Petrol Diesel Rate on 27 August 2023: ਭਾਰਤੀ ਤੇਲ ਕੰਪਨੀਆਂ ਹਰ ਰੋਜ਼ ਸਵੇਰੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਅੱਜ ਯਾਨੀ ਐਤਵਾਰ 27 ਅਗਸਤ 2023 ਨੂੰ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਕੁਝ ਸ਼ਹਿਰਾਂ 'ਚ ਕੀਮਤਾਂ 'ਚ ਕਮੀ ਆਈ ਹੈ, ਜਦਕਿ ਕਈ ਥਾਵਾਂ 'ਤੇ ਇਸ 'ਚ ਵਾਧਾ ਵੀ ਹੋਇਆ ਹੈ।
ਦੂਜੇ ਪਾਸੇ ਕੱਚੇ ਤੇਲ ਦੀ ਕੀਮਤ ਦੀ ਗੱਲ ਕਰੀਏ ਤਾਂ ਹਫਤੇ ਦੇ ਆਖਰੀ ਕਾਰੋਬਾਰੀ ਦਿਨ WTI ਕੱਚੇ ਤੇਲ ਦੀ ਕੀਮਤ (WTI Crude Oil) 'ਚ 0.99 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ 79.83 ਡਾਲਰ ਪ੍ਰਤੀ ਬੈਰਲ ਸੀ। ਉੱਥੇ ਹੀ ਬ੍ਰੇਂਟ ਕਰੂਡ ਆਇਲ (Brent Crude Oil) ਦੀ ਕੀਮਤ 1.34 ਫੀਸਦੀ ਵਧ ਕੇ 84.48 ਡਾਲਰ ਪ੍ਰਤੀ ਬੈਰਲ 'ਤੇ ਰਹੀ।
ਇਨ੍ਹਾਂ ਸ਼ਹਿਰਾਂ 'ਚ ਕੀ ਹਨ ਪੈਟਰੋਲ-ਡੀਜ਼ਲ ਦੀ ਨਵੀਆਂ ਕੀਮਤਾਂ?
ਪੰਜਾਬ - ਪੈਟਰੋਲ 96.68 ਰੁਪਏ ਪ੍ਰਤੀ ਲੀਟਰ, ਡੀਜ਼ਲ 84.25 ਰੁਪਏ ਪ੍ਰਤੀ ਲੀਟਰ
ਨਵੀਂ ਦਿੱਲੀ - ਪੈਟਰੋਲ 96.72 ਰੁਪਏ, ਡੀਜ਼ਲ 89.62 ਰੁਪਏ ਪ੍ਰਤੀ ਲੀਟਰ
ਚੇਨਈ - ਪੈਟਰੋਲ 102.63 ਰੁਪਏ, ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਮੁੰਬਈ - ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ
ਕੋਲਕਾਤਾ - ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ ਪ੍ਰਤੀ ਲੀਟਰ
ਇਹ ਵੀ ਪੜ੍ਹੋ: Nabha jail break case: ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰੋਮੀ ਦੀ ਹੋਏਗੀ ਭਾਰਤ ਹਵਾਲਗੀ, ਹਾਂਗਕਾਂਗ ਹਾਈ ਕੋਰਟ ਨੇ ਦਿੱਤਾ ਝਟਕਾ
ਇਨ੍ਹਾਂ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ-
ਆਗਰਾ -ਪੈਟਰੋਲ 43 ਪੈਸੇ ਮਹਿੰਗਾ ਹੋ ਕੇ 96.63 ਰੁਪਏ, ਡੀਜ਼ਲ 43 ਪੈਸੇ ਮਹਿੰਗਾ ਹੋ ਕੇ 89.80 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਨੋਇਡਾ- ਪੈਟਰੋਲ 42 ਪੈਸੇ ਮਹਿੰਗਾ ਹੋ ਕੇ 97 ਰੁਪਏ, ਡੀਜ਼ਲ 39 ਪੈਸੇ ਮਹਿੰਗਾ ਹੋ ਕੇ 90.14 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਗੁਰੂਗ੍ਰਾਮ-ਪੈਟਰੋਲ 17 ਪੈਸੇ ਮਹਿੰਗਾ ਹੋ ਕੇ 97.18 ਰੁਪਏ, ਡੀਜ਼ਲ 17 ਪੈਸੇ ਮਹਿੰਗਾ ਹੋ ਕੇ 89.05 ਰੁਪਏ ਹੋ ਗਿਆ ਹੈ।
ਪੁਣੇ- ਪੈਟਰੋਲ 39 ਪੈਸੇ ਸਸਤਾ ਹੋਇਆ 105.91 ਰੁਪਏ, ਡੀਜ਼ਲ 38 ਪੈਸੇ ਸਸਤਾ ਹੋਇਆ 92.43 ਰੁਪਏ ਹੋ ਗਿਆ ਹੈ।
ਜੈਪੁਰ- ਪੈਟਰੋਲ 5 ਪੈਸੇ ਮਹਿੰਗਾ ਹੋ ਕੇ 108.48 ਰੁਪਏ, ਡੀਜ਼ਲ 5 ਪੈਸੇ ਮਹਿੰਗਾ ਹੋਇਆ 93.72 ਰੁਪਏ ਹੋ ਗਿਆ ਹੈ।
ਲਖਨਊ- ਪੈਟਰੋਲ 10 ਪੈਸੇ ਮਹਿੰਗਾ ਹੋ ਕੇ 96.47 ਰੁਪਏ, ਡੀਜ਼ਲ 10 ਪੈਸੇ ਮਹਿੰਗਾ ਹੋ ਕੇ 89.66 ਰੁਪਏ ਹੋ ਗਿਆ ਹੈ।
ਇਦਾਂ ਪਤਾ ਕਰੋ ਆਪਣੇ ਸ਼ਹਿਰ ਵਿੱਚ ਤੇਲ ਦੀਆਂ ਕੀਮਤਾਂ
ਸਰਕਾਰੀ ਤੇਲ ਕੰਪਨੀਆਂ ਗਾਹਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਿਰਫ਼ SMS ਰਾਹੀਂ ਚੈੱਕ ਕਰਨ ਦੀ ਸਹੂਲਤ ਦਿੰਦੀਆਂ ਹਨ। ਜੇਕਰ HPCL ਗਾਹਕ ਕੀਮਤ ਜਾਣਨਾ ਚਾਹੁੰਦੇ ਹਨ, ਤਾਂ HPPRICE <ਡੀਲਰ ਕੋਡ> 9222201122 'ਤੇ ਭੇਜੋ।ਉੱਥੇ ਹੀ ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> ਲਿਖ ਕੇ 9224992249 ਦੇ ਨੰਬਰ 'ਤੇ ਭੇਜ ਦਿਓ। ਦੂਜੇ ਪਾਸੇ, HPCL ਦੀ ਗਾਹਕ ਕੀਮਤ ਜਾਣਨ ਲਈ HPPRICE <ਡੀਲਰ ਕੋਡ> ਲਿਖੋ ਅਤੇ ਇਸ ਨੂੰ 9222201122 'ਤੇ ਭੇਜੋ। ਤੁਹਾਨੂੰ ਕੁਝ ਮਿੰਟਾਂ ਵਿੱਚ ਨਵੀਆਂ ਕੀਮਤਾਂ ਦੀ ਜਾਣਕਾਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ: Mann Ki Baat 104 Episode: 'ਮਿਸ਼ਨ ਚੰਦਰਯਾਨ ਨਵੇਂ ਭਾਰਤ ਦੀ ਸਪ੍ਰਿਟ ਦਾ ਪ੍ਰਤੀਕ', 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪੀਐਮ ਮੋਦੀ