UPI Payment Rules : ਨਵੇਂ ਸਾਲ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੂੰ ਲੈ ਕੇ ਬਹੁਤ ਸਾਰੇ ਬਦਲਾਅ ਹੋਣ ਜਾ ਰਹੇ ਹਨ। ਇਕ ਵੱਡਾ ਬਦਲਾਅ ਇਹੀ ਹੈ ਕਿ ਉਨ੍ਹਾਂ ਸਾਰੇ ਲੋਕਾਂ ਦੇ ਯੂਪੀਆਈ ਅਕਾਊਂਟ ਬੰਦ (UPI account closed) ਕੀਤੇ ਜਾ ਰਹੇ ਹਨ ਜੋ ਐਕਟਿਵ ਨਹੀਂ ਹਨ। ਇਸ ਤੋਂ ਇਲਾਵਾ UPI ਨੂੰ ਲੈ ਕੇ ਕਈ ਹੋਰ ਬਦਲਾਅ ਹੋਣ ਵਾਲੇ ਹਨ ਜਿਸ ਨਾਲ ਆਮਲੋਕ ਪ੍ਰਭਾਵਿਤ ਹੋਣਗੇ। ਪੜ੍ਹੋ ਇਨ੍ਹਾਂ ਹੋਣ ਵਾਲੇ ਬਦਲਾਵਾਂ ਬਾਰੇ-


ਟ੍ਰਾਂਜੈਕਸ਼ਨ ਲਿਮਟ


UPI ਨੂੰ ਲੈ ਕੇ ਵੱਡਾ ਬਦਲਾਅ ਟ੍ਰਾਂਜੈਕਸ਼ਨ ਲਿਮਟ ਵਿਚ ਹੋਇਆ ਹੈ। ਹੁਣ ਤੁਸੀਂ ਇਕ ਦਿਨ ਵਿਚ UPI ਤੋਂ 5 ਲੱਖ ਰੁਪਏ ਤੱਕ ਦਾ ਟ੍ਰਾਂਜੈਕਸ਼ਨ ਕਰ ਸਕਦੇ ਹੋ। ਪਹਿਲਾਂ ਇਹ ਲਿਮਟ 1 ਲੱਖ ਰੁਪਏ ਤੱਕ ਦੀ ਸੀ।


ਇਸਤੇਮਾਲ ਨਾ ਹੋਣ ਵਾਲੀ UPI ਆਈਡੀ ਹੋਵੇਗੀ ਬੰਦ


ਪਿਛਲੇ ਸਾਲ NPCI ਨੇ ਕਿਹਾ ਸੀ ਕਿ ਉਨ੍ਹਾਂ ਸਾਰੇ ਯੂਪੀਆਈ ਆਈਡੀ ਨੂੰ ਬੰਦ ਕੀਤਾ ਜਾਵੇਗਾ ਜੋ ਲਗਭਗ 1 ਸਾਲ ਤੋਂ ਐਕਟਿਵ ਨਹੀਂ ਹੈ। ਇਸ ਨਾਲ Google Pay, Paytm, PhonePe ਦੇ ਯੂਜਰਸ ਪ੍ਰਭਾਵਿਤ ਹੋਣਗੇ। ਇਸ ਦੀ ਸ਼ੁਰੂਆਤ 31 ਦਸੰਬਰ ਤੋਂ ਹੋ ਚੁੱਕੀ ਹੈ।


1 ਲੱਖ ਰੁਪਏ ਤੱਕ ਦੇ ਭੁਗਤਾਨ ਲਈ ਕੋਈ ਪ੍ਰਮਾਣਿਕਤਾ ਦੀ ਲੋੜ ਨਹੀਂ


RBI ਨੇ ਕਿਹਾ, ਹੁਣ 1 ਲੱਖ ਰੁਪਏ ਤੱਕ ਦੇ ਭੁਗਤਾਨ ਲਈ ਐਡੀਸ਼ਨਲ ਫੈਕਟਰ ਅਥੈਂਟੀਕੇਸ਼ਨ (AFA) ਦੀ ਲੋੜ ਨਹੀਂ ਹੋਵੇਗੀ। ਪਹਿਲਾਂ ਇਹ 15,000 ਰੁਪਏ ਤੋਂ ਵੱਧ ਦੇ ਭੁਗਤਾਨ ਲਈ ਜ਼ਰੂਰੀ ਸੀ।


UPI Lite ਵਾਲੇਟ ਦਾ ਵਧਿਆ ਦਾਇਰਾ


UPI Lite ਵਾਲੇਟ ਤੋਂ ਹੁਣ 2000 ਰੁਪਏ ਤੱਕ ਟਰਾਂਸਫਰ ਕੀਤੇ ਜਾ ਸਕਣਗੇ। ਇਸ ਲਈ ਕਿਸੇ ਪਿਨ ਦੀ ਲੋੜ ਨਹੀਂ ਹੋਵੇਗੀ। ਦੂਜੇ ਪਾਸੇ ਯੂਪੀਆਈ ਲਾਈਟ ਨਾਲ ਆਫਲਾਈਨ ਮੋਡ ਵਿਚ 500 ਰੁਪਏ ਟਰਾਂਸਫਰ ਕੀਤੇ ਜਾ ਸਕਣਗੇ। ਪਹਿਲਾਂ ਇਹ ਸੀਮਾ 200 ਰੁਪਏ ਸੀ।


ਹੁਣ ਯੂਜਰਸ ਲਈ 4 ਘੰਟੇ ਦੀ ਸੀਮਾ


ਆਨਲਾਈਨ UPI ਫਰਾਡ ਨੂੰ ਰੋਕਣ ਲਈ RBI ਨੇ ਨਵਾਂ ਨਿਯਮ ਬਣਾਇਆ ਹੈ। ਹੁਣ ਯੂਪੀਆਈ ਦੇ ਨਵੇਂ ਯੂਜਰਸ ਯਾਨੀ ਜਿਨ੍ਹਾਂ ਨੇ ਨਵਾਂ ਅਕਾਊਂਟ ਬਣਾਇਆ ਹੈ ਉਹ ਪਹਿਲਾਂ ਪੇਮੈਂਟ 2000 ਰੁਪਏ ਤੱਕ ਹੀ ਕਰ ਸਕਣਗੇ।


UPI ATM ਤੇ ‘Tap and Pay’


ਨਵੇਂ ਸਾਲ ਵਿਚ ਤੁਹਾਨੂੰ ਯੂਪੀਆਈ ਏਟੀਐੱਮ ਦੀ ਸਹੂਲਤ ਮਿਲੇਗੀ ਭਾਵ ਤੁਸੀਂ ਆਪਣੇ ਯੂਪੀਆਈ ਐਪ ਦੀ ਮਦਦ ਨਾਲ ਕਿਸੇ UPI ਏਟੀਐੱਮ ਨਾਲ ਪੈਸੇ ਵੀ ਕੱਢ ਸਕੋਗੇ। ਇਸ ਲਈ ਤੁਹਾਨੂੰ ਡੈਬਿਟ ਕਾਰਡ ਦੀ ਲੋੜ ਨਹੀਂ ਹੋਵੇਗੀ। Hitachi ਪੇਮੈਂਟ ਸਰਵਿਸ ਨੇ UPI-ATM ਲਾਂਚ ਕੀਤਾ ਹੈ। ਤੁਸੀਂ UPI ਏਟੀਐੱਮ ‘ਤੇ ਕਿਊਆਰਕੋਡ ਨੂੰ ਸਕੈਨ ਕਰਕੇ ਪੈਸੇ ਕਢਵਾ ਸਕੋਗੇ। ਇਸ ਤੋਂ ਇਲਾਵਾ UPI ਵਿਚ ‘Tap and Pay’ ਫੀਚਰ ਵੀ ਆ ਰਿਹਾ ਹੈ। ਇਹ ਫੀਚਰ ਉਨ੍ਹਾਂ ਫੋਨ ਵਿਚ ਕੰਮਕਰੇਗਾ ਜਿਨ੍ਹਾਂ ਵਿਚ NFC ਦਾ ਸਪੋਰਟ ਹੈ। ਤੁਸੀਂ ਆਪਣੇ ਫੋਨ ਨੂੰ ਟੈਪ ਕਰਕੇ ਪੇਮੈਂਟ ਕਰ ਸਕੋਗੇ।