ਦੀ ਪ੍ਰਕਿਰਿਆ ਦੇ ਤਹਿਤ ਵਿਸਤਾਰਾ 'ਚ ਸਿੰਗਾਪੁਰ ਏਅਰਲਾਈਨਜ਼ ਦੀ ਹਿੱਸੇਦਾਰੀ ਘੱਟ ਜਾਵੇਗੀ ਅਤੇ ਇਸ ਨੂੰ 20 ਤੋਂ 25 ਫੀਸਦੀ ਤੱਕ ਹੇਠਾਂ ਲਿਆਂਦਾ ਜਾ ਸਕਦਾ ਹੈ। ਇਸ ਪ੍ਰਕਿਰਿਆ ਦੇ ਤਹਿਤ ਵਿਸਤਾਰਾ ਦੇ ਕੁਝ ਬੋਰਡ ਮੈਂਬਰਾਂ ਨੂੰ ਏਅਰ ਇੰਡੀਆ ਦੇ ਬੋਰਡ 'ਚ ਸ਼ਾਮਲ ਕਰਨ ਦੀ ਯੋਜਨਾ ਹੈ। ਵਿਸਤਾਰਾ 'ਚ ਟਾਟਾ ਸੰਨਜ਼ ਦੀ 51 ਫੀਸਦੀ ਹਿੱਸੇਦਾਰੀ ਹੈ।