PM Kisan Samman Nidhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਾਲ 2018 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਸ਼ੁਰੂਆਤ ਕੀਤੀ ਸੀ। ਇਸ ਸਕੀਮ ਤਹਿਤ ਸਰਕਾਰ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੰਦੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਾਲ 'ਚ 3 ਵਾਰ ਕਿਸਾਨਾਂ ਦੇ ਖਾਤਿਆਂ 'ਚ 2-2 ਹਜ਼ਾਰ ਰੁਪਏ ਦੀ ਕਿਸ਼ਤ ਸਿੱਧੀ ਟਰਾਂਸਫ਼ਰ ਕੀਤੀ ਜਾਂਦੀ ਹੈ।
ਕਿਸਾਨਾਂ ਨੂੰ ਹੁਣ ਤਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀਆਂ ਕੁੱਲ 9 ਕਿਸ਼ਤਾਂ ਮਿਲ ਚੁੱਕੀਆਂ ਹਨ ਤੇ ਹੁਣ ਦਸਵੀਂ ਕਿਸ਼ਤ ਦੀ ਉਡੀਕ ਹੈ। ਕਿਸਾਨਾਂ ਨੂੰ ਇਸ ਸਕੀਮ ਦੀ ਦਸਵੀਂ ਕਿਸ਼ਤ ਦਸੰਬਰ ਮਹੀਨੇ 'ਚ ਮਿਲਣ ਦੀ ਉਮੀਦ ਹੈ। ਹਾਲਾਂਕਿ ਭਾਰਤ ਸਰਕਾਰ ਨੇ ਅਜੇ ਤਕ ਕਿਸਾਨਾਂ ਦੇ ਖਾਤਿਆਂ 'ਚ ਇਹ ਕਿਸ਼ਤ ਜਮ੍ਹਾਂ ਕਰਨ ਲਈ ਕੋਈ ਮਿਤੀ ਤੈਅ ਨਹੀਂ ਕੀਤੀ ਪਰ ਇਨ੍ਹਾਂ 'ਚੋਂ ਕਈ ਕਿਸਾਨ ਅਜਿਹੇ ਵੀ ਹਨ ਕਿ ਇਸ ਵਾਰ ਉਨ੍ਹਾਂ ਦੇ ਖਾਤੇ 'ਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀਆਂ 2 ਕਿਸ਼ਤਾਂ ਯਾਨੀ ਦੁੱਗਣੇ ਪੈਸੇ ਆਉਣਗੇ। ਆਓ ਜਾਣਦੇ ਹਾਂ ਇਸ ਵਾਰ ਕਿਹੜੇ ਕਿਸਾਨਾਂ ਨੂੰ ਹੋਣ ਵਾਲਾ ਹੈ ਦੋਹਰਾ ਫਾਇਦਾ?
ਇਨ੍ਹਾਂ ਲਾਭਪਾਤਰੀਆਂ ਨੂੰ ਦੋਹਰਾ ਲਾਭ ਮਿਲੇਗਾ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਕੁਝ ਲਾਭਪਾਤਰੀਆਂ ਨੂੰ ਦੋਹਰਾ ਲਾਭ ਮਿਲਣ ਵਾਲਾ ਹੈ। ਦਰਅਸਲ, ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਖਾਤਿਆਂ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 9ਵੀਂ ਕਿਸ਼ਤ ਅਜੇ ਤਕ ਜਮ੍ਹਾਂ ਨਹੀਂ ਹੋਈ। ਦਸੰਬਰ 'ਚ ਅਜਿਹੇ ਕਿਸਾਨਾਂ ਦੇ ਖਾਤਿਆਂ 'ਚ 9ਵੀਂ ਤੇ 10ਵੀਂ ਕਿਸ਼ਤ ਦੇ ਪੈਸੇ ਇੱਕੋ ਸਮੇਂ ਪਾ ਦਿੱਤੇ ਜਾਣਗੇ। ਇਸ ਦਾ ਮਤਲਬ ਹੈ ਕਿ ਦਸੰਬਰ 'ਚ ਕੁਝ ਕਿਸਾਨਾਂ ਦੇ ਖਾਤਿਆਂ 'ਚ 2000 ਦੀ ਬਜਾਏ 4000 ਰੁਪਏ ਟਰਾਂਸਫ਼ਰ ਹੋਣ ਜਾ ਰਹੇ ਹਨ।
ਇਸ ਲਿਹਾਜ਼ ਨਾਲ ਕ੍ਰਿਸਮਸ ਤਕ ਦੇਸ਼ ਦੇ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਹਾਲਾਂਕਿ ਇਸ ਯੋਜਨਾ ਦਾ ਲਾਭ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਮਿਲੇਗਾ, ਜਿਨ੍ਹਾਂ ਨੇ 30 ਸਤੰਬਰ ਤੋਂ ਪਹਿਲਾਂ ਇਸ ਸਕੀਮ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਇਸ ਤਰ੍ਹਾਂ ਆਪਣੀ ਸਥਿਤੀ ਦੀ ਜਾਂਚ ਕਰੋ
ਜੇਕਰ ਤੁਸੀਂ ਆਪਣੀ ਕਿਸ਼ਤ ਦੀ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਕੁਝ ਕਦਮਾਂ ਦੀ ਪਾਲਣਾ ਕਰਨੀ ਪਵੇਗੀ।
ਸਭ ਤੋਂ ਪਹਿਲਾਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ https://pmkisan.gov.in 'ਤੇ ਜਾਣਾ ਹੋਵੇਗਾ।
ਇਸ ਦੇ ਹੋਮਪੇਜ਼ 'ਤੇ ਤੁਹਾਨੂੰ ਫਾਰਮਰਜ਼ ਕਾਰਨਰ ਦੀ ਆਪਸ਼ਨ ਮਿਲੇਗੀ।
ਫਾਰਮਰਜ਼ ਕਾਰਨਰ ਸੈਕਸ਼ਨ ਦੇ ਤਹਿਤ Beneficiaries List 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਸੀਂ ਡਰਾਪ ਡਾਊਨ ਲਿਸਟ ਵਿੱਚੋਂ ਸੂਬਾ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਤੇ ਪਿੰਡ ਚੁਣੋ।
ਫਿਰ ਤੁਹਾਨੂੰ 'Get Report' 'ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਲਾਭਪਾਤਰੀਆਂ ਦੀ ਪੂਰੀ ਸੂਚੀ ਤੁਹਾਡੇ ਸਾਹਮਣੇ ਆਵੇਗੀ, ਜਿਸ 'ਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।
ਇੱਥੇ ਤੁਹਾਨੂੰ ਸਾਰੇ ਲੈਣ-ਦੇਣ ਬਾਰੇ ਜਾਣਕਾਰੀ ਮਿਲੇਗੀ।
ਇਹ ਵੀ ਪੜ੍ਹੋ: Punjab Election 2022: ਵਿਧਾਨ ਸਭਾ ਚੋਣਾਂ ਲੜਨਗੇ ਕਿਸਾਨ? ਜਾਣੋ 22 ਜਥੇਬੰਦੀਆਂ ਦੀ ਗੁਪਤ ਮੀਟਿੰਗ 'ਚ ਕੀ ਹੋਇਆ ਫੈਸਲਾ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin