ਕਈ ਵਾਰ ਕੰਮਕਾਜੀ ਨੌਜਵਾਨਾਂ ਨਾਲ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਦੋਂ ਉਹ ਦਫਤਰ ਤੇ ਕੰਮ ਦੇ ਦਬਾਅ ਕਾਰਨ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੇ। ਕੰਪਨੀਆਂ ਅਕਸਰ Work Life balance ਲਈ ਕਈ ਉਪਾਅ ਕਰਦੀਆਂ ਹਨ। ਇਸ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਵਰਕ-ਲਾਈਫ ਬੈਲੇਂਸ ਪ੍ਰਦਾਨ ਕਰਨ ਲਈ ਇੱਕ ਪਹਿਲ ਸ਼ੁਰੂ ਕੀਤੀ ਹੈ, ਜਿਸਦੀ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ।
ਇਸ ਦੀ ਸ਼ੁਰੂਆਤ ਥਾਈਲੈਂਡ ਦੀ ਇੱਕ ਕੰਪਨੀ ਨੇ ਕੀਤੀ ਹੈ, ਜਿਸ ਦਾ ਨਾਂਅ ਵ੍ਹਾਈਟਲਾਈਨ ਗਰੁੱਪ ਹੈ। ਇਹ ਕੰਪਨੀ ਮਾਰਕੀਟਿੰਗ ਏਜੰਸੀ ਵਜੋਂ ਕੰਮ ਕਰਦੀ ਹੈ। 'ਦਿ ਸਟਰੇਟਸ ਟਾਈਮਜ਼' ਦੀ ਰਿਪੋਰਟ ਮੁਤਾਬਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਡੇਟ 'ਤੇ ਜਾਣ ਲਈ ਪੇਡ ਲੀਵ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਕੰਪਨੀ ਦੇ ਕਰਮਚਾਰੀ ਆਪਣੇ ਪਾਰਟਨਰ ਨਾਲ ਡੇਟ 'ਤੇ ਜਾਣ ਲਈ ਕੰਪਨੀ ਤੋਂ ਛੁੱਟੀ ਲੈ ਸਕਣਗੇ।
ਕੰਪਨੀ ਨੇ ਇਸ ਲੀਵ ਪਾਲਿਸੀ ਦਾ ਨਾਂ ਟਿੰਡਰ ਲੀਵ ਰੱਖਿਆ ਹੈ, ਜਿਸ ਨੂੰ ਡੇਟਿੰਗ ਲੀਵ ਵੀ ਕਿਹਾ ਜਾ ਰਿਹਾ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਕਰਮਚਾਰੀਆਂ ਲਈ ਟਿੰਡਰ ਗੋਲਡ ਤੇ ਟਿੰਡਰ ਪਲੈਟੀਨਮ ਸਬਸਕ੍ਰਿਪਸ਼ਨ ਲਈ ਵੀ ਭੁਗਤਾਨ ਕਰੇਗੀ। ਇਹ ਛੁੱਟੀ ਤੇ ਟਿੰਡਰ ਗਾਹਕੀ ਭੁਗਤਾਨ ਦੀ ਪੇਸ਼ਕਸ਼ ਇਸਦੇ ਸਾਰੇ ਕਰਮਚਾਰੀਆਂ ਲਈ ਹੈ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਟਿੰਡਰ ਲੀਵ ਤਹਿਤ ਕਰਮਚਾਰੀ ਕਿੰਨੀਆਂ ਛੁੱਟੀਆਂ ਲੈ ਸਕਦੇ ਹਨ।
ਵ੍ਹਾਈਟਲਾਈਨ ਗਰੁੱਪ ਦੀ ਟਿੰਡਰ ਲੀਵ ਪਾਲਿਸੀ ਜੁਲਾਈ ਤੋਂ ਸ਼ੁਰੂ ਹੋ ਗਈ ਹੈ ਅਤੇ ਇਸ ਸਾਲ ਦੇ ਅੰਤ ਤੱਕ ਕੰਪਨੀ ਵਿਚ ਸ਼ਾਮਲ ਹੋਣ ਵਾਲੇ ਕਰਮਚਾਰੀ ਇਸ ਪੇਸ਼ਕਸ਼ ਦਾ ਲਾਭ ਲੈ ਸਕਣਗੇ। ਕੰਪਨੀ ਨੇ ਇਸ ਨੀਤੀ ਦੀ ਜਾਣਕਾਰੀ ਪ੍ਰੋਫੈਸ਼ਨਲ ਸੋਸ਼ਲ ਨੈੱਟਵਰਕ ਲਿੰਕਡਇਨ 'ਤੇ ਵੀ ਦਿੱਤੀ ਹੈ। ਕੰਪਨੀ ਨੇ ਲਿੰਕਡਇਨ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ - ਸਾਡੇ ਕਰਮਚਾਰੀ ਕਿਸੇ ਨੂੰ ਡੇਟ ਕਰਨ ਲਈ ਟਿੰਡਰ ਛੁੱਟੀ ਦੀ ਵਰਤੋਂ ਕਰ ਸਕਦੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।