Tatkal Booking Aadhar OTP Mandatory: ਦੇਸ਼ ਵਿੱਚ ਹਰ ਰੋਜ਼ ਕਰੋੜਾਂ ਯਾਤਰੀ ਰੇਲਵੇ ਰਾਹੀਂ ਸਫਰ ਕਰਦੇ ਹਨ। ਰੇਲਵੇ ਵੱਲੋਂ ਯਾਤਰੀਆਂ ਲਈ ਹਜ਼ਾਰਾਂ ਰੇਲਗੱਡੀਆਂ ਵੀ ਚਲਾਈਆਂ ਜਾਂਦੀਆਂ ਹਨ। ਰੇਲਗੱਡੀ ਰਾਹੀਂ ਯਾਤਰਾ ਕਰਨ ਵਾਲੇ ਜ਼ਿਆਦਾਤਰ ਯਾਤਰੀ ਰਿਜ਼ਰਵੇਸ਼ਨ ਕਰਕੇ ਸਫਰ ਕਰਨਾ ਪਸੰਦ ਕਰਦੇ ਹਨ। ਰਿਜ਼ਰਵੇਸ਼ਨ ਡੱਬਿਆਂ ਵਿੱਚ ਯਾਤਰਾ ਕਰਨਾ ਕਾਫ਼ੀ ਆਰਾਮਦਾਇਕ ਅਤੇ ਸੁਵਿਧਾਜਨਕ ਹੁੰਦਾ ਹੈ।
ਕਈ ਵਾਰ ਲੋਕ ਅਚਾਨਕ ਕਿਤੇ ਜਾਣ ਦਾ ਪਲਾਨ ਬਣਾ ਲੈਂਦੇ ਹਨ। ਜਿਸ ਕਾਰਨ ਟਿਕਟਾਂ ਤਤਕਾਲ 'ਚ ਬੁੱਕ ਕਰਨੀਆਂ ਪੈਂਦੀਆਂ ਹਨ। ਪਰ ਹੁਣ ਰੇਲਵੇ ਵੱਲੋਂ ਤਤਕਾਲ 'ਤੇ ਟਿਕਟਾਂ ਬੁੱਕ ਕਰਨ ਸੰਬੰਧੀ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਤਤਕਾਲ ਬੁਕਿੰਗ ਲਈ ਆਧਾਰ ਪ੍ਰਮਾਣੀਕਰਨ (Aadhar OTP Mandatory) ਲਾਜ਼ਮੀ ਹੋ ਗਿਆ ਹੈ। ਹੁਣ ਤਤਕਾਲ ਟਿਕਟਾਂ ਕਿਵੇਂ ਬੁੱਕ ਕੀਤੀਆਂ ਜਾਣਗੀਆਂ? ਆਓ ਜਾਣਦੇ ਹਾਂ ਪੂਰੀ ਪ੍ਰਕਿਰਿਆ
ਭਾਰਤੀ ਰੇਲਵੇ ਨੇ ਹੁਣ ਤਤਕਾਲ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ। ਹੁਣ ਤੁਸੀਂ IRCTC ਵੈੱਬਸਾਈਟ ਜਾਂ ਮੋਬਾਈਲ ਐਪ ਤੋਂ ਤਤਕਾਲ ਟਿਕਟਾਂ ਸਿਰਫ਼ ਉਦੋਂ ਹੀ ਬੁੱਕ ਕਰ ਸਕੋਗੇ ਜਦੋਂ ਤੁਹਾਡਾ ਆਧਾਰ ਕਾਰਡ ਤੁਹਾਡੇ IRCTC ਖਾਤੇ ਨਾਲ ਲਿੰਕ ਹੋਵੇਗਾ। ਇਹ ਨਵਾਂ ਨਿਯਮ ਅੱਜ ਯਾਨੀ 15 ਜੁਲਾਈ ਤੋਂ ਲਾਗੂ ਹੋ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਹੁਣ ਜਦੋਂ ਵੀ ਤੁਸੀਂ ਤਤਕਾਲ ਟਿਕਟ ਬੁੱਕ ਕਰੋਗੇ, ਤਾਂ ਉਸ ਤੋਂ ਪਹਿਲਾਂ ਆਧਾਰ ਨਾਲ ਲਿੰਕ ਤੁਹਾਡੇ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ। ਤੁਸੀਂ ਇਸਨੂੰ ਭਰਨ ਕਰਨ ਤੋਂ ਬਾਅਦ ਹੀ ਬੁਕਿੰਗ ਕਰ ਸਕੋਗੇ। ਉਸ OTP ਤੋਂ ਬਿਨਾਂ ਤਤਕਾਲ ਬੁਕਿੰਗ ਸੰਭਵ ਨਹੀਂ ਹੋਵੇਗੀ।
ਇਦਾਂ ਕਰੋ ਆਧਾਰ ਨਾਲ ਲਿੰਕ
ਜੇਕਰ ਤੁਸੀਂ ਆਪਣੇ IRCTC ਖਾਤੇ ਨਾਲ ਆਧਾਰ ਲਿੰਕ ਨਹੀਂ ਕੀਤਾ ਹੈ, ਤਾਂ ਇਸਨੂੰ ਤੁਰੰਤ ਕਰੋ। ਇਸਦੀ ਪ੍ਰਕਿਰਿਆ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ, ਤੁਹਾਨੂੰ ਵੈੱਬਸਾਈਟ www.irctc.co.in 'ਤੇ ਲੌਗਇਨ ਕਰਨਾ ਹੋਵੇਗਾ। ਤੁਸੀਂ ਐਪ 'ਤੇ ਵੀ ਲੌਗਇਨ ਕਰ ਸਕਦੇ ਹੋ। ਇਸ ਤੋਂ ਬਾਅਦ, ਤੁਹਾਨੂੰ My Account ਸੈਕਸ਼ਨ 'ਤੇ ਜਾਣਾ ਹੋਵੇਗਾ। ਫਿਰ ਤੁਹਾਨੂੰ Link Your Aadhaar ਦਾ ਆਪਸ਼ਨ ਚੁਣਨਾ ਹੋਵੇਗਾ। ਇੱਥੇ ਤੁਹਾਨੂੰ ਆਪਣਾ 12 ਅੰਕਾਂ ਵਾਲਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ।
ਅਤੇ ਤੁਹਾਨੂੰ generate OTP 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਡੇ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ OTP ਆਵੇਗਾ। ਇਸਨੂੰ ਐਂਟਰ ਕਰਨ ਨਾਲ, ਵੈਰੀਫਿਕੇਸ਼ਨ ਪ੍ਰਕਿਰਿਆ ਹੋ ਜਾਵੇਗੀ। ਤੁਹਾਡਾ IRCTC ਖਾਤਾ ਆਧਾਰ ਨਾਲ ਲਿੰਕ ਹੋ ਜਾਵੇਗਾ। ਇੰਨਾ ਹੀ ਨਹੀਂ, ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਰੇਲਵੇ ਕਾਊਂਟਰ ਤੋਂ ਟਿਕਟ ਬੁੱਕ ਕਰਦੇ ਹੋ, ਤਾਂ ਉੱਥੇ ਵੀ ਤੁਹਾਨੂੰ ਆਪਣਾ ਆਧਾਰ ਨੰਬਰ ਦੇਣਾ ਪਵੇਗਾ ਅਤੇ OTP ਵੈਰੀਫਿਕੇਸ਼ਨ ਨੂੰ ਪੂਰਾ ਕਰਨਾ ਪਵੇਗਾ।