ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਵਿੱਚੋਂ ਇਹ ਹੈ ਕਿ ਸਰਕਾਰ ਨੇ ਮੋਬਾਈਲ ਫੋਨਾਂ ਅਤੇ ਚਾਰਜਰਾਂ 'ਤੇ ਕਸਟਮ ਡਿਊਟੀ ਘਟਾ ਦਿੱਤੀ ਹੈ। ਸਰਕਾਰ ਨੇ ਮੋਬਾਈਲ ਅਤੇ ਚਾਰਜਰ 'ਤੇ ਕਸਟਮ ਡਿਊਟੀ 20 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਹੈ। ਯਾਨੀ ਹੁਣ ਤੁਹਾਨੂੰ ਮੋਬਾਈਲ ਫੋਨ ਅਤੇ ਚਾਰਜਰ ਦੀ ਖਰੀਦ 'ਤੇ 5% ਘੱਟ ਭੁਗਤਾਨ ਕਰਨਾ ਹੋਵੇਗਾ। ਇਸ ਐਲਾਨ ਤੋਂ ਬਾਅਦ ਐਪਲ ਨੇ ਆਪਣੇ ਆਈਫੋਨ ਦੀ ਕੀਮਤ 'ਚ ਵੱਡੀ ਕਟੌਤੀ ਕੀਤੀ ਹੈ। ਮਨੀਕੰਟਰੋਲ ਨੇ ਐਪਲ ਦੇ ਔਨਲਾਈਨ ਸਟੋਰ 'ਤੇ ਕੀਮਤਾਂ ਦੀ ਪੁਸ਼ਟੀ ਕੀਤੀ ਹੈ ਅਤੇ ਪਤਾ ਲੱਗਾ ਹੈ ਕਿ ਕੀਮਤਾਂ ਨੂੰ ਅਧਿਕਾਰਤ ਤੌਰ 'ਤੇ ਘਟਾ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਐਪਲ ਨੇ ਨਵੇਂ ਆਈਫੋਨ ਮਾਡਲ ਦੇ ਲਾਂਚ ਹੋਣ ਤੋਂ ਕੁਝ ਮਹੀਨੇ ਪਹਿਲਾਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ, ਜੋ ਕਿ ਸਤੰਬਰ 2024 ਵਿੱਚ ਹੋਣ ਦੀ ਸੰਭਾਵਨਾ ਹੈ।
Apple iPhone 15 Pro ਨੂੰ 1,34,900 ਰੁਪਏ ਦੀ ਸ਼ੁਰੂਆਤੀ ਕੀਮਤ ਅਤੇ iPhone 15 Pro Max ਨੂੰ 1,59,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਪਰ ਡਿਸਕਾਊਂਟ ਤੋਂ ਬਾਅਦ ਹੁਣ ਆਈਫੋਨ 15 ਪ੍ਰੋ 1,29,800 ਰੁਪਏ 'ਚ ਅਤੇ ਆਈਫੋਨ 15 ਪ੍ਰੋ ਮੈਕਸ ਨੂੰ 1,54,000 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। iPhone 15 Pro ਦੀ ਕੀਮਤ ਵਿੱਚ 5,100 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਦਕਿ iPhone 15 Pro Max ਦੀ ਕੀਮਤ ਵਿੱਚ 5,900 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਦੂਜੇ ਪਾਸੇ, ਤੁਹਾਨੂੰ ਦੱਸ ਦੇਈਏ ਕਿ 'ਵਨੀਲਾ' ਆਈਫੋਨ 15 ਅਤੇ ਆਈਫੋਨ 15 ਪਲੱਸ ਮਾਡਲਾਂ ਦੀਆਂ ਕੀਮਤਾਂ 'ਚ ਵੀ ਮਾਮੂਲੀ ਕਟੌਤੀ ਕੀਤੀ ਗਈ ਹੈ। iPhone 15 ਅਤੇ iPhone 15 Plus ਦੀਆਂ ਕੀਮਤਾਂ ਵਿੱਚ ਸਿਰਫ਼ 300 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਹੁਣ ਇਹ ਕ੍ਰਮਵਾਰ 79,600 ਰੁਪਏ ਅਤੇ 89,600 ਰੁਪਏ ਵਿੱਚ ਉਪਲਬਧ ਹਨ।
ਇਸ ਤੋਂ ਇਲਾਵਾ iPhone SE ਨੂੰ ਹੁਣ 47,600 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਪਹਿਲਾਂ ਇਸ ਦੀ ਕੀਮਤ 49,900 ਰੁਪਏ ਸੀ। Apple iPhone 13 59,600 ਰੁਪਏ ਅਤੇ iPhone 14 69,600 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।