Gujarat Global Summit : ਵਾਈਬ੍ਰੈਂਟ ਗੁਜਰਾਤ (Vibrant Gujarat) ਦੇ ਗਲੋਬਲ ਸਮਿਟ (Global Summit) ਦਾ ਪਹਿਲਾ ਦਿਨ ਬਹੁਤ ਖਾਸ ਰਿਹਾ ਹੈ। ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨੇ ਵੀ ਨਿਵੇਸ਼ ਦਾ ਐਲਾਨ ਕੀਤਾ ਹੈ। ਯੂਏਈ ਦੀ ਕੰਪਨੀ (UAE company) ਨੇ ਵੀ ਭਾਰਤ ਵਿੱਚ 25,000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਯੂਏਈ ਦੀ ਇਸ ਕੰਪਨੀ ਦਾ ਨਾਂ ਡੀਪੀ ਵਰਲਡ (DP World) ਹੈ। ਡੀਪੀ ਵਰਲਡ ਭਾਰਤ ਦੀਆਂ ਬੰਦਰਗਾਹਾਂ ਦਾ ਚਿਹਰਾ ਬਦਲਣ ਜਾ ਰਿਹਾ ਹੈ। ਗਲੋਬਲ ਲੌਜਿਸਟਿਕਸ ਮੈਨੇਜਮੈਂਟ ਅਤੇ ਸਰਵਿਸਿਜ਼ ਫਰਮ ਡੀਪੀ ਵਰਲਡ (Global logistics management and services firm DP World) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਗੁਜਰਾਤ ਸਰਕਾਰ ਨਾਲ 25,000 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ। ਜਿਸ ਤਹਿਤ ਇਹ ਨਵੀਆਂ ਬੰਦਰਗਾਹਾਂ, ਟਰਮੀਨਲ ਅਤੇ ਆਰਥਿਕ ਜ਼ੋਨ ਵਿਕਸਿਤ ਕਰੇਗਾ।
MoU 'ਤੇ ਕੀਤੇ ਦਸਤਖਤ
ਕੰਪਨੀ ਨੇ ਬਿਆਨ 'ਚ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੌਰਾਨ ਗਾਂਧੀਨਗਰ 'ਚ ਐਮਓਯੂ 'ਤੇ ਹਸਤਾਖਰ ਕੀਤੇ ਗਏ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਤੇ ਸੰਯੁਕਤ ਅਰਬ ਅਮੀਰਾਤ (United Arab Emirates (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ (President Sheikh Mohammed bin Zayed Al Nahyan) ਵੀ ਮੌਜੂਦ ਸਨ।
ਕੀ ਬੋਲੇ ਡੀਪੀ ਵਲਰਡ ਗਰੁੱਪ ਦੇ ਚੇਅਰਮੈਨ?
ਡੀਪੀ ਵਰਲਡ ਗਰੁੱਪ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਲਤਾਨ ਅਹਿਮਦ ਬਿਨ ਸੁਲੇਮ ਨੇ ਗੁਜਰਾਤ ਸਰਕਾਰ ਦੇ ਵਧੀਕ ਮੁੱਖ ਸਕੱਤਰ ਐਮ ਕੇ ਦਾਸ ਨਾਲ ਸੰਭਾਵੀ ਨਿਵੇਸ਼ ਲਈ ਸਮਝੌਤਿਆਂ 'ਤੇ ਹਸਤਾਖਰ ਕੀਤੇ। ਬਿਆਨ ਦੇ ਅਨੁਸਾਰ, ਕੰਪਨੀ ਦੱਖਣੀ ਗੁਜਰਾਤ ਅਤੇ ਕੱਛ ਵੱਲ ਪੱਛਮੀ ਤੱਟ ਦੇ ਨਾਲ ਬਹੁ-ਮੰਤਵੀ ਬੰਦਰਗਾਹਾਂ, ਜਾਮਨਗਰ ਅਤੇ ਕੱਛ ਵਿੱਚ ਵਿਸ਼ੇਸ਼ ਆਰਥਿਕ ਖੇਤਰ ਅਤੇ ਗਤੀ ਸ਼ਕਤੀ ਕਾਰਗੋ ਟਰਮੀਨਲ ਅਤੇ ਦਹੇਜ, ਵਡੋਦਰਾ, ਰਾਜਕੋਟ, ਬੇਦੀ ਅਤੇ ਮੋਰਬੀ ਵਿੱਚ ਨਿੱਜੀ ਮਾਲ ਸਟੇਸ਼ਨਾਂ ਦਾ ਵਿਕਾਸ ਕਰੇਗੀ।
ਡੀਪੀ ਵਰਲਡ ਨੇ ਗੁਜਰਾਤ ਦੇ ਸਮੁੰਦਰੀ ਤੱਟ 'ਤੇ ਵਾਧੂ ਬੰਦਰਗਾਹਾਂ ਨੂੰ ਵਿਕਸਤ ਕਰਨ ਦੇ ਮੌਕਿਆਂ ਦੀ ਪਛਾਣ ਕਰਨ ਲਈ ਗੁਜਰਾਤ ਮੈਰੀਟਾਈਮ ਬੋਰਡ ਨਾਲ ਇੱਕ ਸਮਝੌਤਾ ਵੀ ਕੀਤਾ ਹੈ। ਗੁਜਰਾਤ ਵਿੱਚ, ਡੀਪੀ ਵਰਲਡ ਪਹਿਲਾਂ ਹੀ ਅਹਿਮਦਾਬਾਦ ਅਤੇ ਹਜ਼ੀਰਾ ਵਿਖੇ ਰੇਲ ਨਾਲ ਜੁੜੇ ਨਿੱਜੀ ਮਾਲ ਟਰਮੀਨਲ ਦੇ ਨਾਲ-ਨਾਲ ਮੁੰਦਰਾ ਵਿਖੇ ਇੱਕ ਕੰਟੇਨਰ ਟਰਮੀਨਲ ਦਾ ਸੰਚਾਲਨ ਕਰਦਾ ਹੈ।