ਭਾਰਤ ਸਰਕਾਰ ਨੇ ਦੇਸ਼ ਤੋਂ ਪਿਆਜ਼ ਦੀ ਬਰਾਮਦ 'ਤੇ ਕੋਈ ਪਾਬੰਦੀ (Onion Export Ban) ਨਹੀਂ ਲਗਾਈ ਹੈ। ਸਰਕਾਰ ਨੇ ਸਿਰਫ ਪਿਆਜ਼ ਦੇ ਬੀਜਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਹੈ (Onion Seeds Export Ban)। ਪਿਆਜ਼ ਦੀ ਬਰਾਮਦ 'ਤੇ ਕਥਿਤ ਪਾਬੰਦੀ ਨੂੰ ਲੈ ਕੇ ਆ ਰਹੇ ਬਿਆਨਾਂ ਅਤੇ ਖ਼ਬਰਾਂ ਵਿਚਕਾਰ ਸਰਕਾਰ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ।


ਵਣਜ ਮੰਤਰਾਲੇ ਨੇ ਦਿੱਤਾ ਇਹ ਬਿਆਨ


ਵਣਜ ਮੰਤਰਾਲੇ (Commerce Ministry) ਨੇ ਐਤਵਾਰ ਨੂੰ ਇਸ ਸਬੰਧ ਵਿਚ ਇਕ ਬਿਆਨ ਜਾਰੀ ਕੀਤਾ। ਬਿਆਨ 'ਚ ਮੰਤਰਾਲੇ ਨੇ ਸਪੱਸ਼ਟ ਕਿਹਾ ਕਿ ਭਾਰਤ ਤੋਂ ਕਿਸੇ ਵੀ ਦੇਸ਼ ਨੂੰ ਪਿਆਜ਼ ਦੀ ਬਰਾਮਦ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਸਰਕਾਰ ਨੇ ਭਾਰਤ ਤੋਂ ਸਿਰਫ਼ ਪਿਆਜ਼ ਦੇ ਬੀਜਾਂ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ ਕੋਈ ਪਾਬੰਦੀ ਜਾਂ ਕਿਸੇ ਕਿਸਮ ਦੀ ਪਾਬੰਦੀ ਨਹੀਂ ਲਗਾਈ ਹੈ। ਪਾਬੰਦੀ ਸਿਰਫ ਪਿਆਜ਼ ਦੇ ਬੀਜਾਂ ਦੇ ਨਿਰਯਾਤ 'ਤੇ ਹੈ।


ਇਹ ਵੀ ਪੜ੍ਹੋ: Used Cars: 1 ਅਪ੍ਰੈਲ ਤੋਂ ਪੁਰਾਣੀਆਂ ਕਾਰਾਂ ਨੂੰ ਖਰੀਦਣਾ ਹੋ ਜਾਵੇਗਾ ਮੁਸ਼ਕਿਲ, ਵੱਧ ਜਾਵੇਗਾ ਕੰਪਨੀਆਂ ‘ਤੇ ਬੋਝ


ਪੀਯੂਸ਼ ਗੋਇਲ ਨੇ ਵੀ ਟਵੀਟ ਕੀਤਾ


ਇਸ ਤੋਂ ਪਹਿਲਾਂ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵੀ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ। ਮੰਤਰੀ ਨੇ ਸ਼ਨੀਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਸੀ ਕਿ ਭਾਰਤ ਤੋਂ ਕਿਸੇ ਵੀ ਦੇਸ਼ ਨੂੰ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ, ਉਹ ਮੰਦਭਾਗਾ ਹੈ।


ਸੁਪ੍ਰੀਆ ਸੁਲੇ ਨੇ ਗੱਲ ਇਹ ਗੱਲ


ਦਰਅਸਲ, ਸਰਕਾਰ ਦਾ ਇਹ ਸਪੱਸ਼ਟੀਕਰਨ ਐੱਨਸੀਪੀ ਨੇਤਾ ਸੁਪ੍ਰੀਆ ਸੁਲੇ ਦੇ ਇੱਕ ਟਵੀਟ ਤੋਂ ਬਾਅਦ ਆਇਆ ਹੈ। NCP ਨੇਤਾ ਨੇ ਪਿਆਜ਼ ਦੀ ਬਰਾਮਦ ਨੂੰ ਲੈ ਕੇ 25 ਫਰਵਰੀ ਯਾਨੀ ਸ਼ਨੀਵਾਰ ਨੂੰ ਇੱਕ ਟਵੀਟ ਕੀਤਾ ਸੀ।


ਇੰਨਾ ਵਧੀ ਹੈ ਪਿਆਜ਼ ਦੀ ਬਰਾਮਦ


ਐਤਵਾਰ ਨੂੰ ਜਾਰੀ ਇਕ ਬਿਆਨ 'ਚ ਵਣਜ ਮੰਤਰਾਲੇ ਨੇ ਪਿਆਜ਼ ਦੀ ਬਰਾਮਦ ਨੂੰ ਲੈ ਕੇ ਕੁਝ ਅੰਕੜਿਆਂ ਦੀ ਵੀ ਜਾਣਕਾਰੀ ਦਿੱਤੀ। ਅੰਕੜਿਆਂ ਦੇ ਅਨੁਸਾਰ, ਭਾਰਤ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਯਾਨੀ ਅਪ੍ਰੈਲ 2022 ਤੋਂ ਦਸੰਬਰ 2022 ਦੌਰਾਨ 523.8 ਮਿਲੀਅਨ ਡਾਲਰ ਦੇ ਪਿਆਜ਼ ਦੀ ਬਰਾਮਦ ਕੀਤੀ ਹੈ। ਇਹ ਸਾਲਾਨਾ ਆਧਾਰ 'ਤੇ ਪਿਆਜ਼ ਦੀ ਬਰਾਮਦ 'ਚ 16.3 ਫੀਸਦੀ ਦਾ ਵਾਧਾ ਹੈ। ਇਕੱਲੇ ਦਸੰਬਰ 2022 ਦੌਰਾਨ, ਪਿਆਜ਼ ਦੀ ਬਰਾਮਦ ਲਗਭਗ 50 ਫੀਸਦੀ ਵਧ ਕੇ 52.1 ਮਿਲੀਅਨ ਡਾਲਰ ਹੋ ਗਈ ਸੀ।


ਇਹ ਵੀ ਪੜ੍ਹੋ: Tourist Offer: ਹਰ ਯਾਤਰੀ ਨੂੰ ਇਸ ਦੇਸ਼ 'ਚ ਘੁੰਮਣ ਲਈ ਮਿਲਣਗੇ 13 ਤੋਂ 54 ਹਜ਼ਾਰ ਰੁਪਏ, ਦੇਖੋ ਕੀ ਹੈ ਆਫਰ