Unemployment Rate: ਨਵੇਂ ਸਾਲ ‘ਚ ਬੇਰੁਜ਼ਗਾਰੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦਸੰਬਰ 2021 ‘ਚ ਬੇਰੁਜ਼ਗਾਰੀ ਦਰ ‘ਚ ਉਛਾਲ ਦੇਖਿਆ ਗਿਆ ਹੈ। ਦੇਸ਼ ‘ਚ ਬੇਰੁਜ਼ਗਾਰੀ ਦਰ ਦਸੰਬਰ, 2021 ‘ਚ ਵਧ ਕੇ ਚਾਰ ਮਹੀਨੇ ਦੇ ਉੱਪਰਲੇ ਪੱਧਰ 7.91 ਫੀਸਦੀ ਤੱਕ ਪਹੁੰਚ ਗਈ ਹੈ। ਸੈਂਟਰ ਫਾਰ ਮਾਨਿਟੀਰਿੰਗ ਇੰਡੀਅਨ ਇਕੌਨੌਮੀ ਦੇ (CMIE) ਅੰਕੜੇ ਜਾਰੀ ਕਰ ਇਸ ਬਾਰੇ ‘ਚ ਜਾਣਕਾਰੀ ਦਿੱਤੀ ਹੈ। ਇਸ ਨੂੰ ਖਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ ਕਿਉਂਕਿ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਬਰਕਰਾਰ ਹੈ।



ਨਵੰਬਰ ‘ਚ ਕਿੰਨੀ ਸੀ ਬੇਰੁਜ਼ਗਾਰੀ ਦਰ?
ਤੁਹਾਨੂੰ ਦੱਸ ਦਈਏ ਨਵੰਬਰ ਮਹੀਨੇ ‘ਚ ਬੇਰੁਜ਼ਗਾਰੀ ਦਰ 7 ਫੀਸਦੀ ਸੀ। ਬੇਰੁਜ਼ਗਾਰੀ ਦਾ ਇਹ ਅੰਕੜਾ ਅਗਸਤ ਦੇ ਬਾਅਦ ਸਭ ਤੋਂ ਵੱਧ ਰਿਹਾ ਹੈ। ਉਸ ਸਮੇਂ ਬੇਰੁਜ਼ਗਾਰੀ ਦਰ 8.3 ਫੀਸਦੀ ਸੀ। ਅੰਕੜਿਆ ਮੁਤਾਬਕ, ਦਸੰਬਰ ‘ਚ ਸ਼ਹਿਰਾਂ ‘ਚ ਬੇਰੁਜ਼ਗਾਰੀ ਦਰ 9.30 ਫੀਸਦੀ ਸੀ ਜੋ ਨਵੰਬਰ, 2021 ‘ਚ 8.21 ਫੀਸਦੀ ਸੀ।

ਪਿੰਡਾਂ ਦੀ ਬੇਰੁਜ਼ਗਾਰੀ ਦਰ
ਇਸ ਦੇ ਇਲਾਵਾ ਪੇਂਡੂ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਥੇ ਬੇਰੁਜ਼ਗਾਰੀ ਦਰ 7.28 ਫੀਸਦੀ ਰਹੀ ਜੋ ਪਹਿਲੇ ਮਹੀਨੇ ‘ਚ 6.44 ਫੀਸਦੀ ਸੀ। ਖੇਤੀ ਖੇਤਰ ਵਿੱਚ ਬੇਰੁਜ਼ਗਾਰੀ ਦਰ ਦਾ ਵਧਣਾ ਕਾਫੀ ਗੰਭੀਰ ਹੈ।

40 ਲੱਖ ਲੋਕਾਂ ਨੂੰ ਹੀ ਮਿਲਿਆ ਰੁਜ਼ਗਾਰ
ਸੀਐੱਮਆਈਈ ਦੇ ਪ੍ਰਬੰਧ ਨਿਦੇਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਮਹੇਸ਼ ਵਿਆਸ ਨੇ ਕਿਹਾ ਕਿ ਦਸੰਬਰ, 2021 ‘ਚ ਰੁਜ਼ਗਾਰ ਵਧਿਆ ਹੈ ਪਰ ਨੌਕਰੀ ਦੇ ਇੱਛਕ ਲੋਕਾਂ ਦੀ ਸੰਖਿਆ ਉਸ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ, “ਇਹ ਇੱਕ ਚੰਗਾ ਸੰਕੇਤ ਹੈ ਕਿਉਂਕਿ ਲੇਬਰ ਬਾਜ਼ਾਰ ‘ਚ ਆਵਕ ਜ਼ਿਆਦਾ ਰਹੀ। ਲਗਪਗ 83 ਲੱਖ ਤੋਂ ਜ਼ਿਆਦਾ ਲੋਕ ਨੌਕਰੀ ਦੀ ਤਲਾਸ਼ ‘ਚ ਸਨ, ਹਾਲਾਂਕਿ 40 ਲੱਖ ਨੌਕਰੀ ਚਾਹੁਣ ਵਾਲਿਆਂ ਨੂੰ ਹੀ ਰੁਜ਼ਗਾਰ ਮਿਲਿਆ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/


https://apps.apple.com/in/app/811114904