Man got chocolate instead of iPhone 13 Pro Max: ਆਨਲਾਈਨ ਖਰੀਦਦਾਰੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ। ਬੱਸ ਆਰਡਰ ਕਰੋ ਤੇ ਤੁਹਾਨੂੰ ਘਰ ਬੈਠੇ ਸਾਮਾਨ ਮਿਲ ਜਾਵੇਗਾ ਪਰ ਆਨਲਾਈਨ ਖਰੀਦਦਾਰੀ ਦੇ ਫਾਇਦੇ ਹਨ, ਓਨੇ ਹੀ ਫਰਾਡ ਦੇ ਮਾਮਲੇ ਸੁਣਨ ਨੂੰ ਮਿਲਦੇ ਹਨ। ਕਈ ਵਾਰ ਫ਼ੋਨ ਆਰਡਰ ਕਰਨ 'ਤੇ ਸਾਬਣ ਜਾਂ ਸੇਬ ਮਿਲ ਜਾਂਦਾ ਹੈ ਤੇ ਕਦੇ ਟੁੱਟੀ ਹੋਈ ਚੀਜ਼ ਡਿਲੀਵਰ ਹੋ ਜਾਂਦੀ ਹੈ।



ਆਨਲਾਈਨ ਧੋਖਾਧੜੀ ਨੂੰ ਲੈ ਕੇ ਅਜਿਹੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਘਟਨਾ ਬ੍ਰਿਟੇਨ ਦੀ ਹੈ ਜਿੱਥੇ ਇੱਕ ਵਿਅਕਤੀ ਨੇ 1 ਲੱਖ ਰੁਪਏ ਤੋਂ ਵੱਧ ਕੀਮਤ ਦਾ ਫੋਨ ਆਰਡਰ ਕੀਤਾ ਪਰ ਉਸ ਨੂੰ ਫੋਨ ਦੇ ਡੱਬੇ ਵਿੱਚ ਸਿਰਫ਼ ਚਾਕਲੇਟਾਂ ਹੀ ਮਿਲੀਆਂ।

ਵਿਅਕਤੀ ਨੂੰ ਸੀ ਫੋਨ ਦੀ ਉਡੀਕ ਪਰ ਚਾਕਲੇਟ ਮਿਲੀ
ਦਰਅਸਲ, ਇਹ ਘਟਨਾ ਬ੍ਰਿਟੇਨ ਦੀ ਹੈ। ਜਿੱਥੇ ਡੈਨੀਅਲ ਕੈਰੋਲ ਨੇ ਹਾਲ ਹੀ ਵਿੱਚ ਆਈਫੋਨ 13 ਪ੍ਰੋ ਮੈਕਸ (iPhone 13 Pro Max) ਦਾ ਆਰਡਰ ਕੀਤਾ ਸੀ। ਫੋਨ ਦੀ ਡਿਲੀਵਰੀ ਮਸ਼ਹੂਰ ਕੰਪਨੀ DHL ਨੇ ਕਰਨੀ ਸੀ। ਉਹ ਕ੍ਰਿਸਮਸ 'ਤੇ ਆਪਣੇ ਤੋਹਫ਼ੇ ਦੀ ਉਡੀਕ ਕਰ ਰਿਹਾ ਸੀ।

ਹਾਲਾਂਕਿ ਦੋ ਹਫਤੇ ਬਾਅਦ ਵੀ ਫੋਨ ਦੀ ਡਿਲੀਵਰੀ ਨਹੀਂ ਹੋ ਸਕੀ, ਜਿਸ ਤੋਂ ਬਾਅਦ ਡੈਨੀਅਲ ਕੈਰੋਲ ਨੇ ਖੁਦ ਪੈਕੇਜ ਚੁੱਕਿਆ। ਵਿਅਕਤੀ ਨੇ ਜਿਵੇਂ ਹੀ ਪੈਕੇਜ ਖੋਲ੍ਹਿਆ ਤਾਂ ਉਸ ਦੇ ਹੋਸ਼ ਉੱਡ ਗਏ। ਪੈਕੇਜ 'ਚ ਆਈਫੋਨ 13 ਪ੍ਰੋ ਮੈਕਸ ਫੋਨ ਦੀ ਬਜਾਏ ਡੇਅਰੀ ਮਿਲਕ ਚਾਕਲੇਟ ਸੀ। ਵਿਅਕਤੀ ਨੇ ਇਸ ਘਟਨਾ ਨੂੰ ਲੈ ਕੇ ਐਪਲ ਤੋਂ ਮਦਦ ਮੰਗੀ ਹੈ।

ਪੈਕੇਜ ਨਾਲ ਛੇੜਛਾੜ ਕੀਤੀ ਗਈ
ਇਸ ਮਾਮਲੇ ਬਾਰੇ ਡੇਨੀਅਲ ਦਾ ਕਹਿਣਾ ਹੈ ਕਿ 'ਪੈਕੇਜ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਨਵੇਂ ਫ਼ੋਨ ਦੀ ਬਜਾਏ ਸਿਰਫ਼ ਚਾਕਲੇਟ ਆਈ ਹੈ।' ਡੈਨੀਅਲ ਨੇ ਇਸ ਮਾਮਲੇ 'ਚ ਐਪਲ ਅਤੇ ਡੀਐਚਐਲ ਦੋਵਾਂ ਨੂੰ ਆਹਮੋ-ਸਾਹਮਣੇ ਰੱਖਿਆ ਹੈ ਪਰ ਮਾਮਲਾ ਅਜੇ ਪੈਂਡਿੰਗ ਹੈ। ਡੈਨੀਅਲ ਦਾ ਕਹਿਣਾ ਹੈ - ਡੀਐਚਐਲ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਉਹ ਇਸ ਮਾਮਲੇ ਵਿੱਚ ਓਨੇ ਸਰਗਰਮ ਨਹੀਂ ਹਨ ਜਿੰਨਾ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।


 


 

 


ਇਹ ਵੀ ਪੜ੍ਹੋ :ਕੋਰੋਨਾ ਨੂੰ ਲੈ ਕੇ 'ਆਪ' ਤੇ ਭਾਜਪਾ ਖੇਡ ਰਹੀਆਂ ਸਟੰਟ, ਮੁੱਖ ਮੰਤਰੀ ਚੰਨੀ ਨੇ ਲਾਏ ਗੰਭੀਰ ਇਲਜ਼ਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490