Gold Silver Price Today: ਬੁੱਧਵਾਰ ਨੂੰ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਮਾਮੂਲੀ ਵਾਧਾ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਫਰਵਰੀ 2024 ਫਿਊਚਰ ਵਿੱਚ ਡਿਲੀਵਰੀ ਲਈ ਸੋਨਾ 54 ਰੁਪਏ ਜਾਂ 0.09 ਫੀਸਦੀ ਦੇ ਵਾਧੇ ਨਾਲ 62530.00 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਸੈਸ਼ਨ ਵਿੱਚ ਫਰਵਰੀ 2024 ਕਾਨਟ੍ਰੈਕਟ ਵਾਲੇ ਸੋਨੇ ਦੀ ਦਰ 62476.00 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਸੀ।


ਇਸੇ ਤਰ੍ਹਾਂ ਅਪ੍ਰੈਲ 2024 ਸੀਰੀਜ਼ ਦੇ ਕਾਨਟ੍ਰੈਕਟ 'ਚ ਡਿਲੀਵਰੀ ਲਈ ਸੋਨਾ 18 ਰੁਪਏ ਜਾਂ 0.03 ਫੀਸਦੀ ਦੀ ਗਿਰਾਵਟ ਨਾਲ 62884.00 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਸੈਸ਼ਨ 'ਚ ਅਪ੍ਰੈਲ ਕੰਟਰੈਕਟ ਲਈ ਸੋਨੇ ਦੀ ਕੀਮਤ 62902.00 ਰੁਪਏ ਪ੍ਰਤੀ 10 ਗ੍ਰਾਮ ਸੀ।



ਚਾਂਦੀ ਦੀ ਕੀਮਤ
MCX 'ਤੇ, ਮਾਰਚ 2024 ਦੀ ਡਿਲੀਵਰੀ ਲਈ ਚਾਂਦੀ 183 ਰੁਪਏ ਜਾਂ 0.24 ਫੀਸਦੀ ਦੇ ਵਾਧੇ ਨਾਲ 75007.00 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਸੈਸ਼ਨ ਵਿੱਚ ਮਾਰਚ 2024 ਦੇ ਸਮਝੌਤੇ ਨਾਲ ਚਾਂਦੀ ਦੀ ਕੀਮਤ 74824.00 ਰੁਪਏ ਪ੍ਰਤੀ ਕਿਲੋਗ੍ਰਾਮ ਸੀ।


ਇਸੇ ਤਰ੍ਹਾਂ, ਮਈ 2024 ਸੀਰੀਜ਼ ਦੀ ਡਿਲੀਵਰੀ ਲਈ ਚਾਂਦੀ 204 ਰੁਪਏ ਜਾਂ 0.27 ਫੀਸਦੀ ਦੇ ਵਾਧੇ ਨਾਲ 76066.00 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਸੈਸ਼ਨ 'ਚ ਮਈ ਸਮਝੌਤੇ ਦੇ ਨਾਲ ਚਾਂਦੀ ਦੀ ਕੀਮਤ 75862.00 ਰੁਪਏ ਪ੍ਰਤੀ ਕਿਲੋਗ੍ਰਾਮ ਸੀ।



ਗਲੋਬਲ ਮਾਰਕੀਟ ਵਿੱਚ ਸੋਨੇ ਦੀ ਕੀਮਤ
ਕਾਮੈਕਸ 'ਤੇ ਫਰਵਰੀ 2024 ਦੀ ਡਿਲੀਵਰੀ ਲਈ ਸੋਨਾ 0.06 ਫੀਸਦੀ ਦੇ ਵਾਧੇ ਨਾਲ 2,038.60 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਮਾਰਚ 2024 ਦੀ ਡਿਲੀਵਰੀ ਲਈ ਚਾਂਦੀ 0.07 ਫੀਸਦੀ ਦੇ ਮਾਮੂਲੀ ਵਾਧੇ ਨਾਲ 24.395 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।


ਸੋਨੇ ਦੀ ਸ਼ੁੱਧਤਾ ਨੂੰ ਕਿਵੇਂ ਜਾਣੀਏ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਦੁਆਰਾ ਹਾਲ ਮਾਰਕ ਦਿੱਤੇ ਗਏ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੁੰਦਾ ਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।



22 ਤੇ 24 ਕੈਰੇਟ ਸੋਨੇ ਵਿੱਚ ਅੰਤਰ?
24 ਕੈਰੇਟ ਸੋਨਾ 99.9% ਸ਼ੁੱਧ ਹੈ ਤੇ 22 ਕੈਰਟ ਸੋਨਾ ਲਗਭਗ 91% ਸ਼ੁੱਧ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ ਤਾਂਬਾ, ਚਾਂਦੀ, ਜ਼ਿੰਕ ਵਰਗੀਆਂ ਵੱਖ-ਵੱਖ ਧਾਤਾਂ ਦੇ 9% ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂ ਕਿ 24 ਕੈਰੇਟ ਸੋਨਾ ਸ਼ੁੱਧ ਹੈ। ਇਸ ਨੂੰ ਗਹਿਣੇ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।


ਹਾਲਮਾਰਕ ਵੱਲ ਧਿਆਨ ਦਿਓ
ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ। ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, ਨਿਯਮਾਂ ਅਧੀਨ ਕੰਮ ਕਰਦੀ ਹੈ।