ਸਰਕਾਰ ਨੇ ਹੁਣ ਫਰੀਡਮ ਫਾਈਟਰਜ਼ ਦੀ ਪੈਨਸ਼ਨ ਵੀ ਵਧਾ ਦਿੱਤੀ ਹੈ। ਇਹ ਵਾਧਾ ਮਹਿੰਗਾਈ ਰਾਹਤ (Dearness Relief, DR) ’ਚ ਵਾਧੇ ਤੋਂ ਹੋਇਆ ਹੈ। ਸਰਕਾਰ ਨੇ ਸਾਰੀਆਂ ਬੈਂਕਾਂ ਨੂੰ ਕਿਹਾ ਹੈ ਕਿ ਉਹ ਪੈਨਸ਼ਨ ’ਚ ਵਾਧੇ ਦੇ ਨਿਰਦੇਸ਼ਾਂ ਦਾ ਇਮਾਨਦਾਰੀ ਨਾਲ ਪਾਲਣ ਕਰਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਲਾਗੂ ਕਰਨ। ਸੁਤੰਤਰਤਾ ਸੈਨਾਨੀ ਪੈਨਸ਼ਨਭੋਗੀਆਂ ਨੂੰ ਮਹਿੰਗਾਈ ਰਾਹਤ ਦੀਆਂ ਸੋਧ ਦਰਾਂ 1 ਜੁਲਾਈ 2021 ਤੋਂ ਲਾਗੂ ਹਨ। ਇਸ ਵਾਧੇ ਨਾਲ ਫਰੀਡਮ ਫਾਈਟਰਜ਼ ਦੀ ਪੈਨਸ਼ਨ 3000 ਰੁਪਏ ਤੋਂ ਲੈ ਕੇ 9000 ਰੁਪਏ ਤਕ ਵੱਧ ਜਾਵੇਗੀ। ਨਾਲ ਹੀ ਉਨ੍ਹਾਂ ਨੂੰ ਜੁਲਾਈ ਤੋਂ 5 ਮਹੀਨਿਆਂ ਦਾ ਏਰੀਅਰ ਵੀ ਮਿਲੇਗਾ।


ਗਵਰਨਮੈਂਟ ਆਫ ਇੰਡੀਆ ’ਚ ਨਿਰਦੇਸ਼ਕ ਐੱਨਆਰ ਸੇਕਰ ਰਾਜੂ ਨੇ ਹੋਮ ਮਨਿਸਟਰੀ ਦੇ 28 ਜੁਲਾਈ 2021 ਦੇ ਲੈਟਰ ਦਾ ਉਲੇਖ ਕਰਨ ਦਾ ਨਿਰਦੇਸ਼ ਦਿੱਤਾ ਹੈ, ਜੋ ਸੁਤੰਤਰਤਾ ਸੈਨਾਨੀ ਪੈਨਸ਼ਨਭੋਗੀਆਂ ਨੂੰ 1 ਜੁਲਾਈ 2021 ਤੋਂ 29% ਮਹਿੰਗਾਈ ਰਾਹਤ (ਡੀਆਰ) ਦਾ ਪੇਮੈਂਟ ਕਰਨ ਸਬੰਧੀ ਹੈ। ਹਾਲ ਹੀ ਵਿਚ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ, ਨਵੀਂ ਦਿੱਲੀ, ਭਾਰਤ ਸਰਕਾਰ ਦੁਆਰਾ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੇ ਸਬੰਧ ਵਿਚ ਮਹਿੰਗਾਈ ਰਾਹਤ ਵਿੱਚ 3 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਇਸ ਲਈ, ਕੇਂਦਰੀ ਸੁਤੰਤਰਤਾ ਸੈਨਾਨੀਆਂ/ਪਤੀ/ਪਤਨੀ/ਧੀ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ 1 ਜੁਲਾਈ 2021 ਤੋਂ ਮੌਜੂਦਾ 26% ਦੀ ਦਰ ਤੋਂ ਵਧਾ ਕੇ 29% ਕਰ ਦਿੱਤੀ ਜਾਵੇਗੀ। ਪੈਨਸ਼ਨ ਦੀ ਸੋਧੀ ਹੋਈ ਰਕਮ ਵੱਖ-ਵੱਖ ਸ਼੍ਰੇਣੀਆਂ ਦੇ ਪੈਨਸ਼ਨਰਾਂ ਲਈ 3% DR ਭਾਵ ਕੁੱਲ 29% ਵਧਾਉਣ ਤੋਂ ਬਾਅਦ ਉਪਲਬਧ ਹੋਵੇਗੀ


Ex-Andaman Political prisoners/spouses ਦੀ ਪੈਨਸ਼ਨ 30,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 38,700 ਰੁਪਏ ਕਰ ਦਿੱਤੀ ਗਈ ਹੈ।


Freedom fighters ਜੋ ਭਾਰਤ ਤੋਂ ਬਾਹਰ ਦੁੱਖ ਭੋਗ ਰਹੇ ਸਨ। ਉਨ੍ਹਾਂ ਨੂੰ ਪੈਨਸ਼ਨ 28,000 ਰੁਪਏ ਤੋਂ ਵਧਾ ਕੇ 36,120 ਰੁਪਏ ਪ੍ਰਤੀ ਮਹੀਨਾ ਮਿਲੇਗੀ।


Freedom fighters ਜਿਨ੍ਹਾਂ ਵਿਚ ਹੋਰ ਆਈਐਨਏ ਵੀ ਸ਼ਾਮਲ ਹਨ, ਨੂੰ 33,540 ਮਹੀਨਿਆਂ ਦੀ ਪੈਨਸ਼ਨ ਮਿਲੇਗੀ, ਜੋ 26,000 ਤੋਂ ਵਧਾ ਕੇ 33,540 ਕਰ ਦਿੱਤੀ ਗਈ ਹੈ।


Dependent parents/ eligible daughters ਨੂੰ 15,000 ਰੁਪਏ ਤੋਂ ਵਧਾ ਕੇ 19,350 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ।


ਡਾਇਰੈਕਟਰ ਐਨਆਰ ਸੇਕਰ ਰਾਜੂ ਦੇ ਅਨੁਸਾਰ, ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 06 ਅਗਸਤ 2014 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰੀ ਸਨਮਾਨ ਪੈਨਸ਼ਨ ਦੇ ਸਬੰਧ ਵਿਚ ਟੀਡੀਐਸ ਲਾਗੂ ਨਹੀਂ ਹੈ।


ਇਹ ਵੀ ਪੜ੍ਹੋਬੇਅਦਬੀ ਮਾਮਲਾ; ਰਾਮ ਰਹੀਮ ਪੁੱਛਗਿੱਛ 'ਚ ਨਹੀਂ ਕਰ ਰਿਹਾ ਸਹਿਯੋਗ, ਦੋਬਾਰਾ ਹਿਰਾਸਤ ਜ਼ਰੂਰੀ : SIT


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


 


 


 


 


 


 


 


https://apps.apple.com/in/app/abp-live-news/id811114904