ਨਵੀਂ ਦਿੱਲੀ: ਨੌਕਰੀਪੇਸ਼ੇ ਵਾਲਾ ਜਾਂ ਕਿਸੇ ਹੋਰ ਕਾਰੋਬਾਰ ਨਾਲ ਜੁੜਿਆ ਹੋਇਆ ਹਰ ਵਿਅਕਤੀ ਆਪਣਾ ਪੈਸਾ ਅਜਿਹੀ ਥਾਂ ਲਗਾਉਣਾ ਚਾਹੁੰਦਾ ਹੈ, ਜਿੱਥੇ ਉਹ ਸੁਰੱਖਿਅਤ ਰਹੇ ਤੇ ਵੱਡੀ ਰਕਮ ਵੀ ਮਿਲ ਜਾਵੇ। ਜੇਕਰ ਤੁਸੀਂ ਨਿਵੇਸ਼ ਕਰਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਵਰਦਾਨ ਸਾਬਤ ਹੋਣ ਵਾਲੀ ਹੈ। ਸਰਕਾਰ ਵੱਲੋਂ ਅਜਿਹੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜੋ ਆਮ ਆਦਮੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।


ਜੇਕਰ ਤੁਸੀਂ ਡਾਕਘਰ ਦੀ ਗ੍ਰਾਮ ਸੁਰੱਖਿਆ ਯੋਜਨਾ ਨਾਲ ਜੁੜ ਕੇ ਸੁਰੱਖਿਅਤ ਨਿਵੇਸ਼ ਕਰ ਸਕਦੇ ਹੋ। ਤੁਸੀਂ ਇਸ ਸਕੀਮ 'ਚ ਘੱਟ ਪੈਸੇ ਨਾਲ ਨਿਵੇਸ਼ ਕਰ ਸਕਦੇ ਹੋ। ਪੋਸਟ ਆਫਿਸ ਗ੍ਰਾਮ ਸੁਰੱਖਿਆ ਯੋਜਨਾ 'ਚ ਬਗੈਰ ਕਿਸੇ ਜ਼ੋਖ਼ਮ ਘੱਟ ਨਿਵੇਸ਼ 'ਚ ਚੰਗੀ ਕਮਾਈ ਕੀਤੀ ਜਾ ਸਕਦੀ ਹੈ।


ਇਸ ਸਕੀਮ 'ਚ ਤੁਸੀਂ ਛੋਟੀ ਰਕਮ ਦਾ ਨਿਵੇਸ਼ ਕਰਕੇ ਵੱਡੀ ਰਕਮ ਜਮ੍ਹਾਂ ਕਰ ਸਕਦੇ ਹੋ। ਜੇਕਰ ਤੁਸੀਂ ਰੋਜ਼ਾਨਾ 50 ਰੁਪਏ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਆਸਾਨੀ ਨਾਲ 35 ਲੱਖ ਰੁਪਏ ਮਿਲ ਜਾਣਗੇ। ਬਿਹਤਰ ਰਿਟਰਨ ਦੇ ਨਾਲ-ਨਾਲ ਜੀਵਨ ਬੀਮਾ 'ਚ ਵੀ ਲਾਭ ਮਿਲੇਗਾ।


ਗ੍ਰਾਮ ਸੁਰੱਖਿਆ ਯੋਜਨਾ 'ਚ ਨਿਵੇਸ਼ਕ ਦੀ ਉਮਰ 19-55 ਸਾਲ ਹੋਣੀ ਚਾਹੀਦੀ ਹੈ। ਤੁਸੀਂ ਆਸਾਨੀ ਨਾਲ 10,000 ਤੋਂ 10 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ। ਇਸ ਦਾ ਪ੍ਰੀਮੀਅਮ ਮਹੀਨਾਵਾਰ, ਤਿਮਾਹੀ, ਛਿਮਾਹੀ ਜਾਂ ਸਾਲਾਨਾ ਅਦਾ ਕੀਤਾ ਜਾ ਸਕਦਾ ਹੈ। ਤੁਹਾਨੂੰ ਪ੍ਰੀਮੀਅਮ ਦੇ ਭੁਗਤਾਨ ਲਈ 30 ਦਿਨਾਂ ਦੀ ਛੋਟ ਮਿਲੇਗੀ।


ਇਸ ਪਾਲਿਸੀ ਨੂੰ ਲੈਣ ਦੇ 4 ਸਾਲ ਬਾਅਦ ਤੁਸੀਂ ਇਸ 'ਤੇ ਲੋਨ ਵੀ ਲੈ ਸਕਦੇ ਹੋ। ਜੇਕਰ ਤੁਸੀਂ 19 ਸਾਲ ਦੀ ਉਮਰ '10 ਲੱਖ ਰੁਪਏ ਦੀ ਗ੍ਰਾਮ ਸੁਰੱਖਿਆ ਯੋਜਨਾ ਖਰੀਦਦੇ ਹੋ ਤਾਂ 55 ਸਾਲ ਤੱਕ ਤੁਹਾਨੂੰ 1515 ਰੁਪਏ ਪ੍ਰਤੀ ਮਹੀਨਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ।


58 ਸਾਲ ਲਈ 1463 ਰੁਪਏ ਅਤੇ 60 ਸਾਲ ਲਈ 1411 ਰੁਪਏ ਜਮ੍ਹਾ ਕਰਵਾਉਣੇ ਹੋਣਗੇ। ਇਸ ਯੋਜਨਾ ਦੇ ਤਹਿਤ ਨਿਵੇਸ਼ਕ ਨੂੰ ਹਰ ਰੋਜ਼ ਲਗਭਗ 50 ਰੁਪਏ ਮਤਲਬ 1 ਮਹੀਨੇ '1500 ਰੁਪਏ ਜਮ੍ਹਾ ਕਰਨੇ ਪੈਣਗੇ। ਨਿਵੇਸ਼ਕ ਨੂੰ 55 ਸਾਲ ਲਈ 31.60 ਲੱਖ ਰੁਪਏ, 58 ਸਾਲ ਲਈ 33.40 ਲੱਖ ਰੁਪਏ ਅਤੇ 60 ਸਾਲ ਲਈ 34.60 ਲੱਖ ਰੁਪਏ ਦੀ ਮੈਚਿਊਰਿਟੀ ਲਾਭ ਮਿਲੇਗਾ।



ਇਹ ਵੀ ਪੜ੍ਹੋ: Captain open New Office: ਕੈਪਟਨ ਅਮਰਿੰਦਰ ਦੀ ਸਿਆਸੀ ਖੇਡ ਸ਼ੁਰੂ, ਚੰਡੀਗੜ੍ਹ 'ਚ ਖੋਲ੍ਹਿਆ ਨਵਾਂ ਦਫਤਰ, ਬੀਜੇਪੀ ਪ੍ਰਧਾਨ ਨਾਲ ਹੋਏਗੀ ਮੀਟਿੰਗ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904